ਕਲਕੱਤਾ , 5 ਅਕਤੂਬਰ (ਬਿਊਰੋ) – ਕਲਕੱਤੇ ਦੇ ਭਵਾਨੀਪੁਰ ਇਲਾਕੇ ਵਿਚ ਸਥਿਤ ਪੈਂਦੇ ਨੋਰਦਨ ਪਾਰਕ ਵਿੱਚ ਦੁਰਗਾ ਪੂਜਾ ਦਾ ਪੰਡਾਲ (ਟੈਂਟ) ਸ੍ਰੀ ਹਰਿਮੰਦਰ ਸਾਹਿਬ ਦੀ ਨਕਲ ਦਾ ਬਣਾਇਆ ਗਿਆ ਹੈ। ਪ੍ਰਾਪਤ ਹੋਇ ਜਾਣਕਾਰੀ ਮੁਤਾਬਕ ਸ੍ਰੀ ਹਰਿਮੰਦਰ ਸਾਹਿਬ ਦੀ ਨਕਲ ਕੀਤੀ ਗਈ ਹੈ ਅਤੇ ਸਰੋਵਰ ਵੀ ਬਣਾਇਆ ਗਿਆ ਹੈ। ਬੀਤੇ ਦਿਨ ਜਿਸ ਅੰਦਰ ਕੀਰਤਨ ਕੀਤੇ ਗਏ ਅਤੇ ਸੰਗਤ ਵਲੋਂ ਕੁਰਸੀਆਂ ਤੇ ਬੈਠ ਕੇ ਕੀਰਤਨ ਸਰਵਣ ਕੀਤਾ ਗਿਆ. ਜਿਸ ਉਪਰੰਤ ਪੰਡਾਲ ਅੰਦਰ ਸਾਬਿਆਚਾਰਕ ਪ੍ਰੋਗਰਾਮ ਪੇਸ਼ ਕੀਤੇ ਜਿਸ ਵਿੱਚ ਭੰਗੜਾ ਮੁਖ ਤੋਰ ਤੇ ਆਕਰਸ਼ਣ ਦਾ ਕੇਂਦਰ ਰਿਹਾ। ਸ੍ਰੀ ਹਰਿਮੰਦਰ ਸਾਹਿਬ ਦੀ ਪੰਡਾਲ ਰੂਪ ਵਿਚ ਕੀਤੀ ਸਥਾਪਨਾ ਨੂੰ ਸਿੱਖ ਜਥੇਬੰਦੀਆਂ ਅਤੇ ਅਕਾਲ ਤਖ਼ਤ ਕਿਸ ਨਜ਼ਰੀਏ ਨਾਲ ਦੇਖਦਾ ਹੈ ਇਹ ਆਉਣ ਵਾਲਾ ਸਮਾਂ ਦਸੇਗਾ , ਫ਼ਿਲਹਾਲ ਕਲਕੱਤੇ ਦੀਆਂ ਸਿੱਖ ਸੰਗਤਾਂ ਵਿਚੋਂ ਕੋਇ ਵਿਰੋਧ ਦੀ ਲਹਿਰ ਨਹੀਂ ਉਠਿ ਬਲਕਿ ਪ੍ਰੋਗਰਾਮ ਵਿਚ ਹਿਸੇ ਲੈਣ ਗਈਆਂ ਸਿੱਖ ਜਥੇਬੰਦੀਆਂ ਪੰਡਾਲ ਦੀ ਕਲਾਕਾਰੀ ਤੋਂ ਪ੍ਰਭਾਵਿਤ ਨਾਜਰ ਆਈਆਂ।