in

ਹਵਾਈ ਅੱਡੇ ਤੇ ਹੋਈ ਦੇਰੀ ਕਾਰਨ ਪੁੱਤ ਨਹੀਂ ਮਿਲ ਸਕਿਆ ਮਾਂ ਨੂੰ

ਮਿਲਾਨ (ਇਟਲੀ) (ਸਾਬੀ ਚੀਨੀਆਂ) – ਕਰੋਨਾ ਵਾਇਰਸ ਦੀ ਮਾਰ ਪੂਰੀ ਦੁਨੀਆਂ ਝੱਲ ਰਹੀ ਹੈ, ਪਰ ਅਜਿਹੇ ਵਿਚ ਪ੍ਰਦੇਸਾਂ ਵਿਚ ਵੱਸਦੇ ਲੋਕਾਂ ਦਾ ਬੁਰਾ ਹਾਲ ਹੋਇਆ ਪਿਆ ਹੈ. ਵਿਦੇਸ਼ਾਂ ਵਿਚ ਵੱਸਦੇ ਲੋਕ ਆਪਣਿਆ ਤੇ ਆਏ ਮਾੜੇ ਸਮੇਂ ਵਿਚ ਵੀ ਬੇਵੱਸ ਨਜਰ ਆ ਰਹੇ ਹਨ. ਅਜਿਹੀ ਹੀ ਘਟਨਾ ਦਾ ਸ਼ਿਕਾਰ ਹੋਏ ਇਟਲੀ ਦੀ ਰਾਜਧਾਨੀ ਰੋਮ ਦੇ ਰਹਿਣ ਵਾਲੇ ਵੇਦ ਸ਼ਰਮਾ, ਜੋ ਇੰਡੀਅਨ ਉਵਰਸੀਜ਼ ਕਾਂਗਰਸ ਇਟਲੀ ਦੇ ਕੈਸ਼ੀਅਰ ਵੀ ਹਨ.
ਉਨਾਂ ਪ੍ਰੈਸ ਨਾਲ ਜਾਣਕਾਰੀ ਸਾਂਝੀਆਂ ਕਰਦਿਆ ਦੱਸਿਆ ਕਿ, ਜਦ ਉਹ ਆਪਣੀ ਮਾਂ ਨੂੰ ਮਿਲਣ ਲਈ ਪੰਜਾਬ ਜਾਣ ਲਈ ਰੋਮ ਹਵਾਈ ਅੱਡੇ ਤੋਂ ਫਲਾਈਟ ਲੈਣ ਪੁੱਜੇ ਤਾ ਏਅਰ ਪੋਰਟ ਸਟਾਫ ਨੇ ਦੱਸਿਆ ਕਿ, ਅੰਮ੍ਰਿਤਸਰ ਜਾਣ ਵਾਲੀ ਫਲਾਈਟ ਕੁਝ ਘੰਟਿਆਂ ਲਈ ਲੇਟ ਹੋ ਗਈ ਹੈ, ਪਰ ਉਨਾਂ ਨੂੰ ਨਹੀ ਪਤਾ ਸੀ ਕਿ ਘੰਟਿਆਂ ਦੀ ਦੇਰੀ ਉਨਾਂ ਦੇ ਪਰਿਵਾਰ ਉੱਤੇ ਦੁੱਖ ਬਣ ਟੁੱਟੇਗੀ।
ਅੰਮ੍ਰਿਤਸਰ ਹਵਾਈ ਅੱਡੇ ਤੇ 6 ਘੰਟਿਆ ਦੀ ਖੱਜਲ ਖੁਆਰੀ ਤੋਂ ਬਾਅਦ ਜਲੰਧਰ ਜਾਣ ਲਈ ਕਾਰ ਵਿਚ ਬੈਠੇ ਤਾਂ ਘਰ ਤੋਂ ਫੋਨ ਆ ਗਿਆ ਕਿ ਮਾਤਾ ਮਨੋਰਮਾ ਕੁਮਾਰੀ ਦਾ ਦਿਹਾਂਤ ਹੋ ਗਿਆ ਹੈ. ਉਨਾਂ ਭਰੇ ਮਨ ਅੱਗੇ ਬੋਲਦੇ ਹੋਏ ਦੱਸਿਆ ਕਿ, ਰੋਮ ਅਤੇ ਅੰਮ੍ਰਿਤਸਰ ਹਵਾਈ ਅੱਡਿਆ ਦੀ ਹੋਈ ਦੇਰੀ ਕਾਰਨ ਉਹ ਜਨਮ ਦੇਣ ਵਾਲੀ ਮਾਂ ਨੂੰ ਜਿਉਂਦਿਆਂ ਨਹੀਂ ਮਿਲ ਸਕੇ. ਜਿਸ ਮਾਂ ਨੂੰ ਮਿਲਣ ਅਤੇ ਅਸ਼ੀਰਵਾਦ ਲੈਣ ਲਈ ਘਰ ਗਏ ਸਨ ਉਸ ਤੋਂ ਅਸ਼ੀਰਵਾਦ ਲੈਣ ਦੀ ਬਿਜਾਏ ਪੁੱਤ ਨੂੰ ਆਪਣੀ ਮਾਂ ਦੀ ਚਿਖਾ ਨੂੰ ਅਗਨੀ ਭੇਂਟ ਕਰਨਾ ਪਿਆ.

ਇਟਲੀ ਵਿੱਚ ਹੁਣ ਭਾਰਤੀ ਧਾਰਮਿਕ ਅਸਥਾਨਾਂ ਉੱਤੇ ਚੋਰਾਂ ਦੀ ਅੱਖ

ਐਚ-1 ਬੀ ਵੀਜ਼ਾ ਲੈਣ ਲਈ ਨਿਯਮ ਹੋਣਗੇ ਹੋਰ ਸਖਤ