in

ਤੂਫਾਨ ਨਾਲ ਪ੍ਰਭਾਵਿਤ ਲੋਕਾਂ ਦੀ ਹਰ ਸੰਭਵ ਮਦਦ ਕੀਤੀ ਜਾਵੇਗੀ

ਸੈਕਰਾਮੈਂਟੋ (ਹੁਸਨ ਲੜੋਆ ਬੰਗਾ) – ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੇ ਤੂਫਾਨ ਨਾਲ ਬੁਰੀ
ਤਰਾਂ ਪ੍ਰਭਾਵਿਤ ਲੁਸਿਆਨਾ ਤੇ ਹੋਰ ਖੇਤਰਾਂ ਦਾ ਦੌਰਾ ਕੀਤਾ। ਇਸ ਮੌਕੇ ਉਨਾਂ ਐਲਾਨ ਕੀਤਾ ਕਿ ਮੈ ਵਾਅਦਾ
ਕਰਦਾ ਹਾਂ ਕਿ ਤੁਹਾਡੀ ਹਰ ਸੰਭਵ ਸਹਾਇਤਾ ਤੇ ਸਹਿਯੋਗ ਕੀਤਾ ਜਾਵੇਗਾ। ਰਾਸ਼ਟਰਪਤੀ ਲੁਸਿਆਨਾ ਦੇ
ਗਵਰਨਰ ਜੌਹਨ ਬੈਲ ਐਡਵਰਡਜ ਤੇ ਹੋਰ ਸਰਕਾਰੀ ਅਧਿਕਾਰੀਆਂ ਨੂੰ ਮਿਲੇ। ਉਨਾਂ ਨੇ ਤੂਫਾਨ ਨਾਲ ਹੋਏ
ਨੁਕਸਾਨ ਤੇ ਰਾਹਤ ਕਾਰਜਾਂ ਸਬੰਧੀ ਜਾਣਕਾਰੀ ਲਈ। ਉਨਾਂ ਕਿਹਾ ਕਿ ਅਸੀਂ ਤੂਫਾਨ ਨਾਲ ਪ੍ਰਭਾਵਿਤ ਲੋਕਾਂ ਦੀ
ਪਿੱਠ ‘ਤੇ ਖੜੇ ਹਾਂ। ਉਨਾਂ ਨੇ ਭਵਿੱਖ ਵਿਚ ਤੂਫਾਨਾਂ ਦੇ ਮੁਕਾਬਲੇ ਲਈ ਬੁਨਿਆਦੀ ਢਾਂਡੇ ਦੇ ਨਵੀਨੀਕਰਨ ਉਪਰ
ਜੋਰ ਦਿੱਤਾ। ਬਾਈਡਨ ਨੇ ਕਿਹਾ ਕਿ ਉਨਾਂ ਦਾ ਪ੍ਰਸ਼ਾਸਨ ਬੀਮਾ ਕੰਪਨੀਆਂ ਉਪਰ ਦਬਾਅ ਪਾਵੇਗਾ ਕਿ ਉਹ ਤੂਫਾਨ
ਕਾਰਨ ਉਖੜੇ ਲੋਕਾਂ ਦੇ ਰਹਿਣ ਸਹਿਣ ਦਾ ਖਰਚਾ ਝਲਣ।
ਅਮਰੀਕਾ ਦੇ 8 ਰਾਜ ਈਡਾ ਤੂਫਾਨ ਤੇ ਮੋਹਲੇਧਾਰ ਪਈ ਬਾਰਿਸ਼ ਨਾਲ ਬੁਰੀ ਤਰਾਂ ਪ੍ਰਭਾਵਿਤ ਹੋਏ ਹਨ । ਤੂਫਾਨ
ਤੇ ਹੜ ਦੀ ਲਪੇਟ ਵਿਚ ਆ ਕੇ ਮਰਨ ਵਾਲਿਆਂ ਦੀ ਗਿਣਤੀ 60 ਤੋਂ ਟੱਪ ਗਈ ਹੈ। ਇਕ ਦਮ ਵਧੇ ਪਾਣੀ ਕਾਰਨ
ਬਹੁਤ ਸਾਰੇ ਵਿਅਕਤੀ ਆਪਣੀਆਂ ਕਾਰਾਂ ਵਿਚ ਹੀ ਘਿਰ ਗਏ ਤੇ ਕਾਰਾਂ ਦੇ ਡੁੱਬਣ ਕਾਰਨ ਉਨਾਂ ਦੀ ਮੌਤ ਹੋ ਗਈ।
ਕਈ ਲੋਕ ਦਰੱਖਤਾਂ ਦੇ ਡਿੱਗਣ ਕਾਰਨ ਉਨਾਂ ਦੇ ਹੇਠਾਂ ਆ ਕੇ ਮਾਰੇ ਗਏ। ਸਭ ਤੋਂ ਵਧ 25 ਮੌਤਾਂ ਨਿਊਜਰਸੀ ਵਿਚ
ਹੋਈਆਂ ਹਨ। ਨਿਊਯਾਰਕ ਵਿਚ ਘੱਟੋ ਘੱਟ 16 ਵਿਅਕਤੀ ਮਾਰੇ ਗਏ ਹਨ। ਪੈਨਸਿਲਵੇਨੀਆ, ਮੈਰੀਲੈਂਡ ,
ਕੋਨੈਕਟੀਕਟ, ਲੁਸਿਆਨਾ , ਮਿਸੀਸਿਪੀ ਤੇ ਅਲਾਬਾਮਾ ਵਿਚ ਵੀ ਤੂਫਾਨ ਕਾਰਨ ਮੌਤਾਂ ਹੋਣ ਦੀਆਂ ਰਿਪੋਰਟਾਂ ਹਨ
ਪਰੰਤੂ ਅਜੇ ਮੌਤਾਂ ਦੀ ਅਸਲ ਗਿਣਤੀ ਬਾਰੇ ਪਤਾ ਲਾਇਆ ਜਾ ਰਿਹਾ ਹੈ। ਇਕ ਪੁਲਿਸ ਸਾਰਜੈਂਟ ਉਸ ਵੇਲੇ
ਮਾਰਿਆ ਗਿਆ ਜਦੋਂ ਉਸ ਦੀ ਕਸ਼ਤੀ ਹੜ ਦੇ ਪਾਣੀ ਵਿਚ ਰੁੜ ਗਈ। ਲੁਸਿਆਨਾ ਦੇ 4 ਨਰਸਿੰਗ ਕੇਂਦਰਾਂ ਵਿਚ
ਕਾਰਬਨ ਮੋਨੋਆਕਸਾਈਡ ਜ਼ਹਿਰ ਨਾਲ ਵੀ ਮੌਤਾਂ ਹੋਣ ਦੀ ਰਿਪੋਰਟ ਹੈ। ਪੁਲਿਸ ਇਸ ਮਾਮਲੇ ਦੀ ਜਾਂਚ ਕਰ
ਰਹੀ ਹੈ। ਹਾਲਾਂ ਕਿ ਇਨਾਂ ਕੇਂਦਰਾਂ ਵਿਚ 3 ਮੌਤਾਂ ਤੂਫਾਨ ਕਾਰਨ ਹੋਣ ਦੀ ਰਿਪੋਰਟ ਹੈ।

ਲਵੀਨੀਓ: ਬੱਚਿਆਂ ਨੂੰ ਗੁਰਬਾਣੀ ਸਿਖਾਉਣ ਲਈ ਕਲਾਸਾਂ ਆਰੰਭ ਹੋਈਆਂ

ਅਪ੍ਰੀਲੀਆ ਵਿਖੇ ਮਨਾਇਆ ਗਿਆ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਦਿਹਾੜਾ