in

ਸਾਹਿਤਕਾਰ ਨਰਿੰਦਰ ਸਿੰਘ ਦੀ ਕਿਤਾਬ “ਚਾਨਣ ਕਣੀਆਂ ਨੂੰ ਵਿਦੇਸ਼ਾਂ ਤੋਂ ਵੀ ਮਿਲਿਆ ਹੁੰਗਾਰਾ

ਰੋਮ (ਇਟਲੀ) (ਸਾਬੀ ਚੀਨੀਆਂ) – ਪ੍ਰਸਿੱਧ ਸਾਹਿਤਕਾਰ ਅਤੇ ਲੈਕਚਰਾਰ ਨਰਿੰਦਰ ਸਿੰਘ ਜੀਰਾ ਹੁਰਾਂ ਦੀ ਲਿਖਤ ਨਵੀਂ ਕਿਤਾਬ “ਚਾਨਣ ਕਣੀਆਂ ਨੂੰ ਦੇਸ਼ ਵਿਦੇਸ਼ ਵਿਚ ਵੱਸਦੇ ਸਾਹਿਤ ਪ੍ਰੇਮੀਆਂ ਵੱਲੋਂ ਭਰਵਾਂ ਹੁੰਗਾਰਾ ਦਿੱਤਾ ਜਾ ਰਿਹਾ ਹੈ। ਉਨ੍ਹਾਂ ਦੀ ਇਸ ਕਿਤਾਬ ਨੂੰ ਇਸਾਈ ਧਰਮ ਦੀਆਂ ਜੜ੍ਹਾਂ ਕਰਕੇ ਜਾਣੇ ਜਾਂਦੇ ਦੇਸ਼ ਇਟਲੀ ਦੇ ਇਤਿਹਾਸਿਕ ਸ਼ਹਿਰ ਰੋਮ ਵਿਚ ਸਾਹਿਤ ਪ੍ਰੇਮੀਆ ਵੱਲੋਂ ਆਪਣੇ ਕਰ ਕਮਲਾਂ ਨਾਲ ਲੋਕ ਅਰਪਣ ਕੀਤਾ ਗਿਆ। ਇਸ ਮੌਕੇ ਬੋਲਦੇ ਹੋਏ ਸੁਰਿੰਦਰ ਸਿੰਘ ਧਾਲੀਵਾਲ, ਮੁਖਤਾਰ ਸਿੰਘ, ਬਲਜੀਤ ਸਿੰਘ ਅਤੇ ਡਾ: ਮਨਜੀਤ ਸਿੰਘ ਨੇ ਲੈਕਚਰਾਰ ਨਰਿੰਦਰ ਸਿੰਘ ਨੂੰ ਅਜ਼ਾਦ ਵਿਚਾਰਾਂ ਵਾਲਾ ਲੇਖਕ ਦੱਸਦਿਆਂ ਆਖਿਆ ਕਿ, ਉਨ੍ਹਾਂ ਦੀਆਂ ਲਿਖਤਾਂ ਸਮਾਜਿਕ ਸੇਧ ਵਾਲੀਆਂ ਹੁੰਦੀਆਂ ਹਨ।
“ਚਾਨਣ ਕਣੀਆਂ, ਕਿਤਾਬ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਹਰਪ੍ਰੀਤ ਸਿੰਘ ਜੀਰਾ ਨੇ ਦੱਸਿਆ ਕਿ, ਇਸ 197 ਪੰਨਿਆਂ ਵਾਲੀ ਕਿਤਾਬ ਵਿਚ 20 ਅਲੱਗ ਅਲੱਗ ਵਿਸ਼ਿਆਂ ਨੂੰ ਛੂੰਹਦੇ ਲੇਖ ਹਨ। ਕਿਤਾਬ ਰਿਲੀਜ਼ ਸਮਾਗਮ ਵਿਚ ਹੋਰਨਾਂ ਤੋ ਇਲਾਵਾ ਦਲਜੀਤ ਸਿੰਘ ਫੌਜੀ, ਮਨਜੀਤ ਮੁਲਤਾਨੀ, ਸੁਖਵਿੰਦਰ ਸਿੰਘ, ਬਲਬੀਰ ਸਿੰਘ, ਹੈਪੀ ਗਾਖਲ ਅਤੇ ਦਮਨਦੀਪ ਸਿੰਘ ਉਚੇਚੇ ਤੌਰ ‘ਤੇ ਮੌਜੂਦ ਸਨ, ਜਿਨ੍ਹਾਂ ਵੱਲੋ “ਚਾਨਣ ਕਣੀਆਂ, ਕਿਤਾਬ ਨੂੰ ਘਰਾਂ ਦਾ ਸਿੰæਗਾਰ ਦੱਸਿਆ ਗਿਆ।

ਤੇਰੇ ਦਿਲ ਵਿੱਚ ਬੇਵਫ਼ਾਈ ਏ!

ਸਾਹਿਤ ਸੁਰ ਸੰਗਮ ਸਭਾ ਵੱਲੋਂ ਕਰਵਾਇਆ ਗਿਆ ਤੀਸਰਾ ਸਾਹਿਤਕ ਸਾਂਝ ਸੰਮੇਲਨ ਯਾਦਗਾਰੀ ਹੋ ਨਿੱਬੜਿਆ