in

ਸਮੂਹ ਸ਼ਹੀਦਾਂ ਦੀ ਯਾਦ ਨੂੰ ਸਮਰਪਤਿ ਸ਼ਹੀਦੀ ਸਮਾਗਮ 1 ਅਗਸਤ ਨੂੰ

ਰੋਮ (ਕੈਂਥ) ਗੁਰਦੁਆਰਾ ਬਾਬਾ ਲੱਖੀ ਸ਼ਾਹ ਵਣਜਾਰਾ ਸਿੱਖ ਸੈਟਰ ਪੋਂਤੇਕੁਰੋਨੇ ਵਿਖੇ ਸ਼ਹੀਦ ਭਾਈ ਮਨੀ ਸਿੰਘ, ਸ਼ਹੀਦ ਭਾਈ ਤਾਰੂ ਸਿੰਘ ਜੀ ਅਤੇ ਸਮੂਹ ਸ਼ਹੀਦਾ ਦੀ ਮਿੱਠੀ ਯਾਦ ਨੂੰ ਸਮਰਪਤਿ ਸ਼ਹੀਦੀ ਸਮਾਗਮ 1 ਅਗਸਤ 2021 ਦਿਨ ਐਤਵਾਰ ਨੂੰ ਕਲਤੂਰਾ ਸਿੱਖ ਇਟਲੀ, ਪ੍ਰਬੰਧਕ ਕਮੇਟੀ ਅਤੇ ਇਲਾਕੇ ਦੀਆ ਸੰਗਤਾਂ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ ।ਇਸ ਸਮਾਗਮ ਮੌਕੇ ਸੁਖਮਨੀ ਸਾਹਿਬ ਦੇ ਜਾਪ ਦੀ ਸੇਵਾ ਕਲਤੂਰਾ ਸਿੱਖ ਇਟਲੀ ਵਲੋ ਨਿਭਾਈ ਜਾਵੇਗੀ ।ਸੰਗਤਾਂ ਨੂੰ  ਭਾਈ ਰਜਿੰਦਰ ਸਿੰਘ ਪਟਿਆਲੇ ਵਾਲੇ ਕਥਾ ਵਿਚਾਰਾ ਨਾਲ ਸਿੱਖ ਇਤਿਹਾਸ ਸਰਵਣ ਕਰਵਾਉਣਗੇ। ਸਮਾਗਮ ਦੀ ਜਾਣਕਾਰੀ ਕਲਤੂਰਾ ਸਿੱਖ ਦੇ  ਮੈਂਬਰਾਂ ਨੇ ਦਿੰਦਿਆਂ ਕਿਹਾ ਕਿ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀਆ, ਧਾਰਮਿਕ ਜਥੇਬੰਦੀਆ ਅਤੇ ਸਮੂਹ ਸੰਗਤਾ ਨੂੰ ਵੱਧ ਤੋ ਵੱਧ ਪਹੁੰਚਣ ਲਈ ਬੇਨਤੀ ਹੈ।ਇਸ ਸਮਾਗਮ ਨੂੰ ਨੇਪੜੇ ਚਾੜਨ ਲਈ ਸਿਮਰਜੀਤ ਸਿੰਘ, ਤਰਲੋਚਨ ਸਿੰਘ, ਸੰਤੋਖ ਸਿੰਘ,  ਤਰਮਨਪ੍ਰੀਤ ਸਿੰਘ, ਗੁਰਪ੍ਰੀਤ ਸਿੰਘ, ਗੁਰਦੇਵ ਸਿੰਘ, ਗਗਨਦੀਪ ਸਿੰਘ, ਰਵਿੰਦਰ ਸਿੰਘ,  ਅਰਸ਼ਦੀਪ ਸਿੰਘ, ਕਰਨਵੀਰ ਸਿੰਘ, ਗੁਰਪ੍ਰੀਤ ਸਿੰਘ ਪਿਰੋਜ, ਅਰਵਿੰਦਰ ਸਿੰਘ ਬਾਲਾ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਾਰੇ ਅਹਿਮ ਯੋਗਦਾਨ ਪਾਉਣਗੇ । ਸਮਾਗਮ ਕਲਤੂਰਾ ਸਿੱਖ ਇਟਲੀ ਵਲੋ (ਸੀ ਸਿੱਖ ਟੀ ਵੀ) ਰਾਹੀ ਯੂ ਟਿਊਬ ਅਤੇ ਫੇਸਬੁੱਕ ਤੇ ਲਾਈਵ ਦਿਖਾਏ ਜਾਣਗੇ

ਇਟਲੀ : 12 ਤੋਂ 17 ਸਾਲ ਦੀ ਉਮਰ ਦੇ ਬੱਚਿਆਂ ਲਈ ਮੋਦੇਰਨਾ ਵੈਕਸੀਨੇਸ਼ਨ ਨੂੰ ਮਨਜ਼ੂਰੀ

ਕਾਂਪੋਂਵੇਰਦੇ ਵਿਖੇ ਸਿਹਤ ਵਿਭਾਗ ਵੱਲੋਂ ਲਗਾਇਆ ਗਿਆ ਐਂਟੀ ਕੋਂਵਿਡ ਵੈਕਸੀਨ ਕੈਂਪ