in

ਲਵੀਨੀਓ: ਬੱਚਿਆਂ ਨੂੰ ਗੁਰਬਾਣੀ ਸਿਖਾਉਣ ਲਈ ਕਲਾਸਾਂ ਆਰੰਭ ਹੋਈਆਂ

ਮਿਲਾਨ (ਇਟਲੀ) ( ਸਾਬੀ ਚੀਨੀਆਂ ) – ਵਿਦੇਸ਼ਾਂ ਵਿੱਚ ਵੱਸਦੇ ਸਿੱਖ ਜਿੱਥੇ ਆਪਣੀ ਦੂਜੀ ਪੀੜੀ ਨੂੰ ਚੰਗੀ ਸਿੱਖਿਆ ਦਿਵਾਉਣ ਲਈ ਯਤਨਸ਼ੀਲ ਹਨ, ਉੱਥੇ ਹੀ ਛੋਟੇ ਬੱਚਿਆਂ ਨੂੰ ਵਿਰਸੇ ਅਤੇ ਗੁਰਬਾਣੀ ਨਾਲ ਜੋੜਨ ਲਈ ਵੀ ਹਰ ਸੰਭਵ ਯਤਨ ਕਰ ਰਹੇ ਹਨ. ਸੈਂਟਰ ਇਟਲੀ ਦੇ ਸਭ ਤੋ ਪੁਰਾਣੇ ਗੁਰਦੁਆਰਾ ਗੋਬਿੰਦਸਰ ਸਾਹਿਬ ਲਵੀਨੀਓ ਦੀ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਬੱਚਿਆਂ ਨੂੰ ਗੁਰਬਾਣੀ ਕੀਰਤਨ ਸਿਖਾਉਣ ਲਈ ਵਿਸ਼ੇਸ਼ ਕਲਾਸਾਂ ਦੀ ਆਰੰਭਤਾ ਕੀਤੀ ਗਈ ਹੈ।
ਸੰਤ ਬਾਬਾ ਨੰਦ ਸਿੰਘ ਕਲੇਰਾਂ ਵਾਲੇ ਅਤੇ ਸੰਤ ਬਾਬਾ ਈਸ਼ਰ ਸਿੰਘ ਰਾੜਾ ਸਾਹਿਬ ਵਾਲਿਆਂ ਦੀ ਯਾਦ ਵਿੱਚ ਕਰਵਾਏ ਸਮਾਗਮ ਦੌਰਾਨ ਆਰੰਭ ਹੋਈਆਂ ਕਲਾਸਾਂ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਹੈੱਡ ਗ੍ਰੰਥੀ ਬਾਬਾ ਦਲਬੀਰ ਸਿੰਘ ਅਤੇ ਸਟੇਜ ਸਕੱਤਰ ਭਗਵੰਤ ਸਿੰਘ ਨੇ ਸੰਗਤਾਂ ਨੂੰ ਅਪੀਲ ਕਰਦਿਆਂ ਆਖਿਆ ਕਿ, ਸਿੱਖੀ ਦੀ ਚੜ੍ਹਦੀ ਕਲਾ ਲਈ ਬੱਚਿਆਂ ਨੂੰ ਗੁਰਬਾਣੀ ਨਾਲ ਜੋੜਨਾ ਸਮੇਂ ਦੀ ਮੁੱਖ ਲੋੜ ਹੈ। ਪਹਿਲੇ ਦਿਨ ਦੀਆਂ ਕਲਾਸਾਂ ਦੌਰਾਨ ਬੱਚਿਆਂ ਵੱਲੋਂ ਕੀਰਤਨ ਤੋਂ ਇਲਾਵਾ ਜਾਪ ਸਾਹਿਬ ਦੇ ਪਾਠ ਵੀ ਸਰਵਣ ਕਰਵਾਏ ਗਏ. ਪ੍ਰਬੰਧਕਾਂ ਨੇ ਦੱਸਿਆ ਕਿ, ਹੈੱਡ ਗ੍ਰੰਥੀ ਬਾਬਾ ਦਲਬੀਰ ਸਿੰਘ ਦੀ ਦੇਖ ਰੇਖ ਹੇਠ ਹਫ਼ਤੇ ਵਿੱਚ ਦੋ ਵਾਰ ਗੁਰਦੁਆਰਾ ਗੋਬਿੰਦਸਰ ਸਾਹਿਬ ਲਵੀਨੀਉ ਵਿਖੇ ਬੱਚਿਆਂ ਨੂੰ ਧਾਰਮਿਕ ਸਿਖਲਾਈ ਦੇਣ ਲਈ ਯੋਜਨਾ ਬਣਾਈ ਗਈ ਹੈ ਤੇ ਬੱਚਿਆਂ ਦੀ ਗਿਣਤੀ ਨੂੰ ਦੇਖਦੇ ਹੋਏ ਸਾਰੇ ਲੋੜੀਂਦੇ ਪ੍ਰਬੰਧ ਵੀ ਕੀਤੇ ਜਾਣਗੇ।

ਅਮਰੀਕਾ ਦੇ ਨਿਊਯਾਰਕ ਤੇ 5 ਹੋਰ ਰਾਜਾਂ ਵਿਚ ਤੂਫਾਨ ਨੇ ਮਚਾਈ ਭਾਰੀ ਤਬਾਹੀ

ਤੂਫਾਨ ਨਾਲ ਪ੍ਰਭਾਵਿਤ ਲੋਕਾਂ ਦੀ ਹਰ ਸੰਭਵ ਮਦਦ ਕੀਤੀ ਜਾਵੇਗੀ