ਮਿਲਾਨ (ਇਟਲੀ) 29 ਮਾਰਚ (ਸਾਬੀ ਚੀਨੀਆ) – ਵਾਤਾਵਰਨ ਨੂੰ ਸਾਫ ਸੁਥਰਾ ਰੱਖਣ ਅਤੇ ਲੋਕਾਂ ਨੂੰ ਬੂਟੇ ਲਾਉਣ ਲਈ ਜਾਗਰੂਤ ਕਰਨ ਲਈ ਸੇਵਾ ਕੇਂਦਰ ਸੁਲਤਾਨਪੁਰ ਲੋਧੀ ਦੇ ਸਮੂਹ ਸਟਾਫ ਵਲੋ ਮੈਡਮ ਅਮਨਦੀਪ ਕੌਰ (ਸੀਨੀਅਰ ਉਪਰੇਟਰ) ਲਵਪ੍ਰੀਤ ਅਟਵਾਲ, ਪਵਨਦੀਪ ਸਿੰਘ,ਜਸਪਾਲ ਮਨਜਿੰਦਰ ਕੌਰ, ਸਰਬਜੀਤ ਕੌਰ ਆਦਿ ਵੱਲੋ ਸਾਂਝੇ ਤੌਰ ਤੇ ਬੂਟੇ ਲਾਕੇ ਸ਼ਵਛ ਅਭਿਆਨ ਤਹਿਤ ਲੋਕਾ ਨੂੰ ਬੂਟੇ ਲਾਉਣ ਅਤੇ ਆਪਣੇ ਚਾਰ ਚੁਫੇਰੇ ਨੂੰ ਸਾਫ ਸੁਥਰਾ ਰੱਖਣ ਲਈ ਜਾਗਰੂਤ ਕੀਤਾ ਗਿਆ।
ਇਸ ਮੌਕੇ ਸੇਵਾ ਕੇਂਦਰ ਦੇ ਅਧਿਕਾਰੀਆ ਨੇ ਆਖਿਆ, ਆਪਣੇ ਚਾਰ ਚੁਫੇਰੇ ਨੂੰ ਸਾਫ ਸੁਥਰਾ ਰੱਖਣਾ ਹਰ ਵਿਅਕਤੀ ਦਾ ਮੁੱਢਲਾ ਫਰਜ਼ ਹੈ, ਇਸੇ ਫਰਜ ਨੂੰ ਨਿਭਾਉਦਿਆ ਹੋਇਆ ਸਾਨੂੰ ਵੱਧ ਤੋ ਵੱਧ ਬੂਟੇ ਵੀ ਜਰੂਰ ਲਾਉਣੇ ਚਾਹੀਦੇ ਹਨ ਤਾ ਜੋ ਵਾਤਾਵਰਨ ਨੂੰ ਹਰਿਆ ਭਰਿਆ ਰੱਖਿਆ ਜਾ ਸਕੇ।
ਸੇਵਾ ਕੇਂਦਰ, ਸੁਲਤਾਨਪੁਰ ਲੋਧੀ ‘ਚ ਸ਼ਵਛ ਅਭਿਆਨ ਤਹਿਤ ਬੂਟੇ ਲਾਏ
