in

ਸ਼੍ਰੀ ਗੁਰੂ ਰਵਿਦਾਸ ਟੈਂਪਲ ਬਰੇਸ਼ੀਆ ਨੇ ਮਨਾਇਆ ਗੁਰਦੁਆਰਾ ਸਾਹਿਬ ਦਾ ਪਹਿਲਾ ਸਥਾਪਨਾ ਦਿਵਸ

ਰੋਮ (ਇਟਲੀ) (ਕੈਂਥ) – ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਮੁਖਾਰਬਿੰਦ ਤੋਂ ਉਚਾਰੀ ਹੋਈ ਬਾਣੀ ਦਾ ਪ੍ਰਚਾਰ ਅਤੇ ਪ੍ਰਸਾਰ ਕਰਦੇ ਹੋਏ ਅਤੇ ਮਿਸ਼ਨ ਤੇ ਪਹਿਰਾ ਦੇ ਰਹੇ ਸ੍ਰੀ ਗੁਰੂ ਰਵਿਦਾਸ ਟੈਪਲ ਮਨੈਰਬਿਓ ਬਰੇਸ਼ੀਆ ਵੱਲੋ ਗੁਰੂ ਘਰ ਦਾ ਪਹਿਲਾ ਸਥਾਪਨਾ ਦਿਵਸ ਬੜੇ ਸਤਿਕਾਰ ਨਾਲ ਮਨਾਇਆ ਗਿਆ. ਧੰਨ ਧੰਨ ਸਤਿਗੁਰ ਰਵਿਦਾਸ ਮਹਾਰਾਜ ਜੀ ਦੇ ਮੁਖਾਰਬਿੰਦ ਤੋਂ ਉਚਾਰੀ ਹੋਈ ਅੰਮ੍ਰਿਤ ਬਾਣੀ ਜੀ ਦੇ ਆਖੰਡ ਜਾਪ ਪਾਠ ਦੇ ਭੋਗ ਡਾ ਕੇਵਲ ਕ੍ਰਿਸ਼ਨ ਵੱਲੋਂ ਪਾਏ ਗਏ ਗੁਰੂ ਘਰ ਦੇ ਸਟੇਜ ਸਕੱਤਰ ਦੇਸ ਰਾਜ ਹੀਰ ਸਟੇਜ ਸਕੱਤਰ ਦੀ ਭੂਮਿਕਾ ਨਿਭਾਈ ਅਤੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਬਾਣੀ ਦੇ ਸ਼ਬਦਾਂ ਦੀ ਵਿਆਖਿਆ ਕਰਕੇ ਸੰਗਤਾਂ ਨੂੰ ਬਾਣੀ ਤੋਂ ਜਾਣੂ ਕਰਵਾਇਆ। ਗੁਰੂ ਘਰ ਦੇ ਮੁੱਖ ਸੇਵਾਦਾਰ ਅਮਰੀਕ ਲਾਲ ਦੋਲੀਕੇ ਨੇ ਇਸ ਖੁਸ਼ੀ ਭਰੇ ਪਲਾਂ ਦੀ ਸੰਗਤਾਂ ਨੂੰ ਵਧਾਈ ਦਿੰਦਿਆਂ ਕਿਹਾ, ਇਹ ਸਭ ਸਮੂੰਹ ਸੰਗਤਾਂ ਦੇ ਸਹਿਯੋਗ ਸਦਕਾ ਹੋ ਸਕਿਆ ਹੈ ਅੱਗੇ ਤੋਂ ਵੀ ਆਪਾਂ ਸਾਰੇ ਭੈਣ ਭਰਾਵਾਂ ਰਲ ਮਿਲ ਕੇ ਇਸ ਗੁਰੂ ਕੇ ਮਹਿਲ ਨੂੰ ਅੱਗੇ ਲੈ ਕੇ ਜਾਣਾ ਹੈ। ਗੁਰੂ ਘਰ ਦੇ ਮੈਂਬਰ ਦੀਪਕ ਪਾਲ ਨੇ ਵਧਾਈ ਸੰਦੇਸ਼ ਦਿੱਤਾ ਅਤੇ ਗੁਰੂ ਘਰ ਦੀਆਂ ਗਤੀਵਿਧੀਆਂ ਬਾਰੇ ਸੰਗਤਾਂ ਨੂੰ ਜਾਣਕਾਰੀ ਦਿੱਤੀ। ਸ਼ਾਮ ਲਾਲ ਟੂਰਾ ਨੇ ਸੰਗਤਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਸਾਨੂੰ ਆਪਣੇ ਬੱਚਿਆਂ ਨੂੰ ਸਤਿਗੁਰ ਰਵਿਦਾਸ ਮਹਾਰਾਜ ਜੀ ਦੇ ਮਿਸ਼ਨ ਅਤੇ ਬਾਣੀ ਤੋਂ ਜਾਣੂ ਕਰਵਾਉਣਾ ਚਾਹੀਦਾ ਹੈ। ਸਰਬਜੀਤ ਵਿਰਕ ਨੇ ਇਸ ਖੁਸ਼ੀ ਦੇ ਪਲਾਂ ਤੇ ਵਧਾਈ ਦਿੰਦਿਆਂ ਕਿਹਾ ਅੱਜ ਗੁਰੂ ਘਰ ਵਿਖੇ ਪਾਵਣ ਅੰਮ੍ਰਿਤ ਬਾਣੀ ਜੀ ਦੇ ਪ੍ਰਕਾਸ਼ ਕੀਤਿਆਂ ਨੂੰ ਇੱਕ ਸਾਲ ਬੀਤ ਗਿਆ ਹੈ ਬਾਣੀ ਦੇ ਸ਼ਬਦਾਂ ਦੀ ਵਿਆਖਿਆ ਕਰਕੇ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਜਾਣੂ ਕਰਵਾਉਣਾ ਚਾਹੀਦਾ ਹੈ ਅਤੇ ਆਪਣੇ ਮਹਾਂਪੁਰਖਾਂ ਦੇ ਇਤਿਹਾਸ ਨੂੰ ਯਾਦ ਰੱਖਣਾ ਚਾਹੀਦਾ ਹੈ।
ਇਸ ਖੁਸ਼ੀ ਦੇ ਮੌਕੇ ਤੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਅਤੇ ਬਾਬਾ ਸਾਹਿਬ ਅੰਬੇਡਕਰ ਜੀ ਦੇ ਮਿਸ਼ਨ ਤੇ ਪਹਿਰਾ ਦੇ ਰਹੇ ਮਸ਼ਹੂਰ ਗਾਇਕ ਸੋਡੀ ਮੱਲ ਇਤਿਹਾਸ ਅਤੇ ਕ੍ਰਾਂਤੀਕਾਰੀ ਗੀਤਾਂ ਨਾਲ ਹਾਜ਼ਰੀ ਲਗਵਾਈ ਅਤੇ ਸੰਗਤਾਂ ਨੂੰ ਆਪਣੇ ਮਹਾਂਪੁਰਖਾਂ ਦੇ ਮਿਸ਼ਨ ਅਤੇ ਇਤਿਹਾਸ ਨਾਲ ਜੋੜਦਿਆਂ ਸੰਗਤਾਂ ਨੂੰ ਆਪਣੇ ਮਿਸ਼ਨਰੀ ਗੀਤਾਂ ਰਾਹੀਂ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਸਵਰਾਜ ਅਤੇ ਬੇਗਮਪੁਰਾ ਸ਼ਬਦ ਤੇ ਪਹਿਰਾ ਦੇਣ ਲਈ ਪ੍ਰੇਰਿਤ ਕੀਤਾ। ਗੁਰੂ ਘਰ ਦੇ ਸੇਵਕ ਸੋਨਾ ਦੋਲੀਕੇ ਨੇ ਸਮਾਜਿਕ ਬਰਾਬਰਤਾ ਤੇ ਗੀਤ ਗਾ ਕੇ ਹਾਜ਼ਰੀ ਲਗਵਾਈ। ਇਸ ਮੌਕੇ ਬੜੀ ਭਾਰੀ ਇਕੱਠ ਵਿੱਚ ਸੰਗਤਾਂ ਨੇ ਹਾਜ਼ਰੀ ਲਗਵਾਈ ਅਤੇ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ । ਇਸ ਮੌਕੇ ਗੁਰੂ ਘਰ ਦੇ ਹਾਜ਼ਰ ਮੈਂਬਰ ਬਲਵੀਰ ਮਾਹੀ, ਦੀਪਕ ਲਾਲ, ਜਸਵਿੰਦਰ ਜੱਸੀ, ਭੁਪਿੰਦਰ ਕੁਮਾਰ, ਕੇਵਲ ਕ੍ਰਿਸ਼ਨ, ਪਰਮਜੀਤ ਗੋਜਰਾ, ਅਨਿਲ ਕੁਮਾਰ, ਰਛਪਾਲ ਪਾਲੋ, ਸੋਨੂੰ ਮਾਹੀ, ਬਲਜੀਤ ਸਿੰਘ, ਮਨੂੰ, ਵਰਿੰਦਰ ਕੁਮਾਰ ਜਗਜੀਤਬਲਕਾਰ ਸਿੰਘ, ਗੁਰਦੀਪ ਸਿੰਘ ਜਤਿੰਦਰ ਕੁਮਾਰ, ਬਲਵੀਰ ਸਿੰਘ ਸੰਦੀਪ ਸਿੰਘ, ਸਰਬਜੀਤ ਸਾਬੀ, ਪ੍ਰਦੀਪ ਕੁਮਾਰ, ਹਰਪ੍ਰੀਤ ਹੈਪੀ ਆਦਿ ਸੇਵਾਦਾਰ ਮੌਜੂਦ ਸਨ।

ਅਪ੍ਰੀਲੀਆ ਵਿਖੇ 24 ਜੁਲਾਈ ਨੂੰ ਕਰਵਾਏ ਜਾਣਗੇ ਬੱਚਿਆਂ ਦੇ ਗੁਰਮਤਿ ਗਿਆਨ ਮੁਕਾਬਲੇ

ਇਟਲੀ ਵਿੱਚ ਫਿਰ ਤੋਂ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਵਿੱਚ ਹੋਇਆ ਵਾਧਾ