in

ਹੁਣ ਸਿੱਧੂ ਮੂਸੇਵਾਲਾ ਨਵੇਂ ਵਿਵਾਦ ’ਚ ਘਿਰਿਆ

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਖਿਲਾਫ ਕੈਨੇਡਾ ਸਿਟੀਜਨ ਮਹਿਲਾ ਨੇ ਮੋਗਾ ਦੇ ਐਨਆਰਆਈ ਥਾਣੇ ’ਚ ਸ਼ਿਕਾਇਤ ਦਰਜ ਕਰਵਾਈ ਹੈ। ਮਹਿਲਾ ਦਾ ਕਹਿਣਾ ਹੈ ਕਿ ਸਿੱਧੂ ਮੂਸੇਵਾਲਾ ਉਸਨੂੰ ਫੋਨ ਤੇ ਧਮਕੀ ਭਰੇ ਮੈਸੇਜ ਭੇਜਦਾ ਹੈ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ’ਚ ਜੁਟ ਗਈ ਹੈ।
ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਇਕ ਵਾਰ ਫਿਰ ਤੋਂ ਨਵੇਂ ਵਿਵਾਦ ਚ ਘਿਰਦੇ ਹੋਏ ਨਜਰ ਆ ਰਹੇ ਹਨ। ਮਿਲੀ ਜਾਣਕਾਰੀ ਮੁਤਾਬਿਕ ਮੋਗਾ ਦੇ ਐਨਆਰ ਆਈ ਥਾਣੇ ’ਚ ਕੈਨੇਡਾ ਸਿਟੀਜ਼ਨ ਮਹਿਲਾ ਨੇ ਸਿੱਧੂ ਮੂਸੇਵਾਲੇ ਦੇ ਖਿਲਾਫ ਸ਼ਿਕਾਇਤ ਦਰਜ ਕੀਤੀ ਹੈ। ਮਹਿਲਾ ਦਾ ਕਹਿਣਾ ਹੈ ਕਿ ਸਿੱਧੂ ਮੂਸੇਵਾਲਾ ਨੇ ਉਸਨੂੰ ਧਮਕੀਆਂ ਨਾਲ ਭਰੇ ਮੈਸੇਜ ਭੇਜੇ ਹਨ।
ਸਿੱਧੂ ਮੂਸੇਵਾਲਾ ਸਾਲ 2017 ’ਚ ਸਟੂਡੇਂਟ ਬੇਸ ਤੇ ਕੈਨੇਡਾ ਗਿਆ ਸੀ। ਇੱਥੇ ਉਹ ਉਸ ਮਹਿਲਾ ਦੇ ਨਾਲ ਮਿਲੇ ਸੀ। ਜਿਸਦੇ ਬਾਅਦ ਸਿੱਧੂ ਮੂਸੇਵਾਲੇ ਦੇ ਨਾਲ ਉਹਨਾਂ ਦੇ ਪਾਰਿਵਾਰਿਕ ਰਿਲੇਸ਼ਨ ਬਣ ਗਏ। ਮਹਿਲਾ ਨੇ ਸਿੱਧੂ ਮੂਸੇਵਾਲੇ ਦੀ ਕਈ ਵਾਰੀ ਆਰਥਿਕ ਮਦਦ ਵੀ ਕੀਤੀ। ਇਸਦੇ ਬਾਅਦ ਜਦੋ ਉਸਦੇ ਮਾਤਾ ਪਿਤਾ ਕੈਨੇ਼ਡਾ ਆਏ ਤਾਂ ਇਸਦੇ ਬਾਅਦ ਦੋਹਾਂ ਦੇ ਰਿਸ਼ਤੇ ’ਚ ਦਰਾਰ ਆ ਗਈ। ਇਸਦੇ ਬਾਅਦ ਮਹਿਲਾ ਦਾ ਕਹਿਣਾ ਹੈ ਕਿ ਸਿੱਧੂ ਮੂਸੇਵਾਲਾ ਨੇ ਮੈਸੇਜ ਦੇ ਜਰੀਏ ਉਸਨੂੰ ਅਤੇ ਉਸਦੀ ਧੀ ਨੂੰ ਧਮਕੀ ਦਿੱਤੀ ਹੈ।
ਮਹਿਲਾ ਦੇ ਬਿਆਨਾਂ ਦੇ ਆਧਾਰ ਤੇ ਪੁਲਿਸ ਨੇ ਸ਼ਿਕਾਇਤ ਦਰਜ ਕਰ ਲਈ ਹੈ। ਪੁਲਿਸ ਦੀ ਜਾਂਚ ਦੇ ਬਾਅਦ ਹੀ ਕੁਝ ਸਾਹਮਣੇ ਆ ਪਾਏਗਾ।

ਪਨੀਰ ਟਿੱਕਾ

ਕਿਆਂਪੋ ਵਿਖੇ ਪਾਸਪੋਰਟ ਕੈਂਪ 1 ਫਰਵਰੀ ਨੂੰ ਲੱਗੇਗਾ