in

14 ਸਾਲ ਬਾਅਦ ਬਜਾਜ ਚੇਤਕ ਹੋਇਆ ਲਾਂਚ

ਬਜਾਜ ਚੇਤਕ ਇਲੈਕਟ੍ਰਿਕ ਸਕੂਟਰ ਅੱਜ,14 ਜਨਵਰੀ ਨੂੰ ਲਾਂਚ ਹੋ ਗਿਆ। ਪੁਣੇ ਸਥਿਤ ਦੋਪਹੀਆ ਵਾਹਨ ਨਿਰਮਾਤਾ ਬਜਾਜ ਆਟੋ ਨੇ ਆਪਣੀ ਇਲੈਕਟ੍ਰਿਕ ਸਕੂਟਰ ਚੇਤਕ ਨੂੰ 1,00,000 ਰੁਪਏ (ਐਕਸ-ਸ਼ੋਅਰੂਮ ਅਤੇ ਸਰਕਾਰੀ ਸਬਸਿਡੀ ਸਮੇਤ) ਦੀ ਸ਼ੁਰੂਆਤੀ ਕੀਮਤ ‘ਚ ਲਾਂਚ ਕੀਤਾ ਹੈ। ਸਕੂਟਰ ਦੀ ਬੁਕਿੰਗ 15 ਜਨਵਰੀ ਤੋਂ ਸ਼ੁਰੂ ਹੋਵੇਗੀ।
ਜ਼ਿਕਰਯੋਗ ਹੈ ਕਿ ਬਜਾਜ ਟੂ-ਵਹੀਲਰ ਨੇ ਸਾਲ 2006 ‘ਚ ਚੇਤਕ ਦਾ ਉਤਪਾਦਨ ਬੰਦ ਕਰ ਦਿੱਤਾ ਸੀ। ਚੇਤਕ ਸਕੂਟਰ ਪਹਿਲੀ ਵਾਰ 1972 ‘ਚ ਲਾਂਚ ਕੀਤਾ ਗਿਆ ਸੀ। ਪਿਛਲੇ ਕੁਝ ਸਾਲਾਂ ‘ਚ ਬਜਾਜ ਦਾ ਪੂਰਾ ਧਿਆਨ ਬਾਈਕ ਬਣਾਉਣ ‘ਤੇ ਸੀ, ਪਰ ਹੁਣ ਇੱਕ ਵਾਰ ਫਿਰ ਕੰਪਨੀ ਇਲੈਕਟ੍ਰਿਕ ਸਕੂਟਰ ਨਾਲ ਸਕੂਟਰ ਦੀ ਦੁਨੀਆ ‘ਚ ਵਾਪਸੀ ਕਰ ਰਹੀ ਹੈ।
ਉਦਘਾਟਨ ਸਮੇਂ ਬਜਾਜ ਆਟੋ ਲਿਮਟਿਡ ਦੇ ਕਾਰਜਕਾਰੀ ਨਿਦੇਸ਼ਕ ਰਾਕੇਸ਼ ਸ਼ਰਮਾ ਨੇ ਕਿਹਾ, “ਅਸੀਂ ਪਹਿਲਾਂ ਬੰਗਲੁਰੂ ਅਤੇ ਪੁਣੇ ਟਚ ਇਲੈਕਟ੍ਰਿਕ ਚੇਤਕ ਦੀ ਮੰਗ ‘ਤੇ ਗੌਰ ਕਰਾਂਗੇ।”
ਕੰਪਨੀ 15 ਜਨਵਰੀ ਤੋਂ ਇਲੈਕਟ੍ਰਿਕ ਚੇਤਕ ਦੀ ਬੁਕਿੰਗ ਸ਼ੁਰੂ ਕਰੇਗੀ। ਇਲੈਕਟ੍ਰਿਕ ਸਕੂਟਰ ਦੋ ਮਾਡਲਾਂ, ਸ਼ਹਿਰੀ ਅਤੇ ਪ੍ਰੀਮੀਅਮ ਦੀ 6 ਕਿਸਮਾਂ ਨਾਲ ਮਾਰਕੀਟ ‘ਚ ਉੱਤਰੀ ਹੈ। ਕੰਪਨੀ ਦਾ ਦਾਅਵਾ ਹੈ ਕਿ ਸਕੂਟਰ ਨੂੰ ਇੱਕ ਵਾਰ ਚਾਰਜ ਕਰਨ ‘ਤੇ ਉਹ ਲਗਭਗ 95 ਕਿਲੋਮੀਟਰ ਤਕ ਚੱਲੇਗਾ। ਇਸ ਤੋਂ ਇਲਾਵਾ ਕੰਪਨੀ ਸਕੂਟਰ ‘ਤੇ 3 ਸਾਲ ਜਾਂ 50 ਹਜ਼ਾਰ ਕਿਲੋਮੀਟਰ ਦੀ ਵਾਰੰਟੀ ਦੇਵੇਗੀ। 2000 ਰੁਪਏ ਦੇ ਕੇ ਸਕੂਟਰ ਨੂੰ ਬੁੱਕ ਕੀਤਾ ਜਾ ਸਕੇਗਾ।
ਇਹ ਸਕੂਟਰ ਕੇਟੀਐੱਮ ਦੀ ਡੀਲਰਸ਼ਿਪ ਰਾਹੀਂ ਦੇਸ਼ ’ਚ ਵੇਚਿਆ ਜਾਵੇਗਾ। ਨਵੇਂ ਬਜਾਜ ਚੇਤਕ ਇਲੈਕਟ੍ਰਿਕ ਵਿੱਚ IP67 ਰੇਟੇਡ ਲਿਥੀਅਮ–ਈਓਨ ਬੈਟਰੀ ਵਰਤੀ ਗਈ ਹੈ। ਇਸ ਤੋਂ ਇਲਾਵਾ ਇਸ ਵਿੱਚ ਸਵਿੰਗਆਰਮ ਮਾਊਂਟੇਡ ਮੋਟਰ ਵਰਤੀ ਗਈ ਹੈ। ਇਸ ਸਕੂਟਰ ’ਚ ਤੁਹਾਨੂੰ ਦੋ ਵੱਖੋ–ਵੱਖਰੇ ਡ੍ਰਾਇਵਿੰਗ ਮੋਡਜ਼ ਮਿਲਣਗੇ। ਜਿਸ ਵਿੱਚ ਈਕੋ ਤੇ ਸਪੋਰਟ ਮੋਡ ਸ਼ਾਮਲ ਹਨ। ਇਸ ਦੇ ਈਕੋ ਮੋਡ ਦੀ ਡ੍ਰਾਈਵਿੰਗ ਰੇਂਜ 95 ਕਿਲੋਮੀਟਰ ਤੇ ਸਪੋਰਟ ਮੋਡ ਦੀ ਡਰਾਈਵਿੰਗ ਰੇਂ 85 ਕਿਲੋਮੀਟਰ ਤੱਕ ਹੋਵੇਗੀ। ਸੂਤਰਾਂ ਮੁਤਾਬਕ ਇਸ ਦੀ ਕੀਮਤ ਇੱਕ ਲੱਖ ਰੁਪਏ ਤੋਂ ਲੈ ਕੇ ਸਵਾ ਲੱਖ ਰੁਪਏ ਤੱਕ ਹੋ ਸਕਦੀ ਹੈ।
ਚੇਤੇ ਰਹੇ ਕਿ ਕੰਪਨੀ ਦੇ ਮੈਨੇਜਿੰਗ ਡਾਇਰੈਕਟਰ ਰਾਜੀਵ ਬਜਾਜ ਨੇ ਪਹਿਲਾਂ ਆਖਿਆ ਸੀ ਕਿ ਬਜਾਜ ਦਾ ਇਹ ਨਵਾਂ ਇਲੈਕਟ੍ਰਿਕ ਚੇਤਕ ਸਕੂਟਰ ਆਪਣੇ ਵਰਗ ਦਾ ‘ਟੈਸਲਾ’ ਹੋਵੇਗਾ। ‘ਟੈਸਲਾ’ ਦਰਅਸਲ, ਦੁਨੀਆ ਦੀ ਮੁੱਖ ਲਗਜ਼ਰੀ ਬਿਜਲਈ ਕਾਰ ਕੰਪਨੀ ਹੈ। ਇਹ ਸਕੂਟਰ ਸਿਰਫ਼ ਇੱਕ ਘੰਟੇ ’ਚ 25 ਫ਼ੀ ਸਦੀ ਤੇ 5 ਘੰਟਿਆਂ ’ਚ 100 ਫ਼ੀ ਸਦੀ ਤੱਕ ਚਾਰਜ ਹੋ ਜਾਵੇਗਾ।

ਸਰਕਾਰ ਵੱਲੋਂ 31 ਜਨਵਰੀ ਤੱਕ ਸਾਰੇ ਡ੍ਰੋਨ ਰਜਿਸਟਰਡ ਕਰਵਾਉਣ ਦੇ ਹੁਕਮ

ਕਿਸੇ ਵੀ ਏਟੀਐਮ ‘ਚ ਜਮ੍ਹਾਂ ਕਰ ਸਕਦੇ ਹੋ ਨਕਦੀ