ਮਿਲਾਨ (ਇਟਲੀ) 22 ਜੁਲਾਈ (ਸਾਬੀ ਚੀਨੀਆਂ) – ਲੋੜਵੰਦਾਂ ਦੇ ਮਦਦਗਾਰ ਉੱਘੇ ਸਮਾਜ ਸੇਵੀ ਸ: ਗੁਰਦਿਆਲ ਸਿੰਘ ਗਿੱਲ (ਕਲਕੱਤੇ ਵਾਲੇ) ਆਪਣੀ ਸੰਸਾਰਿਕ ਯਾਤਰਾ ਪੂਰੀ ਕਰਦੇ ਹੋਏ ਗੁਰੂ ਚਰਨਾਂ ਵਿਚ ਜਾ ਬਿਰਾਜੇ ਹਨ। ਉਹ ਲੁਧਿਆਣਾ ਜਿਲ੍ਹੇ ਦੇ ਪਿੰਡ ਅੱਚਰਵਾਲ ਨਾਲ ਸਬੰਧ ਰੱਖਦੇ ਸਨ। ਉਨ੍ਹਾਂ ਦੇ ਅਕਾਲ ਚਲਾਣੇ ‘ਤੇ ਇਲਾਕੇ ਵਿਚ ਗ਼ਮ ਦਾ ਮਾਹੌਲ ਹੈ।
ਇੱਥੇ ਇਹ ਵੀ ਦੱਸਣਯੋਗ ਹੈ ਸਵ: ਗਿੱਲ ਇਟਲੀ ਦੇ ਉੱਘੇ ਕਾਰੋਬਾਰੀ ਹਰਬਿੰਦਰ ਸਿੰਘ ਧਾਲੀਵਾਲ ਦੇ ਨਜਦੀਕੀ ਰਿਸ਼ਤੇਦਾਰ ਸਨ। ਗੁਰਦਿਆਲ ਸਿੰਘ ਗਿੱਲ ਹੁਰਾਂ ਤੇ ਅਕਾਲ ਚਲਾਣੇ ਦੀ ਖਬਰ ਮਿਲਣ ਤੋਂ ਬਾਅਦ ਇਟਲੀ ਦੀਆਂ ਕਈ ਨਾਮੀ ਸ਼ਖਸ਼ੀਅਤਾਂ ਵੱਲੋਂ ਹਰਬਿੰਦਰ ਸਿੰਘ ਧਾਲੀਵਾਲ ਹੁਰਾਂ ਨਾਲ ਵੀ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ। ਉਨ੍ਹਾਂ ਦੀ ਆਤਮਿਕ ਸ਼ਾਤੀ ਲਈ ਰੱਖੇ ਸ੍ਰੀ ਆਖੰਠ ਪਾਠ ਦੇ ਭੋਗ 24 ਜੁਲਾਈ ਸ਼ੁੱਕਰਵਾਰ ਨੂੰ ਪਿੰਡ ਅੱਚਰਵਾਲ (ਲੁਧਿਆਣਾ) ਵਿਖੇ ਪਾਏ ਜਾਣਗੇ।
ਸਮਾਜ ਸੇਵੀ ਗੁਰਦਿਆਲ ਸਿੰਘ ਗਿੱਲ (ਕਲਕੱਤੇ ਵਾਲਿਆਂ) ਦੇ ਅਕਾਲ ਚਲਾਣੇ ‘ਤੇ ਦੁੱਖ ਦਾ ਪ੍ਰਗਟਾਵਾ
