in

16 ਸਾਲਾ ਲੜਕੀ ਨੇ ਦੁਨੀਆ ਦੇ ਵੱਡੇ ਨੇਤਾਵਾਂ ਨੂੰ ਕਿਹਾ ‘ਹਾਓ ਡੇਅਰ ਯੂ’

16 ਸਾਲ ਦੀ ਲੜਕੀ ਨੇ ਆਪਣੇ ਤੇਵਰਾਂ ਨਾਲ ਦੁਨੀਆਂ ਨੂੰ ਹੈਰਾਨ ਕਰ ਦਿੱਤਾ
16 ਸਾਲ ਦੀ ਲੜਕੀ ਨੇ ਆਪਣੇ ਤੇਵਰਾਂ ਨਾਲ ਦੁਨੀਆਂ ਨੂੰ ਹੈਰਾਨ ਕਰ ਦਿੱਤਾ

ਨਿਊਯਾਰਕ ਦੇ ਯੂਨਾਇਟਿਡ ਨੇਸ਼ਨ ਦੇ ਕਲਾਇਮੇਟ ਸਮਿਟ ਵਿਚ 60 ਦੇਸ਼ਾਂ ਨੇ ਆਗੂ ਮੌਸਮ ਬਾਰੇ ਚਰਚਾ ਕਰਨ ਲਈ ਇਕੱਠੇ ਹੋਏ ਸਨ ਤਾਂ ਇਕ 16 ਸਾਲ ਦੀ ਲੜਕੀ ਨੇ ਆਪਣੇ ਤੇਵਰਾਂ ਨਾਲ ਦੁਨੀਆਂ ਨੂੰ ਹੈਰਾਨ ਕਰ ਦਿੱਤਾ। ਉਸ ਨੇ ਜੋ ਬੋਲਿਆ ਉਸ ਤੋਂ ਬਾਅਦ ਪੂਰੀ ਦੁਨੀਆ ਉਸ ਦੀ ਦੀਵਾਨੀ ਹੋ ਗਈ। ਯੂਐਨ ਵਿਚ ਉਸ ਨੇ ਹਾਜ਼ਰੀਨ ਨੇਤਾਵਾਂ ਨੂੰ ਕਈ ਵਾਰੀ ‘ਹਾਓ ਡੇਅਰ ਯੂ’ ਕਹਿ ਕੇ ਝੰਜੋੜਿਆ। ਇਸ ਦਾ ਛੋਟਾ ਜਿਹਾ ਵੀਡੀਉ ਦੁਨੀਆਂ ਦੇ ਕਰੋੜਾਂ ਲੋਕ ਦੇਖ ਚੁੱਕੇ ਹਨ। ਤੁਸੀ ਵੀ ਉਸ ਦੇ ਭਾਸ਼ਣ ਨੂੰ ਸੁਣੋਗੇ ਤਾਂ ਉਸ ਦੇ ਦੀਵਾਨੇ ਬਣ ਜਾਉਗੇ।

“ਅਸੀਂ ਤੁਹਾਨੂੰ ਕਦੇ ਮਾਫ ਨਹੀਂ ਕਰਾਂਗੇ”
“ਤੁਸੀਂ ਸਿਰਫ ਹਵਾ ਵਿਚ ਗੱਲਾਂ ਕੀਤੀਆਂ, ਕਦੇ ਵੀ ਗੰਭੀਰ ਨਹੀਂ ਹੋਏ”
“ਤੁਸੀਂ ਸਾਡਾ ਬਚਪਨ ਖੋਹਿਆ ਹੈ”
“ਅਸੀਂ ਸਾਰੇ ਤੇਜੀ ਨਾਲ ਅਲੋਪ ਹੋਣ ਦੇ ਕੰਢੇ ‘ਤੇ ਹਾਂ ਅਤੇ ਤੁਸੀਂ ਪੈਸਿਆਂ ਦੀ ਗੱਲ ਕਰ ਰਹੇ ਹੋ”

ਇਸ 16 ਸਾਲ ਦੀ ਲੜਕੀ ਦਾ ਨਾਂ ਗ੍ਰੇਤਾ ਤੁਨਬੈਰ ਹੈ। ਇਹ ਸਵੀਡਿਸ਼ ਲੜਕੀ ਯੂਐਨ ਕਲਾਇਮੇਟ ਸਮਿਟ ਵਿਚ ਪੇਸ਼ ਹੋਣ ਤੋਂ ਪਹਿਲਾਂ ਦੁਨੀਆ ਵਿਚ ਆਪਣੇ ਭਾਸ਼ਣ ਨਾਲ ਲੋਕਾਂ ਨੂੰ ਝੰਜੋੜ ਰਹੀ ਹੈ। 23 ਸਤੰਬਰ ਨੂੰ ਦਿੱਤੇ ਭਾਸ਼ਣ ਵਿਚ ਕਦੇ ਉਹ ਸੰਜੀਦ ਅਤੇ ਕਦੇ ਗੁੱਸੇ ਵਿਚ ਨਜ਼ਰ ਆਈ। ਉਸਦੀ ਅੱਖਾਂ ਵਿਚ ਹੰਝੂ ਆ ਗਏ ਅਤੇ ਬੇਚੈਨੀ ਜਿਹੀ ਦਿਖ ਰਹੀ ਸੀ। ਸਭ ਤੋਂ ਵੱਡੀ ਗੱਲ ਇਹ ਸੀ ਕਿ ਭਾਸ਼ਣ ਦੌਰਾਨ ਯੂਐਨ ਸਮਿਟ ਵਿਚ ਖਾਮੋਸ਼ੀ ਬਣੀ ਰਹੀ। ਵੱਡੇ-ਵੱਡੇ ਨੇਤਾ ਉਸ ਦੀ ਗੱਲ ਧਿਆਨ ਨਾਲ ਸੁਣ ਰਹੇ ਸਨ।

ਗ੍ਰੇਤਾ ਇਕ ਸਾਲ ਪਹਿਲਾਂ ਸਕੂਲ ਵਿਚ ਪੜਦੀ ਸੀ। ਜਦੋਂ ਉਹ ਗਰਮੀਆਂ ਦੀ ਛੁੱਟੀਆਂ ਤੋਂ ਬਾਅਦ ਸਕੂਲ ਗਈ ਤਾਂ ਉਸ ਨੂੰ ਮਹਿਸੂਸ ਹੋਇਆ ਕਿ ਸਕੂਲ ਤੋਂ ਜ਼ਿਆਦਾ ਜ਼ਰੂਰੀ ਵਾਤਾਵਰਣ ਨੂੰ ਬਚਾਉਣਾ ਹੈ ਜੇਕਰ ਵਾਤਾਵਰਣ ਨਹੀਂ ਰਿਹਾ ਤਾਂ ਲੋਕ ਨਹੀ ਬਚਣਗੇ ਤਾਂ ਫਿਰ ਪੜ੍ਹਾਈ ਕਿਸ ਕੰਮ ਆਵੇਗੀ। ਉਸ ਨੇ ਸਕੂਲ ਤੋਂ ਬਰੇਕ ਲਿਆ ਅਤੇ ਸਟਾਕਹੋਮ ਵਿਚ ਸਵੀਡਿਸ਼ ਪਾਰਲੀਮੈਂਟ ਦੇ ਸਾਹਮਣੇ ਕਾਰਡਬੋਰਡ ਉਪਰ ਨਾਹਰੇ ਲਿਖ ਕੇ ਬੈਠ ਗਈ। ਉਸ ਨੇ ਲਿਖਿਆ “ਸਕੂਲ ਤੋਂ ਜਲਵਾਯੂ ਹੜਤਾਲ ਸਕੂਲ”। ਉਸ ਨੇ ਆਪਣੇ ਸਾਥੀਆਂ ਨੂੰ ਅਪੀਲ ਕੀਤੀ “ਫਿਊਚਰ ਫਾਰ ਫਰਾਈਡੇ” ਅਤੇ “ਸਕੂਲ ਸਟ੍ਰਾਇਕ ਫਾਰ ਕਲਾਈਮੇਟ” ਯਾਨੀ ਹਰ ਸ਼ੁਕਰਵਾਰ ਨੂੰ ਸਕੂਲ ਛੱਡੋ ਅਤੇ ਵਾਤਾਵਰਣ ਦੇ ਲਈ ਸੜਕਾਂ ਉਪਰ ਆ ਕੇ ਪ੍ਰਦਰਸ਼ਨ ਕਰੋ।
ਗ੍ਰੇਤਾ ਦਾ ਇਹ ਭਾਸ਼ਣ ਦੁਨੀਆ ਵਿਚ ਸੋਸ਼ਲ ਮੀਡੀਆ ਉਪਰ ਛਾਇਆ ਹੋਇਆ ਹੈ। ਇਸ ਵੀਡੀਉ ਨੂੰ ਕਰੋੜਾਂ ਲੋਕ ਦੇਖ ਚੁੱਕੇ ਹਨ ਅਤੇ ਲੱਖਾਂ ਲੋਕਾਂ ਨੇ ਸ਼ੇਅਰ ਕੀਤਾ ਹੈ। ਭਾਸ਼ਣ ਨਾਲ ਪੂਰੀ ਦੁਨੀਆ ਨੂੰ ਮਹਿਸੂਸ ਹੋਇਆ ਕਿ ਅਸੀਂ ਜਿਸ ਕਲਾਇਮੇਟ ਚੇਂਜ ਨੂੰ ਅਸੀਂ ਅਣਦੇਖਾ ਕਰ ਰਹੇ ਹਾਂ, ਉਸ ਕਿਸ ਤਰ੍ਹਾਂ ਨੌਜਵਾਨਾਂ ਨੂੰ ਝੰਜੋੜ ਰਿਹਾ ਹੈ।

ਫਿਰੈਂਸੇ : ਦੂਸਰੇ ਵਿਸ਼ਵ ਯੁੱਧ ਦੇ ਸ਼ਹੀਦ ਸੈਨਿਕਾਂ ਨੂੰ ਸ਼ਰਧਾਂਜਲੀ ਦਿੱਤੀ

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਪੂਰਨ ਸਿੰਘ ਨਹੀਂ ਰਹੇ