ਰੋਮ (ਇਟਲੀ) (ਗੁਰਸ਼ਰਨ ਸਿੰਘ ਸੋਨੀ) – ਮਾਂ ਬੋਲੀ ਪੰਜਾਬੀ ਦਾ ਇਟਲੀ ਤੋਂ ਹੋਕਾ ਦੇਣ ਵਾਲੀ ਵਿਸ਼ਵ ਪ੍ਰਸਿੱਧ ਸਭਾਵਾਂ ਵਿੱਚੋਂ ਇੱਕ ਸਾਹਿਤ ਸੁਰ ਸੰਗਮ ਇਟਲੀ ਦੀ ਰਿਜੋਇਮੀਲੀਆ ਦੇ ਨੋਵੇਲਾਰਾ ਜੌਹਲ ਰੈਸਟੋਰੈਂਟ ਵਿਖੇ ਮੀਟਿੰਗ ਹੋਈ। ਸਭਾ ਦੇ ਪ੍ਰਧਾਨ ਬਿੰਦਰ ਕੋਲੀਆਂਵਾਲ ਦੀ ਅਗਵਾਈ ਹੇਠ ਹੋਈ ਇਸ ਮੀਟਿੰਗ ਵਿੱਚ ਸਭ ਤੋਂ ਪਹਿਲਾਂ ਮੀਤ ਪ੍ਰਧਾਨ ਗੁਰਮੀਤ ਸਿੰਘ ਮੱਲੀ ਹੋਰਾਂ ਦੇ ਦੋਹਤੇ ਗੈਬਿਨ ਸਿੰਘ ਬੱਲ ਦੀ ਖੁਸ਼ੀ ਵਿੱਚ ਇੱਕਤਰ ਹੋਏ ਸਾਰੇ ਸਤਿਕਾਰਤ ਮੈਂਬਰਾਂ ਵਲੋਂ ਮੱਲੀ ਪਰਿਵਾਰ ਨੂੰ ਮੁਬਾਰਕਬਾਦ ਦਿੱਤੀ।
ਇਸ ਉਪਰੰਤ ਸਭਾ ਦੇ ਪ੍ਰਧਾਨ ਬਿੰਦਰ ਕੋਲੀਆਂਵਾਲ ਵਲੋਂ ਆਉਣ ਵਾਲੇ ਸਮੇਂ ਲਈ ਸੁਝਾਅ ਪੇਸ਼ ਕੀਤੇ ਗਏ, ਜਿਹਨਾਂ ਤੇ ਸਾਰੇ ਸਤਿਕਾਰਤ ਮੈਂਬਰਾਂ ਨੇ ਆਪੋ ਆਪਣੇ ਵਿਚਾਰਾਂ ਦੀ ਸਾਂਝ ਪਾਈ। ਮੀਟਿੰਗ ਦੌਰਾਨ ਪਿਛਲੇ ਲੰਮੇ ਸਮੇਂ ਤੋਂ ਸਭਾ ਵਲੋਂ ਯੂਰਪੀ ਧਰਤੀ ਤੇ ਕੀਤੇ ਗਏ ਕੰਮਾਂ ਦੀ ਸ਼ਲਾਘਾ ਵੀ ਕੀਤੀ ਗਈ।
ਇਸ ਉਪਰੰਤ ਕਵੀ ਦਰਬਾਰ ਵੀ ਕਰਵਾਇਆ ਗਿਆ. ਜਿਸ ਦੀ ਮੰਚ ਸੰਚਾਲਨਾ ਦਲਜਿੰਦਰ ਰਹਿਲ ਨੇ ਆਪਣੇ ਵੱਖਰੇ ਅੰਦਾਜ ਨਾਲ ਕੀਤੀ। ਇਸ ਕਵੀ ਦਰਬਾਰ ਵਿੱਚ ਬਿੰਦਰ ਕੋਲੀਆਵਾਲ, ਰਾਜੂ ਹਠੂਰੀਆ, ਗੁਰਮੀਤ ਸਿੰਘ ਮੱਲੀ, ਦਲਜਿੰਦਰ ਰਹਿਲ, ਪ੍ਰੋਫੈਸਰ ਜਸਪਾਲ ਸਿੰਘ, ਰਾਣਾ ਅਠੌਲਾ, ਜਸਵਿੰਦਰ ਕੌਰ ਮਿੰਟੂ, ਸਿੱਕੀ ਝੱਜੀ ਪਿੰਡ ਵਾਲਾ, ਇੰਦਰਜੀਤ ਸਿੰਘ ਗਰੇਵਾਲ ਨੇ ਰਚਨਾਵਾਂ ਦੀ ਸਾਂਝ ਪਾਈ।