ਸਮੱਗਰੀ
ਟਮਾਟਰ – ਵੱਡੇ ਅਕਾਰ ਦੇ 5-6
ਅਦਰਕ – ਇਕ ਇੰਚ ਲੰਬਾ ਟੁਕੜਾ
ਗਾਜਰ – ਇਕ, ਬਾਰੀਕ ਕੱਟੀ ਹੋਈ
ਬਰੋਕਲੀ – ਛੋਟੇ ਅਕਾਰ ਦੀ ਇੱਕ, ਬਾਰੀਕ ਕੱਟੀ ਹੋਈ
ਕਰੀਮ – 2 ਚੱਮਚ
ਹਰਾ ਧਨੀਆ – 2 ਚੱਮਚ, ਬਾਰੀਕ ਕੱਟਿਆ ਹੋਇਆ
ਕਾਰਨ ਫਲਾੱਰ – ਇਕ ਚੱਮਚ
ਮੱਖਣ – ਇਕ ਚੱਮਚ
ਨਮਕ – ਇਕ ਛੋਟਾ ਚੱਮਚ ਜਾਂ ਸਵਾਦਾਨੁਸਾਰ
ਕਾਲੀ ਮਿਰਚ – ਇਕ ਚੌਥਾਈ ਛੋਟਾ ਚੱਮਚ
ਕਾਲ਼ਾ ਨਮਕ – ਇਕ ਚੌਥਾਈ ਛੋਟਾ ਚੱਮਚ
ਵਿਧੀ:
ਟਮਾਟਰ ਅਤੇ ਅਦਰਕ ਨੂੰ ਕੱਟ ਕੇ ਮਿਕਸੀ ਵਿਚ ਬਾਰੀਕ ਪੀਸ ਲਓ। ਇਸ ਪੇਸਟ ਨੂੰ ਕਿਸੇ ਬਰਤਨ ਵਿੱਚ 2 ਕੱਪ ਪਾਣੀ ਪਾ ਕੇ 7-8 ਮਿੰਟ ਤੱਕ ਉੱਬਲ਼ਣੇ ਲਈ ਗੈਸ ਉੱਤੇ ਰੱਖ ਦਿਓ। ਟਮਾਟਰ ਦੇ ਉੱਬਲ਼ਣ ਤੋਂ ਬਾਅਦ ਇਨਾਂ ਨੂੰ ਥੋੜ੍ਹਾ ਜਿਹਾ ਠੰਡਾ ਹੋਣ ਲਈ ਰੱਖ ਦਿਓ। ਇਸਦੇ ਬਾਅਦ, ਉੱਬਲੇ ਹੋਏ ਟਮਾਟਰ ਦੇ ਪੇਸਟ ਨੂੰ ਛਲਣੀ ਨਾਲ ਛਾਣ ਕੇ ਟਮਾਟਰ ਦੇ ਜੂਸ ਨੂੰ ਬਰਤਨ ਵਿੱਚ ਕੱਢ ਲਓ। ਕਿਸੇ ਛੋਟੇ ਬਾਊਲ ਵਿੱਚ ਕਾਰਨ ਫਲਾੱਰ ਵਿਚ ਥੋੜ੍ਹਾ ਜਿਹਾ ਪਾਣੀ ਪਾ ਕੇ ਗੁਠਲੀਆਂ ਖਤਮ ਹੋਣ ਤੱਕ ਘੋਲ ਲਓ। ਹੁਣ ਇਸ ਵਿੱਚ ਅੱਧਾ ਕੱਪ ਪਾਣੀ ਪਾਕੇ ਮਿਲਾ ਕੇ ਰੱਖ ਦਿਓ। ਪੈਨ ਗਰਮ ਕਰ ਕੇ ਇਸ ਵਿੱਚ 2 ਛੋਟੇ ਚੱਮਚ ਮੱਖਣ ਪਾ ਦਿਓ। ਮੱਖਣ ਦੇ ਪਿਘਲਣ ਬਾਅਦ ਬਰੋਕਲੀ ਅਤੇ ਗਾਜਰ ਪਾ ਕੇ ਇਨਾਂ ਨੂੰ ਹਲਕਾ ਜਿਹਾ ਨਰਮ ਹੋਣ ਤੱਕ ਭੁੰਨ ਲਓ। ਇਸਦੇ ਬਾਅਦ, ਇਨਾਂ ਨੂੰ ਢੱਕ ਕੇ ਰੱਖ ਦਿਓ। ਟਮਾਟਰ ਦੇ ਜੂਸ ਵਿੱਚ 3 ਕੱਪ ਪਾਣੀ ਪਾ ਕੇ ਉੱਬਲ਼ਣ ਰੱਖ ਦਿਓ। ਨਾਲ ਹੀ ਕਾਰਨ ਫਲਾੱਰ ਘੋਲ ਵੀ ਇਸ ਵਿੱਚ ਮਿਲਾ ਦਿਓ। ਨਮਕ, ਕਾਲੀ ਮਿਰਚ ਅਤੇ ਕਾਲ਼ਾ ਨਮਕ ਪਾ ਕੇ ਚੰਗੀ ਤਰ੍ਹਾਂ ਮਿਲਾ ਦਿਓ। ਇਸ ਮਿਸ਼ਰਣ ਨੂੰ ਉਬਾਲ ਆਉਣ ਤੱਕ ਢੱਕ ਦਿਓ। ਉਬਾਲ ਆਉਣ ਦੇ ਬਾਅਦ ਇਸਨੂੰ 5 ਮਿੰਟ ਲਈ ਮੱਧਮ ਅੱਗ ਉੱਤਟ ਪੱਕਣ ਦਿਓ। 5 ਮਿੰਟ ਬਾਅਦ ਇਸਨੂੰ ਇੱਕ ਬਾਊਲ ਵਿੱਚ ਕੱਢ ਲਓ। ਇਸ ਵਿੱਚ ਥੋੜ੍ਹਾ ਜਿਹਾ ਹਰਾ ਧਨੀਆ ਅਤੇ ਥੋੜ੍ਹੀ ਜਿਹੀ ਕਰੀਮ ਪਾ ਕੇ ਇਸ ਦੀ ਗਾਰਨਿਸ਼ਿੰਗ ਕਰ ਕੇ ਗਰਮ ਗਰਮ ਸੂਪ ਪਰੋਸੋ ਅਤੇ ਖੁਦ ਵੀ ਚੱਖੋ।