in

ਫਿਰੈਂਸੇ : ਦੂਜੀ ਸੰਸਾਰ ਜੰਗ ਵਿੱਚ ਸ਼ਹੀਦ ਹੋਏ ਫ਼ੌਜੀਆ ਦੇ ਸੰਬੰਧ ਵਿੱਚ ਕਰਵਾਇਆ ਗਿਆ ਸ਼ਰਧਾਂਜਲੀ ਸਮਾਗਮ

ਰੋਮ (ਇਟਲੀ) (ਗੁਰਸ਼ਰਨ ਸਿੰਘ ਸੋਨੀ) – ਇਟਲੀ ਦੇ ਪ੍ਰਸਿੱਧ ਸ਼ਹਿਰ ਫਿਰੈਂਸੇ ਵਿਖੇ ਵਰਲਡ ਸਿੱਖ ਸ਼ਹੀਦ ਮਿਲੀਟਰੀ ਯਾਦਗਾਰੀ ਕਮੇਟੀ ਰਜਿ: ਇਟਲੀ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਕੋਰੋਨਾ ਮਹਾਂਮਾਰੀ ਦੇ ਮੱਦੇਨਜ਼ਰ ਸਰਕਾਰ ਵਲੋਂ ਜਾਰੀ ਹਦਾਇਤਾਂ ਅਨੁਸਾਰ ਦੂਜੀ ਸੰਸਾਰ ਜੰਗ ਵਿੱਚ ਸ਼ਹੀਦ ਹੋਣ ਵਾਲੇ ਸਿੱਖ ਫ਼ੌਜੀਆਂ ਦੇ ਸੰਬੰਧ ਵਿੱਚ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ. ਇਸ ਸਮਾਗਮ ਸੰਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਕਮੇਟੀ ਦੇ ਆਗੂ ਪਿਰਥੀਪਾਲ ਸਿੰਘ,ਸਤਨਾਮ ਸਿੰਘ,ਜਗਦੀਪ ਸਿੰਘ ਮੱਲ੍ਹੀ ਅਤੇ ਜਸਬੀਰ ਸਿੰਘ ਨੇ ਦੱਸਿਆ ਕਿ, ਮਿਤੀ 11.08.2021 ਨੂੰ ਇਟਲੀ ਦੇ ਸ਼ਹਿਰ ਫਿਰੈਂਸੇ ਵਿਖੇ ਦੂਜੀ ਸੰਸਾਰ ਜੰਗ ਵਿੱਚ ਸ਼ਹੀਦ ਹੋਏ ਸਿੱਖ ਫੌਜੀਆਂ ਦਾ ਸ਼ਰਧਾਂਜਲੀ ਸਮਾਗਮ ਬਹੁਤ ਹੀ ਸ਼ਰਧਾ ਅਤੇ ਸਤਿਕਾਰ ਤਹਿਤ ਕਰਵਾਇਆਗਿਆ। ਕੋਰੋਨਾ ਦੀਆਂ ਪਾਬੰਦੀਆਂ ਕਾਰਨ ਇਸ ਸਾਲ ਭਾਰੀ ਇਕੱਠ ਨਹੀਂ ਕੀਤਾ ਗਿਆ.
ਸਮਾਗਮ ਵਿੱਚ ਇਟਾਲੀਅਨ ਅਧਿਕਾਰੀਆਂ ਨੇ ਵੀ ਹਿੱਸਾ ਲਿਆ ਅਤੇ ਸਿੱਖ ਸ਼ਹੀਦਾਂ ਨੂੰ ਆਪਣੀ ਸ਼ਰਧਾ ਦੇ ਫੁੱਲ ਭੇਟ ਕੀਤੇ। ਉਪਰੰਤ ਕਮੇਟੀ ਵੱਲੋ ਫਿਰੈਂਸੇ ਸ਼ਹਿਰ ਦੀ ਆਜ਼ਾਦੀ ਦੀ 77ਵੀ ਵਰ੍ਹੇਗੰਢ ਦੇ ਸਮਾਗਮਾਂ ਵਿੱਚ ਵੀ ਹਿੱਸਾ ਲਿਆ ਗਿਆ. ਜਿਸ ਵਿੱਚ ਕੇ ਬਹੁਤ ਵੱਡੀ ਗਿਣਤੀ ਵਿੱਚ ਇਟਾਲੀਅਨ ਪ੍ਰਸ਼ਾਸਨਿਕ, ਪੁਲਿਸ, ਸੈਨਾ ਦੇ ਅਧਿਕਾਰੀ ਅਤੇ ਮੇਅਰ ਹਾਜ਼ਰ ਸਨ. ਫਿਰੈਂਸੇ ਦੇ ਮੇਅਰ ਦਾਰੀਓ ਨਰਦੈਲਾ ਨੇ ਸਿੱਖ ਫੌਜੀਆਂ ਦੀ ਕੁਰਬਾਨੀ ਨੂੰ ਯਾਦ ਕਰਦਿਆਂ ਸਿੱਖ ਭਾਈਚਾਰੇ ਦਾ ਸਮਾਗਮ ਵਿੱਚ ਪਹੁੰਚਣ ਤੇ ਵਿਸ਼ੇਸ਼ ਧੰਨਵਾਦ ਕੀਤਾ।
ਫਿਰੈਂਸੇ ਦੀਆਂ ਸੰਗਤਾਂ ਵੱਲੋਂ ਵੀ ਸਮਾਗਮ ਵਿੱਚ ਹਾਜ਼ਰੀ ਭਰੀ ਗਈ. ਇਸ ਸਮਾਗਮ ਵਿੱਚ ਹੋਰਨਾਂ ਤੋਂ ਇਲਾਵਾ ਦਰਸ਼ਨ ਸਿੰਘ ਹਰਬਿੰਦਰ ਸਿੰਘ ਚਰਨਜੀਤ ਸਿੰਘ ਅਤੇ ਸੁਖਵਿੰਦਰ ਸਿੰਘ ਗੋਗਾ ਵੀ ਹਾਜ਼ਰ ਸਨ ਅਤੇ ਸ਼ਹੀਦ ਫ਼ੌਜੀਆਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ।

ਬਾਰ, ਰੈਸਟੋਰੈਂਟ ਕਰ ਸਕਦੇ ਹਨ, ਗ੍ਰੀਨ ਪਾਸ ਲਈ ਆਈਡੀ ਦੀ ਜਾਂਚ

ਐਲਕ ਗਰੋਵ ਦੀਆਂ ਤੀਆਂ ‘ਚ ਹੋਇਆ ਬੀਬੀਆਂ ਦਾ ਭਰਵਾਂ ਇਕੱਠ