in

ਇਟਲੀ : ਕਿਸਾਨ ਅੰਦੋਲਨ ਦੀ ਵਾਗਡੋਰ ਨੌਜਵਾਨਾਂ ਦੇ ਹੱਥਾਂ ਵਿਚ ਹੀ ਕਿਉ?

ਸਿਆਸੀ ਪਾਰਟੀਆਂ, ਗੁਰਦੁਆਰਾ ਕਮੇਟੀਆਂ ਵੀ ਨਹੀਂ ਕਰ ਸਕੀਆਂ ਖੁੱਲ੍ਹ ਕੇ ਸਮਰਥਨ

ਮਿਲਾਨ (ਇਟਲੀ) (ਸਾਬੀ ਚੀਨੀਆਂ) – ਖੇਤੀ ਬਿੱਲਾਂ ਨੂੰ ਲੈਕੇ ਪੰਜਾਬੀਆਂ ਵੱਲੋਂ ਕੇਂਦਰ ਸਰਕਾਰ ਖਿਲਾਫ ਆਰੰਭ ਕੀਤਾ ਕਿਸਾਨ ਅੰਦੋਲਨ ਅੱਜ ਸਾਰੇ ਭਾਰਤੀਆਂ ਦਾ ਸਾਝਾਂ ਅੰਦੋਲਨ ਬਣ ਚੁੱਕਿਆ ਹੈ। ਅੰਦੋਲਨ ਨੂੰ ਭਾਰਤ ਵਾਸੀਆਂ ਦਾ ਅੰਦੋਲਨ ਬਣਾਉਣ ਅਤੇ ਦਿੱਲੀ ਦੀ ਹਿੱਕ ਤੱਕ ਟੈਰਕਟਰ ਚੜਾਉਣ ਵਿਚ ਅਹਿਮ ਯੋਗਦਾਨ ਰਿਹਾ ਹੈ ਨੌਜਵਾਨਾਂ ਦਾ ਫਿਰ ਚਾਹੇ ਉਹ ਪੰਜਾਬੀ ਹੋਣ ਜਾ ਹਰਿਆਣਵੀਂ? ਨੌਜਵਾਨਾਂ ਤੇ ਲੋਕਾਂ ਨੇ ਕਿਸਾਨ ਜਥੇਬੰਦੀਆਂ ਤੋਂ ਇਲਾਵਾ ਸਿਆਸੀ ਪਾਰਟੀ ਦੇ ਆਗੂਆਂ ਨੂੰ ਅੰਦੋਲਨ ਦੇ ਲਾਗੇ ਤੱਕ ਨਹੀ ਫਟਕਣ ਦਿੱਤਾ।
ਕੁਝ ਇਸੇ ਤਰ੍ਹਾਂ ਦੇ ਹਲਾਤ ਵੇਖਣ ਨੂੰ ਮਿਲ ਰਹੇ ਹਨ, ਯੂਰਪ ਦੇ ਛੋਟੇ ਜਿਹੇ ਦੇਸ਼ ਇਟਲੀ ਵਿਚ। ਜੋ ਭਾਵੇਂ ਛੋਟਾ ਹੈ, ਪਰ ਯੂਰਪ ਵਿਚ ਪੰਜਾਬੀ ਅਤੇ ਹਰਿਆਣੇ ਦੇ ਲੋਕਾਂ ਦੀ ਸੰਘਣੀ ਅਬਾਦੀ ਹੋਣ ਕਰਕੇ ਕਿਸਾਨਾਂ ਦੇ ਹੱਕ ਵਿਚ ਸਭ ਤੋਂ ਵੱਧ ਕਾਰ ਰੈਲੀਆਂ ਤੇ ਰੋਸ ਮੁਜਾਹਰੇ ਵੀ ਇਟਲੀ ਵਿਚ ਹੀ ਹੋਏ ਹਨ। ਇੱਥੋਂ ਤੱਕ ਯੂ ਐਨ ਓ ਤੱਕ ਵੀ ਇਨ੍ਹਾਂ ਲੋਕਾਂ ਨੇ ਹੀ ਪਹੁੰਚ ਕੀਤੀ ਹੈ, ਫਿਰ ਭਾਵੇਂ ਕਰੋਨਾ ਵਾਇਰਸ ਕਰਕੇ ਪ੍ਰਸ਼ਾਸ਼ਨ ਦੀਆਂ ਕਿੰਨੀਆਂ ਵੀ ਸਖਤ ਹਦਾਇਤਾਂ ਕਿਉਂ ਨਾ ਹੋਣ। ਯੂਰਪ ਵਿਚ ਸਭ ਤੋਂ ਪਹਿਲਾਂ ਰੋਸ ਮੁਜਹਰਾ ਵੀ ਇਟਲੀ ਦੇ ਸ਼ਹਿਰ ਮਾਨਤੋਵਾ ਵਿਚ ਹੀ ਹੋਇਆ ਸੀ। ਇਥੇ ਰਹਿੰਦੇ ਕਿਸਾਨ ਸਮਰਥਕਾਂ ਨੇ ਇਕ ਗੱਲ ਨੂੰ ਨੇੜ੍ਹੇ ਤੋਂ ਦੇਖਦਿਆਂ ਚਿੰਤਾ ਜਾਹਿਰ ਕੀਤੀ ਹੈ ਕਿ ਨੌਜਵਾਨਾਂ ਨੇ ਤਾਂ ਆਪਣੇ ਫਰਜਾਂ ਨੂੰ ਪੂਰੀ ਇਮਾਨਦਾਰੀ ਨਾਲ ਨਿਭਾਇਆ ਹੈ, ਪਰ ਇਸ ਸੰਘਰਸ਼ ਦੌਰਾਨ ਸਿਆਸੀ ਪਾਰਟੀਆਂ ਦੇ ਆਗੂਆਂ ਸਮੇਤ ਕਈ ਗੁਰਦੁਆਰਿਆਂ ਦੇ ਪ੍ਰਬੰਧਕ ਵੀ ਅੰਦੋਲਨ ਦੀ ਹਮਾਇਤ ਕਰਨ ਤੋਂ ਵਾਂਝੇ ਰਹਿ ਗਏ ਹਨ।
ਦੱਸਣਯੋਗ ਹੈ ਕਿ ਇਟਲੀ ਵਿਚ ਕਰੋਨਾ ਵਾਇਰਸ ਦੇ ਚੱਲਦਿਆਂ ਪ੍ਰਸ਼ਾਸ਼ਨ ਵੱਲੋਂ ਕਈ ਤਰ੍ਹਾਂ ਦੀਆਂ ਪਾਬੰਦੀਆਂ ਐਲਾਨੀਆਂ ਹੋਈਆਂ ਹਨ, ਪਰ ਨੌਜਵਾਨਾਂ ਨੇ ਕਿਸੇ ਵੀ ਗੱਲ ਦੀ ਪ੍ਰਵਾਹ ਕੀਤੇ ਬੇਗੈਰ ਦਿੱਲੀ ਦੀਆਂ ਸੜਕਾਂ ’ਤੇ ਕਾਲੀ ਹਨੇਰ੍ਹੀਆਂ ਰਾਤਾਂ ਕੱਟ ਰਹੇ ਕਿਸਾਨਾਂ ਦੇ ਹੱਕ ਵਿਚ ਹਾਂ-ਪੱਖੀ ਨਾਹਰਾ ਮਾਰਿਆ ਹੈ। ਉਸਦੇ ਉਲਟ ਕਈ ਵੱਡੇ ਆਗੂ ਬੁਰੀ ਤਰ੍ਹਾਂ ਪਿਛੜ ਗਏ ਹਨ ਜਿਹੜੇ ਇਸ ਅੰਦੋਲਨ ਦੀ ਖੁੱਲ੍ਹ ਕੇ ਹਮਾਇਤ ਨਹੀਂ ਕਰ ਸਕੇ। ਪ੍ਰੈੱਸ ਨਾਲ ਗੱਲਤਬਾਤ ਕਰਨ ਵਾਲਿਆਂ ਦਾ ਕਹਿਣਾ ਹੈ ਕਿ, ਪੰਜਾਬ ਆਪਣੀ ਹੌਂਦ ਦੀ ਸਭ ਤੋਂ ਵੱਡੀ ਲੜਾਈ ਲੜ੍ਹ ਰਿਹਾ ਹੈ, ਪਰ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਸੋਸ਼ਲ ਮੀਡੀਏ ’ਤੇ ਲਾਈਵ ਹੋ ਕੇ ਮੈਂ ਮੇਰੀ ਦੇ ਗੁਣ ਗਾਉਣ ਵਾਲੇ ਬਹੁਤੇ ਆਗੂ ਸ਼ੋਸ਼ਲ ਮੀਡੀਏ ਤੇ ਸਿਆਸੀ ਪੋਸਟਾਂ ਤਾਂ ਹਰ ਰੋਜ ਪਾ ਰਹੇ ਹਨ, ਪਰ ਕਿਸਾਨ ਅੰਦੋਲਨ ਦੇ ਹੱਕ ਵਿਚ ਉਨ੍ਹਾਂ ਦੇ ਮੁੰਹੋਂ ਇਕ ਬੋਲ ਨਹੀਂ ਨਿਕਲਿਆ। ਅਕਸਰ ਅਖਬਾਰਾਂ ਦੇ ਪੰਨਿਆ ਅਤੇ ਸ਼ੋਸ਼ਲ ਮੀਡੀਤੇ ’ਤੇ ਸਰਗਰਮ ਰਹਿਣ ਵਾਲੇ ਸਿਆਸੀ ਆਗੂਆਂ ਸਮੇਤ ਕਈ ਗੁਰਦੁਆਰਾ ਪ੍ਰਬੰਧਕਾਂ ਵੱਲੋਂ ਵੀ ਕਿਸਾਨ ਅੰਦੋਲਨ ਬਾਰੇ ਧਾਰੀ ਹੋਈ ਚੁੱਪੀ ਇਟਲੀ ਵਾਸੀਆਂ ਲਈ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਲੋਕਾਂ ਦਾ ਮੰਨਣਾ ਹੈ ਕਿ ਜੇ ਅਜਿਹੇ ਲੋਕ ਸੜ੍ਹਕਾਂ ’ਤੇ ਰੁੱਲ ਰਹੇ ਕਿਸਾਨਾਂ ਦੀ ਗੱਲ ਕਰਨ ਲੱਗੇ ਵੀ ਦਿਲ ਵਿਚ ਭੈਅ ਰੱਖ ਰਹੇ ਹਨ, ਤਾਂ ਇਨ੍ਹਾਂ ਤੋਂ ਹੋਰ ਕਿਹੜੀ ਆਸ ਰੱਖੀ ਜਾ ਸਕਦੀ ਹੈ?

ਰੂਪੀ ਮਾਵੀ ਦੀਆਂ ਸਮਾਜ ਪ੍ਰਤੀ ਸੇਵਾਵਾ ਕਾਰਨ ਪ੍ਰਸ਼ਾਸ਼ਨ ਵਲੋਂ ਸਨਮਾਨਿਤ

ਪੰਜਾਬੀ ਨੌਜਵਾਨ ਦੀ ਹੋਈ ਅਚਾਨਕ ਮੌਤ