INPS ਨੇ ਦੱਸਿਆ ਕਿ, 2025 ਵਿੱਚ ਮਹਿਲਾ ਪੈਨਸ਼ਨਰਾਂ ਨੂੰ ਔਸਤਨ 19,553 ਯੂਰੋ ਦੀ ਸਾਲਾਨਾ ਸਰਕਾਰੀ ਪੈਨਸ਼ਨ ਮਿਲੀ, ਜਦੋਂ ਕਿ ਪੁਰਸ਼ ਪੈਨਸ਼ਨਰਾਂ ਨੂੰ ਔਸਤਨ 26,031 ਯੂਰੋ ਮਿਲੇ, ਜੋ ਕਿ ਲਗਭਗ 33% ਵੱਧ ਹੈ।
ਪੈਨਸ਼ਨ ਅਤੇ ਸਮਾਜਿਕ ਸੁਰੱਖਿਆ ਏਜੰਸੀ ਨੇ ਦੱਸਿਆ ਕਿ, 2024 ਵਿੱਚ ਪੁਰਸ਼ਾਂ ਅਤੇ ਔਰਤਾਂ ਲਈ ਇਹ ਔਸਤ ਅੰਕੜੇ ਕ੍ਰਮਵਾਰ 25,712 ਯੂਰੋ ਅਤੇ 19,140 ਯੂਰੋ ਸਨ। ਉਨ੍ਹਾਂ ਇਹ ਵੀ ਦੱਸਿਆ ਕਿ, ਕੁੱਲ ਔਸਤ 2024 ਦੇ 22,331 ਯੂਰੋ ਤੋਂ ਵੱਧ ਕੇ 2025 ਵਿੱਚ 22,703 ਯੂਰੋ ਹੋ ਗਈ ਹੈ।
ਏਜੰਸੀ ਨੇ ਦੱਸਿਆ ਕਿ, 2025 ਵਿੱਚ 16,405,073 ਲੋਕਾਂ ਨੇ ਸਰਕਾਰੀ ਪੈਨਸ਼ਨ ਪ੍ਰਾਪਤ ਕੀਤੀ। ਹਾਲਾਂਕਿ ਪੈਨਸ਼ਨਰਾਂ ਵਿੱਚ ਔਰਤਾਂ ਦੀ ਹਿੱਸੇਦਾਰੀ 51% ਸੀ, ਪਰ ਕੁੱਲ ਪੈਨਸ਼ਨ ਆਮਦਨ ਵਿੱਚ ਉਨ੍ਹਾਂ ਦਾ ਹਿੱਸਾ ਸਿਰਫ਼ 44% ਦੇ ਕਰੀਬ ਰਿਹਾ।
ਇਸ ਵਿੱਚ ਦੱਸਿਆ ਗਿਆ ਹੈ ਕਿ, ਪਿਛਲੇ ਸਾਲ 4.5 ਮਿਲੀਅਨ (45 ਲੱਖ) ਤੋਂ ਵੱਧ ਲੋਕਾਂ—ਜੋ ਕੁੱਲ ਗਿਣਤੀ ਦਾ 27.5% ਹਨ—ਦੀ ਮਹੀਨਾਵਾਰ ਸਰਕਾਰੀ ਪੈਨਸ਼ਨ ਆਮਦਨ 1,000 ਯੂਰੋ ਤੋਂ ਘੱਟ ਸੀ। ਇਨ੍ਹਾਂ ਪੈਨਸ਼ਨਰਾਂ ਵਿੱਚੋਂ 2.8 ਮਿਲੀਅਨ (28 ਲੱਖ) ਔਰਤਾਂ ਸਨ। ਦੂਜੇ ਪਾਸੇ, 477,654 ਪੈਨਸ਼ਨਰ—ਜੋ ਕੁੱਲ ਗਿਣਤੀ ਦਾ 2.9% ਹਨ—ਨੂੰ 2025 ਵਿੱਚ 5,000 ਯੂਰੋ ਜਾਂ ਇਸ ਤੋਂ ਵੱਧ ਦੀ ਮਹੀਨਾਵਾਰ ਸਰਕਾਰੀ ਪੈਨਸ਼ਨ ਮਿਲੀ।
-PE.


