in

ਇਟਲੀ ਵਿੱਚ ਹੁਣ ਭਾਰਤੀ ਧਾਰਮਿਕ ਅਸਥਾਨਾਂ ਉੱਤੇ ਚੋਰਾਂ ਦੀ ਅੱਖ

ਮੰਦਰ ਦੇ ਮੁੱਖ ਦੁਆਰ ਉੱਤੇ ਗੋਲਕ ਛੱਡ ਕੇ ਭੱਜ ਗਏ ਚੋਰ.

ਸ੍ਰੀ ਦੁਰਗਿਆਣਾ ਮੰਦਰ ਕਸਤਲਵੇਰਦੇ ਦੀ ਗੋਲਕ ਚੋਰੀ ਹੁੰਦੇ ਮਸਾਂ ਬਚੀ

ਰੋਮ (ਕੈਂਥ) – ਇਟਲੀ ਵਿੱਚ ਪਹਿਲਾਂ ਭਾਰਤੀ ਲੋਕਾਂ ਦੇ ਘਰਾਂ ਵਿੱਚੋ ਚੋਰਾਂ ਨੇ ਸੋਨੇ ਦੇ ਗਹਿਣੇ ਚੋਰੀ ਕਰਨ ਵਿੱਚ ਕੋਈ ਕਸਰ ਨਹੀ ਛੱਡੀ ਤੇ ਹੁਣ ਇਹਨਾਂ ਚੋਰਾਂ ਦੀ ਅੱਖ ਭਾਰਤੀ ਧਾਰਮਿਕ ਅਸਥਾਨਾਂ ਉਪੱਰ ਲੱਗਦੀ ਹੈ. ਜਿਸ ਦੇ ਮੱਦੇ ਨਜ਼ਰ ਇਟਲੀ ਦੇ ਜਿਲ੍ਹਾ ਕਰੇਮੋਨਾ ਵਿੱਚ ਪੈਂਦੇ ਸ੍ਰੀ ਦੁਰਗਿਆਣਾ ਮੰਦਰ ਕਸਤਲਵੇਰਦੇ ਵਿਖੇ ਚੋਰਾਂ ਵੱਲੋ ਗੋਲਕ ਨੂੰ ਚੋਰੀ ਕਰਨ ਦੀ ਅਸਫਲ ਕੋਸ਼ਿਸ਼ ਕੀਤੀ ਗਈ। ਇਸ ਸਾਰੇ ਘਟਨਾਕ੍ਰਮ ਸਬੰਧੀ ਜਾਣਕਾਰੀ ਦਿੰਦਿਆਂ ਸ੍ਰੀ ਦੁਰਗਿਆਣਾ ਮੰਦਰ ਕਸਤਲਵੇਰਦੇ ਦੇ ਉਪ ਪ੍ਰਧਾਨ ਅਨਿਲ ਕੁਮਾਰ ਲੋਧੀ ਨੇ ਦੱਸਿਆ ਕਿ, ਬੀਤੀ ਰਾਤ 4 ਅਣਪਛਾਤੇ ਵਿਅਕਤੀਆਂ ਦੁਆਰਾ ਮੰਦਰ ਦੀ ਗੋਲਕ ਨੂੰ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਗਈ, ਜਿਸ ਵਿਚੋਂ 2 ਵਿਅਕਤੀ ਕਾਰ ਵਿੱਚ ਹੀ ਸਵਾਰ ਸਨ, ਜਦਕਿ 2 ਵਿਅਕਤੀਆਂ ਨੇ ਮੰਦਰ ਦੇ ਅੰਦਰ ਆ ਕੇ ਗੋਲਕ ਨੂੰ ਚੁੱਕ ਕੇ ਲਿਜਾਣ ਦਾ ਅਸਫਲ ਯਤਨ ਕੀਤਾ।
ਇਹ ਕਥਿਤ ਚੋਰ ਮੰਦਰ ਦੀ ਗੋਲਕ ਨੂੰ ਮੰਦਰ ਦੇ ਹਾਲ ਦੇ ਮੇਨ ਗੇਟ ਤੱਕ ਲਿਜਾਣ ਵਿੱਚ ਸਫ਼ਲ ਹੋ ਗਏ, ਪਰ ਮੰਦਰ ਦੇ ਪੁਜਾਰੀ ਪੰਡਤ ਭਾਉਮੀ ਕੁਮਾਰ ਨੇ ਜਦੋਂ ਖੜਕਾ ਸੁਣਿਆ, ਤਾਂ ਉਹ ਮੰਦਰ ਦੇ ਹਾਲ ਵਿੱਚ ਪਹੁੰਚ ਗਏ, ਜਿਸ ਨੂੰ ਦੇਖ ਮੰਦਰ ਵਿਚ ਚੋਰੀ ਕਰਨ ਆਏ ਅਣਪਛਾਤੇ ਵਿਅਕਤੀ ਗੋਲਕ ਨੂੰ ਮੰਦਰ ਦੇ ਮੁੱਖ ਹਾਲ ਦੇ ਦਰਵਾਜ਼ੇ ਕੋਲ ਛੱਡ ਕੇ ਕਾਰ ਵਿੱਚ ਨੌਂ ਦੋ ਗਿਆਰਾਂ ਹੋ ਗਏ। ਜਿਸ ਕਾਰਨ ਚੋਰੀ ਦੀ ਇਹ ਘਟਨਾ ਨਾਕਾਮ ਹੋ ਗਈ.
ਅਨਿਲ ਕੁਮਾਰ ਲੋਧੀ ਨੇ ਅੱਗੇ ਦੱਸਿਆ ਕਿ, ਇਸ ਸਬੰਧੀ ਪੁਲਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਜਿਕਰਯੋਗ ਹੈ ਕਿ ਇਟਲੀ ਵਿੱਚ ਬੇਸ਼ੱਕ ਪ੍ਰਸ਼ਾਸਨ ਦਾ ਸੁਰੱਖਿਆ ਸਿਸਟਮ ਬਹੁਤ ਸਖ਼ਤ ਹੈ, ਪਰ ਇਸ ਦੇ ਬਾਵਜੂਦ ਭਾਰਤੀ ਲੋਕਾਂ ਦਾ ਇਹਨਾਂ ਗੁੰਮਨਾਮ ਚੋਰਾਂ ਵੱਲੋਂ ਲੱਖਾਂ ਰੁਪੲੈ ਦਾ ਨੁਕਸਾਨ ਹੁਣ ਤੱਕ ਕੀਤਾ ਜਾ ਚੁੱਕਾ ਹੈ ਤੇ ਪੁਲਿਸ ਚੋਰੀ ਦੀਆਂ ਵਾਰਦਾਤਾਂ ਵਿੱਚ ਕੋਈ ਸੁਰਾਗ ਨਹੀ ਲੱਭ ਸਕੀ। ਇਸ ਲਈ ਇਟਲੀ ਦੇ ਭਾਰਤੀ ਲੋਕ ਆਪਣੇ ਧਾਰਮਿਕ ਅਸਥਾਨਾਂ ਦੀ ਨਿਗਰਾਨੀ ਚੌਕੰਨੇ ਹੋ ਕਰਨ ਨਹੀ ਤਾਂ ਪਛਤਾਣਾ ਪੈ ਸਕਦਾ ਹੈ.

ਪ੍ਰੋ: ਗੁਰਨਾਮ ਸਿੰਘ ਮੁਕਤਸਰ ਦੇ ਜਹਾਨੋਂ ਤੁਰ ਜਾਣ ਕਾਰਨ ਸ਼ੋਕ ਦੀ ਲਹਿਰ

ਹਵਾਈ ਅੱਡੇ ਤੇ ਹੋਈ ਦੇਰੀ ਕਾਰਨ ਪੁੱਤ ਨਹੀਂ ਮਿਲ ਸਕਿਆ ਮਾਂ ਨੂੰ