in

ਲਾਨੂਵੀਓ ਵਿਖੇ ਬਿਰਧ ਆਸ਼ਰਮ ਵਿੱਚ ਵਾਪਰਿਆ ਭਿਆਨਕ ਹਾਦਸਾ

5 ਬਜ਼ੁਰਗ ਵਿਅਕਤੀਆਂ ਦੀ ਮੌਤ 7 ਦੀ ਹਾਲਤ ਗੰਭੀਰ

ਰੋਮ (ਇਟਲੀ) (ਗੁਰਸ਼ਰਨ ਸਿੰਘ ਸੋਨੀ) – ਇਟਲੀ ਦੀ ਰਾਜਧਾਨੀ ਰੋਮ ਦੇ ਸ਼ਹਿਰ ਲਾਨੂਵੀਓ ਆਰੀਚਾ ਵਿਖੇ ਇੱਕ ਬਿਰਧ ਆਸ਼ਰਮ ਵਿੱਚ ਭਿਆਨਕ ਹਾਦਸਾ ਵਾਪਰਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ. ਜਿੱਥੇ ਇੱਕ ਰਿਟਾਇਰ ਹੋਏ ਲੋਕਾਂ ਲਈ ਦੇਖਭਾਲ ਲਈ ਵਿਰਧ ਆਸ਼ਰਮ (ਰੈਣ ਬਸੇਰਾ) ਬਣਾਇਆ ਹੋਇਆ ਸੀ. ਜਿਸ ਵਿੱਚ 5 ਵਿਅਕਤੀਆਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ ਅਤੇ 7 ਵਿਅਕਤੀਆਂ ਨੂੰ ਗੰਭੀਰ ਹਾਲਤ ਵਿੱਚ ਨੇੜੇ ਦੇ ਹਸਪਤਾਲ ਆਰੀਚਾ ਅਤੇ ਤੋਰ ਵਿਰਗਾਤਾ ਵਿਖੇ ਦਾਖ਼ਲ ਕਰਵਾਇਆ ਗਿਆ ਹੈ. ਗੰਭੀਰ ਹਾਲਤ ਵਿੱਚ 2 ਕਰਮਚਾਰੀ ਵੀ ਸ਼ਾਮਲ ਦੱਸੇ ਜਾ ਰਹੇ ਹਨ.
ਇਟਾਲੀਅਨ ਮੀਡੀਆ ਅਨੁਸਾਰ ਇਸ ਹਾਦਸੇ ਦੇ ਕਾਰਨਾਂ ਲਈ ਜ਼ਹਿਰੀਲਾ ਪਦਾਰਥ ਮੋਨੋ ਕਾਰਬਨ (ਮੋਨੋ ਕਾਰਬਨ ਆਕਸਾਈਡ) ਦੱਸਿਆ ਜਾ ਰਿਹਾ, ਅਤੇ ਮਰਨ ਵਾਲਿਆ ਦੀ ਮੌਤ ਦਾ ਕਾਰਨ ਦਮ ਘੁੱਟ ਜਾਣ ਕਰਕੇ ਦੱਸਿਆ ਜਾ ਰਿਹਾ ਹੈ. ਮੌਕੇ ਤੇ ਪਹੁੰਚੀ ਪੁਲਸ ਅਤੇ ਸਿਹਤ ਵਿਭਾਗ ਦੀਆ ਟੀਮਾਂ ਵਲੋਂ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਲਿਆ ਗਿਆ ਹੈ ਅਤੇ ਸਪੈਸ਼ਲ ਸਿਹਤ ਵਿਭਾਗ ਦੇ ਕਰਮਚਾਰੀਆਂ ਤੇ ਪੁਲਿਸ ਵਲੋਂ ਘਟਨਾ ਦੇ ਕਾਰਣਾ ਦੀ ਬਰੀਕੀ ਨਾਲ ਜਾਂਚ ਪੜਤਾਲ ਕੀਤੀ ਜਾ ਰਹੀ ਹੈ.

ਮੈਂ ਕਠਪੁਤਲੀ!

ਰੋਮ : ਕੋਵਿਡ-19 ਦੀਆਂ ਗੈਰ ਕਾਨੂੰਨੀ ਦਵਾਈਆਂ ਬਰਾਮਦ