in

ਜਰਮਨੀ ’ਚ ਗੋਲੀਬਾਰੀ, 8 ਮਰੇ

ਜਰਮਨੀ ਦੇ ਸ਼ਹਿਰ ਹਨਾਊ ’ਚ ਗੋਲੀਬਾਰੀ ਦੀ ਘਟਨਾ ਵਾਪਰ ਗਈ ਹੈ, ਜਿਸ ਵਿੱਚ 8 ਵਿਅਕਤੀਆਂ ਦੇ ਮਾਰੇ ਜਾਣ ਦੀ ਖ਼ਬਰ ਹੈ। ਕਈ ਵਿਅਕਤੀ ਜ਼ਖ਼ਮੀ ਹਨ। ਦੱਸਿਆ ਜਾਂਦਾ ਹੈ ਕਿ ਹਮਲਾਵਰਾਂ ਨੇ ਦੋ ਹੁੱਕਾ ਬਾਰਜ਼ ਨੂੰ ਨਿਸ਼ਾਨਾ ਬਣਾਇਆ। ਇਹ ਘਿਨਾਉਣੀ ਹਿੰਸਕ ਵਾਰਦਾਤ ਜਰਮਨੀ ਦੇ ਸਥਾਨਕ ਸਮੇਂ ਮੁਤਾਬਕ ਬੁੱਧਵਾਰ ਰਾਤੀਂ 10 ਵਜੇ ਵਾਪਰੀ। ਦੋ ਵੱਖੋ–ਵੱਖਰੇ ਹੁੱਕਾ ਬਾਰ ’ਚ ਗੋਲੀਬਾਰੀ ਹੋਈ।
ਹਾਲੇ ਤੱਕ ਇਹ ਪਤਾ ਨਹੀਂ ਚੱਲ ਸਕਿਆ ਕਿ ਆਖ਼ਰ ਹਮਲਾਵਰਾਂ ਦੀ ਮਨਸ਼ਾ ਕੀ ਸੀ ਤੇ ਨਾ ਹੀ ਪੀੜਤਾਂ ਬਾਰੇ ਹੀ ਕੋਈ ਬਹੁਤੀ ਜਾਣਕਾਰੀ ਹਾਸਲ ਹੋ ਸਕੀ ਹੈ। ਦੱਖਣ–ਪੱਛਮੀ ਜਰਮਨੀ ਦਾ ਸ਼ਹਿਰ ਹਨਾਊ ਇਸ ਦੇਸ਼ ਦੇ ਇੱਕ ਹੋਰ ਪ੍ਰਸਿੱਧ ਮਹਾਂਨਗਰ ਫ਼ਰੈਂਕਫ਼ਰਟ ਤੋਂ 20 ਕਿਲੋਮੀਟਰ ਦੀ ਦੂਰੀ ’ਤੇ ਹੈ। ਇੱਥੇ ਲਗਭਗ ਇੱਕ ਲੱਖ ਦੀ ਆਬਾਦੀ ਹੈ.
ਪੁਲਿਸ ਨੇ ਇਲਾਕੇ ਨੂੰ ਘੇਰ ਲਿਆ ਹੈ ਤੇ ਮਾਮਲੇ ਦੀ ਤਹਿਕੀਕਾਤ ਸ਼ੁਰੂ ਕਰ ਦਿੱਤੀ ਹੈ। ਹਮਲਾਵਰ ਹਾਲੇ ਫ਼ਰਾਰ ਦੱਸੇ ਜਾ ਰਹੇ ਹਨ। ਹਨਾਊ ਲਾਗਲੇ ਕੇਸੇਲਤਾਦ ਇਲਾਕੇ ’ਚ ਵੀ ਗੋਲੀਬਾਰੀ ਹੋਣ ਦੀ ਖ਼ਬਰ ਮਿਲ ਰਹੀ ਹੈ।
ਗੋਲੀਬਾਰੀ ਦੀ ਪਹਿਲੀ ਘਟਨਾ ’ਚ ਤਿੰਨ ਵਿਅਕਤੀ ਮਾਰੇ ਗਏ, ਜਦ ਕਿ ਦੂਜੀ ਵਾਰਦਾਤ ’ਚ ਪੰਜ ਵਿਅਕਤੀਆਂ ਦੀ ਮੌਤ ਹੋਈ ਹੈ। ਇਸ ਤੋਂ ਪਹਿਲਾਂ ਜਰਮਨੀ ਦੇ ਦੱਖਣ–ਪੱਛਮੀ ਸ਼ਹਿਰ ਰੌਟ ਐੱਮ ਸੀ ’ਚ ਵੀ ਗੋਲੀਬਾਰੀ ਦੀ ਘਟਨਾ ਵਾਪਰੀ ਸੀ; ਜਿਸ ਵਿੱਚ 6 ਵਿਅਕਤੀ ਮਾਰੇ ਗਏ ਸਨ। ਇੱਕ ਬੰਦੂਕਧਾਰੀ ਨੇ ਇੱਕੋ ਪਰਿਵਾਰ ਦੇ 6 ਮੈਂਬਰਾਂ ਦਾ ਕਤਲ ਕਰ ਦਿੱਤਾ ਸੀ।

ਟਮਾਟਰ ਸੂਪ

ਭਾਰਤ, ਧਾਰਮਿਕ ਆਜ਼ਾਦੀ ਮਾਮਲੇ ’ਚ ਵਿਸ਼ੇਸ਼ ਚਿੰਤਾ ਵਾਲਾ ਦੇਸ਼?