in

ਆਲੂ ਸੂਜੀ ਫਿੰਗਰਜ਼

ਸੂਜ਼ੀ – ਅੱਧਾ ਕੱਪ
ਉੱਬਲੇ ਆਲੂ – 4 ਮੱਧਮ ਅਕਾਰ ਦੇ
ਹਰਾ ਧਨੀਆ – ਜਰੂਰਤ ਅਨੁਸਾਰ
ਹਰੀ ਮਿਰਚ – ਸਵਾਦਾਨੁਸਾਰ, ਬਾਰੀਕ ਕੱਟੀ ਹੋਈ
ਨਮਕ – ਸਵਾਦਾਨੁਸਾਰ
ਤਲਣ ਲਈ ਤੇਲ
ਇਕ ਪੈਨ ਵਿਚ ਅੱਧਾ ਕੱਪ ਪਾਣੀ ਨੂੰ ਇਕ ਚੱਮਚ ਤੇਲ ਪਾ ਕੇ ਉਬਾਲ ਲਓ। ਉਬਾਲ ਆਉਣ ਬਾਅਦ ਗੈਸ ਬੰਦ ਕਰ ਦਿਓ ਅਤੇ ਇਸ ਵਿਚ ਸੂਜੀ ਪਾ ਕੇ ਚੰਗੀ ਤਰ੍ਹਾਂ ਮਿਲਾ ਕੇ 4-5 ਮਿੰਟ ਲਈ ਢੱਕ ਕੇ ਰੱਖ ਦਿਓ। ਉੱਬਲੇ ਆਲੂਆਂ ਨੂੰ ਛਿੱਲ ਕੇ ਮੈਸ਼ ਕਰ ਲਓਕਿਸੇ ਹੋਰ ਵੱਡੇ ਬਾਊਲ ਵਿਚ ਭਿੱਜੀ ਹੋਈ ਸੂਜੀ ਕੱਢ ਲਓ ਅਤੇ ਕੁਝ ਦੇਰ ਚੱਮਚ ਨਾਲ ਸੂਜ਼ੀ ਨੂੰ ਦਬਾ ਕੇ ਨਰਮ ਕਰ ਲਓ। ਹੁਣ ਇਸ ਵਿਚ ਆਲੂ, ਨਮਕ, ਹਰੀ ਮਿਰਚ ਅਤੇ ਧਨੀਆ ਪਾ ਕੇ ਮਿਲਾ ਲਓ। ਸਾਰੇ ਮਿਸ਼ਰਣ ਨੂੰ ਚੰਗੀ ਤਰ੍ਹਾਂ ਨਾਲ ਮਿਲਾ ਕੇ ਆਟੇ ਵਾਂਗ ਗੁੰਨ ਲਓ। ਹੁਣ ਥੋੜਾ-ਥੋੜਾ ਮਿਸ਼ਰਣ ਤੋੜ ਕੇ ਲੰਬਾ ਅਕਾਰ ਦਿੰਦੇ ਹੋਏ ਫਿੰਗਰਜ਼ ਤਿਆਰ ਕਰ ਲਓ। ਇਕ ਪੈਨ ਵਿਚ ਮੱਧਮ ਅੱਗ ‘ਤੇ ਤੇਲ ਗਰਮ ਕਰ ਲਓ। ਗਰਮ ਤੇਲ ਵਿਚ ਇਕ ਇਕ ਕਰ ਕੇ ਆਲੂ ਸੂਜੀ ਫਿੰਗਰਜ਼ ਪਾਓ ਅਤੇ ਸੁਨਹਿਰਾ ਹੋਣ ਤੱਕ ਤਲ ਲਓ। ਆਪਣੀ ਮਨਪਸੰਦ ਚਟਨੀ ਨਾਲ ਗਰਮ ਗਰਮ ਪਰੋਸੋ ਅਤੇ ਖੁਦ ਵੀ ਖਾਓ।

ਕੋਰੋਨਾ ਵਾਇਰਸ ਕਾਰਨ ਮਿਲਾਨ ਦੀਆਂ ਕੌਸਲੇਟ ਸੇਵਾਵਾਂ ਆਰਜੀ ਤੌਰ ‘ਤੇ ਬੰਦ

ਵਿਦੇਸ਼ ਵਿਚ ਹੋਇਆ ਸਮਲਿੰਗੀ ਵਿਆਹ ਇਟਲੀ ਵਿਚ ਮਾਨਤਾ ਪ੍ਰਾਪਤ ਨਹੀਂ