in

ਇਟਲੀ ਨੂੰ ਸਤਾਉਣ ਲੱਗੀ ਅਰਥ ਵਿਵਸਥਾ ਦੀ ਚਿੰਤਾ

ਮਿਲਾਨ ਇਟਲੀ 27 ਫਰਵਰੀ (ਸਾਬੀ  ਚੀਨੀਆ) ਇਟਲੀ ਦੁਨੀਆਂ ਦਾ ਤੀਜਾ ਅਜਿਹਾ ਦੇਸ਼ ਜਿੱਥੇ ਕਰੋਨਾ ਵਾਇਰਸ ਦੇ ਸਭ ਤੋ ਜਿਆਦਾ ਮਾਮਲੇ ਸਾਹਮਣੇ ਆਏ ਹਨ । ਸ਼ੱਕ ਦੇ ਅਧਾਰ ਤੇ ਜਾਂਚ ਅਧੀਨ ਕਾਫੀ ਮਾਮਲੇ ਨੈਗੇਟਿਵ ਆਉਣ ਕਰਕੇ ਰਾਜਧਾਨੀ ਦੇ ਲੋਕਾਂ ਨੇ ਥੋੜਾ ਸੁੱਖ ਦਾ ਸਾਹ ਜਰੂਰ ਲਿਆ ਹੈ ਪਰ ਲੋਕਾਂ ਵਿਚ ਸਹਿਮ ਤੇ ਡਰ ਜਿਊ ਦਾ ਤਿਉਂ ਬਰਕਰਾਰ ਹੈ।
                  ਉਤਰੀ ਇਟਲੀ ਦੇ ਸਕੂਲ ਕਾਲਜ ਬੰਦ ਹੋਣ ਤੋ ਬਾਅਦ ਵੱਡੀਆਂ ਫੈਕਟਰੀਆਂ ਨੂੰ ਵੀ ਸਾਵਧਾਨੀ ਵਰਤਣ ਲਈ ਕਿਹਾ ਜਾ ਰਿਹਾ ਹੈ ਲੋਕਾਂ ਦੇ ਘਰਾਂ ਚੋ  ਬਾਹਰ ਨਾ ਨਿਕਲਣ ਕਰਕੇ ਕਾਰੋਬਾਰ ਤੇ ਪ੍ਰਭਾਵ ਪੈ ਰਿਹਾ ਹੈ ਇਟਲੀ ਨੂੰ ਸਭ ਤੋ ਜਿਆਦਾ  ਆਮਦਨੀ ਬਾਹਰੋ ਆਉਣ ਵਾਲੇ ਸੈਲਾਨੀਆਂ ਤੋ ਹੁੰਦੀ ਹੈ ਜਿੰਨ੍ਹਾਂ ਤੇ ਸਰਕਾਰ ਵਲੋ ਰੋਕ ਲਾ ਦਿੱਤੀ ਗਈ ਹੈ ਜਾ ਫਿਰ ਸੈਲਾਨੀ ਆਪ ਵੀ ਇਟਲੀ ਆਉਣ ਤੋ ਕੰਨੀ ਕਤਰਾਉਂਣ ਲੱਗ ਪਏ ਹੋਣ ਕਰਕੇ ਰੈਸਟੋਰੈਂਟ,ਕੇਫੈ ਬਾਰ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ ਮਾਹਰਾਂ ਦਾ ਮੰਨਣਾ ਹੈ ਕਿ ਵਾਇਰਸ ਕਾਰਨ ਇਟਲੀ ਦੀ ਅਰਥ ਵਿਵਸਥਾ ਫਿਰ ਤੋ ਡਾਵਾਂਡੋਲ ਹੋ ਸਕਦੀ ਦੱਸਣਯੋਗ ਹੈ ਕਿ ਸਨ 2012′ 13 ਵਿਚ ਕੰਮਕਾਜੀ ਮੰਦੀ ਤੋ ਉਭਰ ਰਹੇ ਲੋਕਾਂ ਨੂੰ ਇਸ ਕੁਦਰਤੀ ਆਫਤ ਕਰਕੇ ਇਕ ਵਾਰੀ ਫਿਰ ਆਰਥਿਕ ਮੰਦੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਤੇ ਆਉਣ ਵਾਲੇ ਸਮੇ ਵਿਚ ਇਟਲੀ ਦੇ ਲੋਕਾਂ ਨੂੰ  ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ।

– ਭਵਸ਼ਰਨ ਸਿੰਘ ਧਾਲੀਵਾਲ, ਵਰਿੰਦਰ ਧਾਲੀਵਾਲ

ਕੋਰੋਨਾਵਾਇਰਸ: ਵਿਦੇਸ਼ਾਂ ਵਿੱਚ ਇਟਲੀ ਨਾਲ ਜੁੜੇ ਹੋਰ ਕੇਸ ਸਾਹਮਣੇ ਆਏ

ਲੋਦੀ : ਕੋਰੋਨਾਵਾਇਰਸ ਐਮਰਜੈਂਸੀ ਵਿਚ ਮਰੀਜਾਂ ਦੀ ਗਿਣਤੀ ਵਿਚ ਤੇਜੀ ਨਾਲ ਵਾਧਾ