in

ਮੈਂ ਕਠਪੁਤਲੀ!

ਮੈਂ ਕਠਪੁਤਲੀ ਇਸ ਜਮਾਨੇ ਦੀ ,
ਜਿਵੇਂ ਚਾਵੇ ਹਰ ਕੋਈ ਨਚਾਈ ਜਾਂਦਾ ਏ |
ਮਾਪੇ ਕਹਿੰਦੇ ਧੁਰ ਤੋੰ ਆਈ ਏ ,
ਮਾੜੇ ਲੇਖ ਲਿਖਾਈ ਤੂੰ ,
ਕਿਹੜੇ ਜਨਮ ਦਾ ਬਦਲਾ ਲਿਆ ,
ਜੋ ਸਾਡੇ ਪੱਲੇ ਪਾਈ ਤੂੰ |
ਇਹ ਘੁਣ ਨਫਰਤ ਦਾ ਮੈਨੂੰ ,
ਅੰਦਰੋਂ ਅੰਦਰੀ ਖਾਈ ਜਾਂਦਾ ਏ |
ਮੈਂ ਕਠਪੁਤਲੀ ਇਸ ਜਮਨੇ ਦੀ ,
ਜਿਵੇਂ ਚਾਵੇ ਹਰ ਕੋਈ ਨਚਾਈ ਜਾਂਦਾ ਏ |
ਫਰਜ਼ਾਂ ਦੀ ਤੱਕੜੀ ਦੇ ਵਿੱਚ
ਹਰ ਕੋਈ ਮੈਨੂੰ ਤੋਲਦਾ |
ਮੇਰੇ ਗੁਣਾਂ ਦੀ ਚਾਦਰ ਨੂੰ ,
ਪੈਰਾਂ ਥੱਲੇ ਰਹਿੰਦਾ ਰੋਲਦਾ |
ਸੰਗਾਂ ਸ਼ਰਮਾ ਦੇ ਗਹਿਣਿਆਂ ਥੱਲੇ ,
ਕਿਉਂ ਮੈਨੂੰ ਦਬਾਈ ਜਾਂਦਾਂ ਏ |
ਮੈਂ ਕਠਪੁਤਲੀ ਇਸ ਜਮਾਨੇ ਦੀ ,
ਜਿਵੇਂ ਚਾਵੇ ਹਰ ਕੋਈ ਨਚਾਈ ਜਾਂਦਾ ਏ |
ਹੁਕਮਾਂ ਦੀ ਮੋਹਤਾਜ ਬਣ ਕੇ ,
ਮੈਂ ਆਪਣਾ ਬਜ਼ੂਦ ਵੀ ਭੁੱਲ ਗਈ ਆ |
ਲਾਲਚ ਭਰੀ ਦੁਨਿਆ ਦੀ ਹਨੇਰੀ ,
ਮੇਰੇ ਦਾਮਨ ਤੇ ਝੁੱਲ ਗਈ ਆ |
ਕਿਥੋਂ ਆਈ ਮੈਂ ਕਿੱਥੇ ਜਾਣਾ ,
ਹਰ ਘਰੇ ਮੈਨੂੰ ਕਿਹਾ ਪਰਾਈ ਜਾਂਦਾ ਏ |
ਮੈਂ ਕਠਪੁਤਲੀ ਇਸ ਜਮਾਨੇ ਦੀ ,
ਜਿਵੇਂ ਚਾਵੇ ਹਰ ਕੋਈ ਨਚਾਈ ਜਾਂਦਾ ਏ |
ਛੇਤੀ ਹੀ ਮੇਰੇ ਸਾਹਾਂ ਦੀ ਡੋਰ ,
ਥੋਡੇ ਹੱਥੋਂ ਛੁੱਟ ਜਾਵੇ |
ਮੈਨੂੰ ਖਾਮੋਸ਼ ਵੇਖ ਕੇ ਸ਼ਾਇਦ ,
ਕਿਸੇ ਦੀ ਅੱਖ ਵਿਚੋਂ ਹੰਝੂ ਆਵੇ ।
ਦਿਲ ਭਾਗਾਂ ਭਰੇ ਓੁਸ ਦਿਨ ਲਈ,
ਦਿਲੋਂ ਮੰਗੀ ਇਹ ਦੁਆ ਹੀ ਜਾਂਦਾ ਏ ।
ਮੈਂ ਕਠਪੁਤਲੀ ਇਸ ਜਮਾਨੇ ਦੀ,
ਜਿਵੇਂ ਚਾਵੇ ਹਰ ਕੋਈ ਨਚਾਈ ਜਾਂਦਾ ਏ ।

– ਹਰਫ ਕੌਰ

ਜਨਮ ਦਿਨ ਮੁਬਾਰਕ!

ਲਾਨੂਵੀਓ ਵਿਖੇ ਬਿਰਧ ਆਸ਼ਰਮ ਵਿੱਚ ਵਾਪਰਿਆ ਭਿਆਨਕ ਹਾਦਸਾ