in

ਸਿੱਖ ਆਗੂ ਅਤੇ ਟਰਾਂਸਪੋਰਟਰ ਹਰਪਾਲ ਸਿੰਘ ਦਾ ਕਤਲ

ਰੇਜੋਏਮੀਲੀਆ (ਇਟਲੀ) (ਕੈਂਥ) – ਇਟਲੀ ਦੇ ਸਭ ਤੋ ਪੁਰਾਣੇ ਗੁਰਦੁਆਰਾ ਸਾਹਿਬ ਸਿੰਘ ਸਭਾ, ਨੋਵੇਲਾਰਾ (ਰੇਜੋਏਮੀਲੀਆ) ਦੇ ਸਾਬਕਾ ਪ੍ਰਧਾਨ ਹਰਪਾਲ ਸਿੰਘ ਪਾਲਾ (59 ਸਾਲ) ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ। ਹਰਪਾਲ ਸਿੰਘ ਪਾਲਾ ਜੋ ਕਿ ਪੇਸ਼ੇ ਵਜੋਂ ਟਰਾਂਸਪੋਰਟਰ ਸਨ। 9-10 ਫਰਵਰੀ ਦੀ ਰਾਤ ਪਰਾਤੋ ਜਿਲੇ ਦੇ ਸ਼ਹਿਰ ਸੇਆਨੋ ਵਿਖੇ ਟਰੱਕ ਲੋਡ ਕਰਨ ਗਏ ਸਨ। ਸਮਾਨ ਲੋਡ ਕਰਨ ਤੋਂ ਬਾਅਦ ਉਹ ਆਪਣੀ ਮਦਦ ਲਈ ਕੰਮ ਕਰਦੇ ਪਾਕਿਸਤਾਨੀ ਮੂਲ ਦੇ ਦੋ ਨੌਜਵਾਨਾਂ ਨੂੰ ਛੱਡਣ ਜਾ ਰਹੇ ਸਨ ਤਾਂ ਉਹਨਾਂ ਨੌਜਵਾਨਾਂ ਵਲੋਂ ਉਹਨਾਂ ਦੇ ਸਿਰ ‘ਤੇ ਰਾਡ ਨਾਲ ਵਾਰ ਕਰਕੇ ਅਤੇ ਚਾਕੂ ਮਾਰ ਮਾਰ ਕੇ ਕਤਲ ਕਰ ਦਿੱਤਾ ਗਿਆ।
ਪ੍ਰਾਪਤ ਜਾਣਕਾਰੀ ਮੁਤਾਬਿਕ ਹਰਪਾਲ ਸਿੰਘ ਪਾਲਾ ਕੋਲ ਕਾਫੀ ਨਕਦ ਰਾਸ਼ੀ ਸੀ, ਜਿਸ ਦੀ ਭਣਕ ਉਹਨਾਂ ਨੌਜਵਾਨਾਂ ਨੂੰ ਪੈ ਗਈ। ਪੈਸੇ ਦੇ ਲਾਲਚ ਵਿਚ ਇਨ੍ਹਾਂ ਨੇ ਇੱਕ ਹੱਸਦੇ ਵੱਸਦੇ ਘਰ ਨੂੰ ਬਰਬਾਦ ਕਰ ਦਿੱਤਾ। ਹਰਪਾਲ ਸਿੰਘ ਪਾਲਾ ਦੇ ਤਿੰਨ ਪੁੱਤਰ ਹਨ, ਜੋ ਕਿ ਇੱਕ ਉਹਨਾਂ ਦੇ ਨਾਲ ਟਰਾਂਸਪੋਰਟ ਦਾ ਕੰਮ ਕਰਦਾ ਹੈ। ਹਰਪਾਲ ਸਿੰਘ ਪਾਲਾ ਪੰਜਾਬ ਦੇ ਪਿੰਡ ਬਗਵਾਈ (ਬਲਾਚੌਰ) ਦੇ ਵਸਨੀਕ ਸਨ। ਜੋ ਕੇ ਲੰਬੇ ਅਰਸੇ ਤੋਂ ਇਟਲੀ ਵਿੱਚ ਰੈਣ ਬਸੇਰਾ ਕਰ ਰਹੇ ਸਨ। ਹਰਪਾਲ ਸਿੰਘ ਪਾਲਾ ਨੇ ਜਿੱਥੇ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਵਜੋਂ ਸੇਵਾ ਨਿਭਾਈ ਉੱਥੇ ਹੀ ਉਹਨਾਂ ਨੇ ਇਟਲੀ ਕਬੱਡੀ ਨੂੰ ਪ੍ਰਫੁਲਿਤ ਕਰਨ ਹਿੱਤ ਲੰਬਾ ਸਮਾਂ ਕੰਮ ਕੀਤਾ। ਇਟਾਲੀਅਨ ਪੁਲਿਸ ਦੋਸ਼ੀਆਂ ਨੂੰ ਫੜਨ ਲਈ ਅਗਲੀ ਕਾਰਵਾਈ ਕਰ ਰਹੀ ਹੈ।

ਰਾਜਦੀਪ ਕੌਰ ਤੇਲ ਟੈਂਕਰ ਦੀ ਡਰਾਇਵਰ ਬਣ ਇਟਲੀ ਦੀਆਂ ਪ੍ਰਵਾਸੀ ਔਰਤਾਂ ਲਈ ਬਣੀ ਮਿਸਾਲ

Name Change / Cambio di Nome