in

ਕਿਸਾਨ ਮਜਦੂਰ ਏਕਤਾ ਦੇ ਨਾਹਰਿਆ ਨਾਲ ਗੂੰਜਿਆ ਇਟਲੀ

ਮਿਲਾਨ (ਇਟਲੀ) (ਸਾਬੀ ਚੀਨੀਆ) ਕੇਂਦਰ ਸਰਕਾਰ ਦੁਆਰਾ ਪਾਸ ਕੀਤੇ ਕਿਸਾਨ ਵਿਰੋਧੀ ਤਿੰਨ ਬਿੱਲਾਂ ਨੂੰ ਲੈ ਕੇ ਦੁਨੀਆਂ ਦੇ ਅਲੱਗ ਅਲੱਗ ਦੇਸ਼ਾਂ ਵਿਚ ਭਾਰੀ ਰੋਸ ਪ੍ਰਦਰਸ਼ਨ ਹੋ ਰਹੇ ਹਨ ਸੰਯੁਕਤ ਰਾਸ਼ਟਰ ਦੇ ਦਫਤਰ ਅੱਗੇ ਧਰਨਾ ਲਾਉਣ ਤੋਂ ਬਾਅਦ ਇਟਲੀ ਦੇ ਕਿਸਾਨ ਸਮਰਥਕਾਂ ਵੱਲੋਂ ਕਸਬਾ ਲਵੀਨੀਓ ਵਿਖੇ ਇਕ ਕਾਰ ਰੈਲੀ ਕੀਤੀ ਗਈ। ਕੋਈ ਪੰਜਾਹ ਤੋਂ ਵੱਧ ਪਿੰਡਾਂ ਤੋਂ ਇਕੱਤਰ ਹੋਏ ਨੌਜਵਾਨਾਂ ਵਲੋਂ ਰੈਲੀ ਦੌਰਾਨ ਕਿਸਾਨ ਮਜ਼ਦੂਰ ਏਕਤਾ ਦੇ ਨਾਅਰੇ ਲਾਉਂਦਿਆਂ ਕੁੰਭਕਰਨ ਦੀ ਨੀਂਦ ਸੁੱਤੀ ਕੇਂਦਰ ਸਰਕਾਰ ਨੂੰ ਜਗਾਉਣ ਦੀਆਂ  ਕੋਸ਼ਿਸ਼ਾ ਕੀਤੀਆਂ ਗਈਆਂ। ਇਸ ਮੌਕੇ ਮੌਜੂਦ ਨੌਜਵਾਨਾਂ ਨੇ ਆਖਿਆ ਕਿ ਕੇਂਦਰ ਸਰਕਾਰ ਨੇ ਪੰਜਾਬ ਨਾਲ ਹਮੇਸ਼ਾਂ ਮਤਰੇਏ ਪੁੱਤ ਵਾਲਾ ਵਿਤਕਰਾ ਕੀਤਾ ਹੈ ਪਰ ਇਸ ਵਾਰ ਉਹ ਸਰਕਾਰ ਦੀ ਇਕ ਨਹੀਂ ਮੰਨਣਗੇ ਜਿੰਨੀ ਦੇਰ ਸਰਕਾਰ ਕਾਲੇ ਕਾਨੂੰਨ ਵਾਪਸ ਨਹੀ ਲੇੈਦੀ ਉਨੀ ਦੇਰ ਇਸੇ ਤਰ੍ਹਾਂ ਹੀ ਰੋਸ ਮੁਜ਼ਾਹਰੇ ਹੁੰਦੇ ਰਹਿਣਗੇ ਜੇਕਰ ਲੋੜ ਪਈ ਤਾਂ ਕਿਸਾਨ ਭਰਾਵਾਂ ਦਾ ਸਾਥ ਦੇਣ ਲਈ ਭਾਰਤ ਵੱਲ ਵੀ ਕੂਚ ਕਰਨਗੇ। ਦੱਸਣਯੋਗ ਹੈ ਕਿ ਇਟਲੀ ਵਿਚ ਮਾਨਤੋਵਾ, ਵਿਰੋਨਾ, ਲਵੀਨੀਓ ਤੋਂ ਇਲਾਵਾ ਮਿਲਾਨ ਅੰਬੈਸੀ ਦੇ ਦਫਤਰ ਮੂਹਰੇ ਵੀ ਵੱਡੇ ਰੋਸ ਮੁਜ਼ਾਹਰੇ ਹੋ ਚੁੱਕੇ ਹਨ ਤੇ ਮੋਦੀ ਸਰਕਾਰ ਦੇ ਤਾਨਾਸ਼ਾਹੀ ਰਵੱਈਏ ਤੋਂ ਲੋਕ ਖਫਾ ਹੋਏ ਨਜਰ ਆ ਰਹੇ ਹਨ।  

ਅਪਰੀਲੀਆ ਦੇ ਨੌਜਵਾਨ ਕਾਮਿਆਂ ਨੇ ਕੀਤਾ ਕਿਸਾਨਾਂ ਦੇ ਅੰਦੋਲਨ ਦਾ ਸਮਰਥਨ

ਕਰੇਮੋਨਾ : ਸਮੂਹ ਸੰਗਤਾਂ ਨੇ ਭਾਰਤ ਸਰਕਾਰ ਵਿਰੁੱਧ ਕੀਤਾ ਰੋਸ ਪ੍ਰਦਰਸ਼ਨ