in

ਸੋਮਨਾਥ ਗੰਗੜ ਜੀ ਨੂੰ ਪੈਨਸ਼ਨ ਜਾਣ ਦੀ ਮੁਬਾਰਕਬਾਦ!

ਕਰੇਮੋਨਾ (ਇਟਲੀ) – ਸੋਮਨਾਥ ਗੰਗੜ ਜੀ ਨੂੰ ਕੰਪਨੀ ਵੱਲੋਂ ਪੈਨਸ਼ਨ ਯੁਕਤ ਕੀਤਾ ਗਿਆ ਹੈ. ਉਹ 1982 ਵਿਚ ਆਪਣੇ ਸੁਨਹਿਰੇ ਭਵਿੱਖ ਸਜਾਉਣ ਖਾਤਰ ਰਤਨਪੁਰਾ (ਫਗਵਾੜਾ) ਤੋਂ ਇਟਲੀ ਆਏ ਸਨ. ਸ਼ੁਰੂਆਤ ਵਿੱਚ ਰੋਮਾ ਦੇ ਨਾਲ ਲਗਦੇ ਸ਼ਹਿਰ ਅਰੀਚੇ ਵਿੱਚ ਕੰਮ ਕੀਤਾ. ਉਪਰੰਤ ਉਹ 1993 ਵਿੱਚ ਕਰੇਮੋਨਾ ਸ਼ਹਿਰ ਵਿੱਚ ਆ ਗਏ. ਇੱਥੇ ਉਨ੍ਹਾਂ ਨੇ 27 ਸਾਲ ਇਕ ਹੀ ਜਗ੍ਹਾ ਕੰਮ ਕਰ ਕੇ ਹੱਡ ਭੰਨਵੀਂ ਮਿਹਨਤ ਕੀਤੀ. ਕੋਰੋਨਾਵਾਇਰਸ ਦੇ ਚਲਦੇ ਹੋਇਆ ਸਰਕਾਰ ਦੁਆਰਾ ਦਿੱਤੀਆਂ ਹਦਾਇਤਾਂ ਨੂੰ ਮੰਨਦੇ ਹੋਏ ਸਾਰੇ ਰਿਸ਼ਤੇਦਾਰਾਂ ਨੇ ਸੋਮਨਾਥ ਗੰਗੜ ਜੀ ਨੂੰ ਪੈਨਸ਼ਨ ਜਾਣ ਦੀਆਂ ਫੋਨ ਕਰਕੇ ਵਧਾਈਆਂ ਦਿੱਤੀਆਂ.
ਇਸ ਮੌਕੇ ਪਰਿਵਾਰ ਦੀ ਖੁਸ਼ੀ ਵਿੱਚ ਸ਼ਾਮਿਲ ਹੋਣ ਲਈ ਉਨ੍ਹਾਂ ਦੇ ਜਵਾਈ ਜਤਿੰਦਰ ਬੈਂਸ ਅਤੇ ਬੇਟੀ ਮੇਲ਼ਾਨੀਆ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ. ਜਤਿੰਦਰ ਬੈਂਸ ਨੇ ਸੋਮਨਾਥ ਗੰਗੜ ਜੀ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ, ਸੋਮਨਾਥ ਗੰਗੜ ਜੀ ਸਮਾਜ ਵਿਚ ਬਹੁਤ ਹੀ ਨੇਕ ਸੁਭਾਅ ਅਤੇ ਵਧੀਆ ਸਖਸ਼ੀਅਤ ਦੇ ਮਾਲਕ ਹਨ ਅਤੇ ਨਾਲ ਨਾਲ ਉਨ੍ਹਾਂ ਨੇ ਕੰਮ ਪ੍ਰਤੀ ਵੀ ਸੰਜੀਦਗੀ ਦਿਖਾਉਂਦੇ ਹੋਏ ਵਧੀਆ ਸੇਵਾਵਾਂ ਪ੍ਰਦਾਨ ਕੀਤੀਆਂ ਹਨ ਅਤੇ ਹੁਣ ਉਨ੍ਹਾਂ ਨੂੰ ਕੰਪਨੀ ਵੱਲੋਂ ਪੈਨਸ਼ਨ ਯੁਕਤ ਕੀਤਾ ਗਿਆ ਹੈ.
ਇਸ ਮੌਕੇ ਸੋਮਨਾਥ ਗੰਗੜ ਜੀ ਨੇ ਵਧਾਈ ਦੇਣ ਵਾਲੀਆਂ ਸਭ ਸਖਸ਼ੀਅਤਾਂ, ਜਵਾਈ ਜਤਿੰਦਰ ਬੈਂਸ ਅਤੇ ਬੇਟੀ ਮੇਲ਼ਾਨੀਆ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕੀਤਾ।

ਨਿਯਮਤਕਰਣ: ਯੋਗਦਾਨ ਦੇ ਨਾਲ ਅਰਜ਼ੀ, 8 ਜਨਵਰੀ 2021 ਤੱਕ

ਹਾਈ ਸਕੂਲ 11 ਜਨਵਰੀ ਤੋਂ ਖੁੱਲ੍ਹਣਗੇ