in

ਕੋਰੋਨਾ ਵਾਇਰਸ ਕਾਰਨ ਮਿਲਾਨ ਦੀਆਂ ਕੌਸਲੇਟ ਸੇਵਾਵਾਂ ਆਰਜੀ ਤੌਰ ‘ਤੇ ਬੰਦ

ਮਿਲਾਨ (ਇਟਲੀ) 3 ਮਾਰਚ (ਪੱਤਰ ਪ੍ਰੇਰਕ) – ਨਾੱਰਥ ਇਟਲੀ ‘ਚ ਫੈਲ੍ਹੇ ਕੋਰੋਨਾ ਵਾਇਰਸ ਦੇ ਮਾਰੂ ਪ੍ਰਭਾਵ ਤੋਂ ਬਚਣ ਲਈ ਨਾਗਰਿਕਾਂ ਦੀ ਸਿਹਤ ਨੂੰ ਧਿਆਨ ਵਿੱਚ ਰੱਖਦੇ ਹੋਏ ਮਿਲਾਨ ਸਥਿਤ ਇੰਡੀਅਨ ਕੌਸਲੇਟ ਜਨਰਲ ਆੱਫ ਮਿਲਾਨ ਦੁਆਰਾ ਕੌਸਲੇਟ ਸੇਵਾਵਾਂ ਆਰਜੀ ਤੌਰ ‘ਤੇ ਬੰਦ ਰੱਖਣ ਦਾ ਐਲਾਨ ਕੀਤਾ ਹੈ। ਜਾਣਕਾਰੀ ਅਨੁਸਾਰ ਇਟਲੀ ਵਿੱਚ ਕੋਰੋਨਾ ਵਾਇਰਸ ਬਹੁਤ ਜਿਆਦਾ ਵਧ ਗਿਆ ਹੈ। ਇਸ ਛੂਤ ਦੀ ਬਿਮਾਰੀ ਕਾਰਨ ਇਟਾਲੀਅਨ ਸਰਕਾਰ ਦੁਆਰਾ ਵੀ ਭੀੜ੍ਹ ਜਮਾਂ ਨਾ ਕਰਨ ਦੇ ਆਦੇਸ਼ ਜਾਰੀ ਕੀਤੇ ਗਏ ਹਨ। ਇਸੇ ਪ੍ਰਕਾਰ ਇਟਲੀ ‘ਚ ਵੱਸਦੇ ਭਾਈਚਾਰੇ ਦੁਆਰਾ ਅਨੇਕਾਂ ਪ੍ਰੋਗਰਾਮ ਵੀ ਰੱਦ ਕੀਤੇ ਜਾ ਚੁੱਕੇ ਹਨ ਅਤੇ ਹੁਣ ਕੌਸਲੇਟ ਜਨਰਲ ਆੱਫ ਮਿਲਾਨ ਦੁਆਰਾ ਵੀ ਆਪਣੀਆਂ ਸੇਵਾਵਾਂ ਕੁੱਝ ਸਮੇਂ ਬੰਦ ਰੱਖਣ ਦਾ ਫੈਸਲਾ ਕੀਤਾ ਗਿਆ ਹੈ। ਕੌਸਲੇਟ ਜਨਰਲ ਦੁਆਰਾ ਆਪਣੇ ਫੇਸ ਬੁੱਕ ਪੇਜ ‘ਤੇ ਵੀ ਇਹ ਜਾਣਕਾਰੀ ਦੱਸ ਦਿੱਤੀ ਗਈ ਹੈ। ਕੌਸਲੇਟ ਅਧਿਕਾਰੀਆਂ ਮੁਤਾਬਿਕ ਜਦੋਂ ਵੀ ਇਸ ਸਬੰਧ ਵਿੱਚ ਕੋਈ ਨਵੀਂ ਜਾਣਕਾਰੀ ਹੋਵੇਗੀ ਤਾਂ ਤੁਰੰਤ ਨਾਗਰਿਕਾਂ ਨੂੰ ਦੱਸਿਆ ਜਾਵੇਗਾ। ਕੌਸਲੇਟ ਜਨਰਲ ਦੁਆਰਾ ਇਟਲੀ ਵੱਸਦੇ ਸਮੂਹ ਭਾਰਤੀ ਭਾਈਚਾਰੇ ਨੂੰ ਕੋਰੋਨਾ ਵਾਇਰਸ ਤੋਂ ਬਚਣ ਲਈ ਇਟਾਲੀਅਨ ਸਿਹਤ ਵਿਭਾਗ ਦੁਆਰਾ ਜਾਰੀ ਹਦਾਇਤਾਂ ਨੂੰ ਅਮਲ ਵਿੱਚ ਲਿਆਉਣ ਲਈ ਕਿਹਾ ਗਿਆ ਹੈ ਅਤੇ ਮੂੰਹ ‘ਤੇ ਮਾਸਕ ਆਦਿ ਪਹਿਨ ਕੇ ਹੀ ਬਾਹਰ ਨਿਕਲਣ ਦੀ ਸਲਾਹ ਦਿੱਤੀ ਗਈ ਹੈ।

– ਭਵਸ਼ਰਨ ਸਿੰਘ ਧਾਲੀਵਾਲ, ਵਰਿੰਦਰ ਧਾਲੀਵਾਲ

ਕੋਰੋਨਾਵਾਇਰਸ: 1.835 ਬਿਮਾਰ, 52 ਮੌਤਾਂ

ਆਲੂ ਸੂਜੀ ਫਿੰਗਰਜ਼