ਗ੍ਰੀਨ ਪਾਸ ਨਾ ਹੋਣ ਦੀ ਸੂਰਤ ਵਿੱਚ ਕਰਨਾ ਪੈ ਸਕਦਾ ਹੈ ਭਾਰੀ ਦਿੱਕਤਾਂ ਦਾ ਸਾਹਮਣਾ
ਰੋਮ (ਇਟਲੀ) (ਗੁਰਸ਼ਰਨ ਸਿੰਘ ਸੋਨੀ) – ਦੁਨੀਆ ਵਿੱਚ ਕੋਰੋਨਾ ਮਹਾਂਮਾਰੀ ਨੂੰ ਲਗਭਗ ਦੋ ਸਾਲ ਦਾ ਸਮਾਂ ਹੋਣ ਵਾਲਾ ਹੈ, ਜਦੋ ਤੋ ਇਸ ਮਹਾਂਮਾਰੀ ਨੇ ਪੂਰੀ ਦੁਨੀਆ ਵਿੱਚ ਆਪਣੇ ਪੈਰ ਪਸਾਰੇ ਹਨ ਉਸ ਦਿਨ ਤੋਂ ਹੀ ਪੂਰੀ ਦੁਨੀਆ ਵਿੱਚ ਜਾਨੀ ਅਤੇ ਮਾਲੀ ਨੁਕਸਾਨ ਹੋ ਰਿਹਾ ਹੈ,ਜੇਕਰ ਗੱਲ ਕਰੀਏ ਇਟਲੀ ਯੂਰਪ ਦਾ ਪਹਿਲਾ ਅਤੇ ਦੁਨੀਆ ਦਾ ਦੂਜਾ ਐਸਾ ਦੇਸ਼ ਬਣਿਆ ਸੀ ਜਿੱਥੇ ਕਿ ਸਭ ਤੋਂ ਜ਼ਿਆਦਾ ਜਾਨੀ ਨੁਕਸਾਨ ਹੋਇਆ ਸੀ, ਭਾਵੇਂ ਇਟਲੀ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਿਹਤ ਵਿਭਾਗ ਵਲੋਂ ਮੌਜੂਦਾ ਸਮੇਂ ਵਿੱਚ ਇਟਲੀ ਚ’ ਕੋਰੋਨਾ ਮਹਾਂਮਾਰੀ ਤੇ ਕਾਬੂ ਪਾ ਲਿਆ ਗਿਆ ਹੈ,ਪਰ ਹੁਣ ਵੀ ਨਵੇਂ ਕੇਸਾਂ ਦੀ ਗਿਣਤੀ ਵਿੱਚ ਹੋਲੀ ਹੋਲੀ ਵਾਧਾ ਹੋ ਰਿਹਾ ਹੈ, ਦੂਜੇ ਪਾਸੇ ਇਟਲੀ ਸਰਕਾਰ ਵਲੋਂ ਆਉਣ ਵਾਲੇ ਸਮੇਂ ਨੂੰ ਪਹਿਲਾਂ ਹੀ ਕਾਬੂ ਕਰਨ ਲਈ ਪਿਛਲੇ ਸਾਲ ਦਸੰਬਰ ਵਿੱਚ ਐਂਟੀ ਕੋਂਵਿਡ ਵੈਕਸੀਨ ਦਾ ਆਗਾਜ਼ ਕੀਤਾ ਗਿਆ ਸੀ ਅਤੇ ਜੋ ਕਿ ਹੁਣ ਵੀ ਆਏ ਦਿਨ ਤੇਜ਼ੀ ਨਾਲ ਲੋਕਾਂ ਨੂੰ ਐਂਟੀ ਕੋਵਿਡ ਵੈਕਸੀਨ ਲਗਾਈ ਜਾ ਰਹੀ ਹੈ, ਇਟਲੀ ਸਰਕਾਰ ਵਲੋਂ ਇਹ ਦਾਅਵਾ ਕੀਤਾ ਗਿਆ ਹੈ ਕਿ ਸਤੰਬਰ ਦੇ ਅੰਤ ਤੱਕ ਇਟਲੀ ਵਿੱਚ ਲਗਭਗ 80 ਪ੍ਰਤੀਸ਼ਤ ਲੋਕਾਂ ਨੂੰ ਵੈਕਸੀਨ ਲੱਗ ਜਾਵੇਗੀ, ਦੂਜੇ ਪਾਸੇ ਇਟਲੀ ਸਰਕਾਰ ਵਲੋਂ ਕੋਰੋਨਾ ਵਾਇਰਸ ਦੀ ਤੀਜੀ ਲਹਿਰ ਦੇ ਬਚਾਅ ਲਈ ਹਰ ਇਕ ਨੂੰ ਕੋਰੋਨਾ ਵੈਕਸੀਨ ਲਗਵਾਉਣ ਲਈ ਅਪੀਲ ਕੀਤੀ ਜਾ ਰਹੀ ਹੈ, ਇਟਲੀ ਸਰਕਾਰ ਵਲੋਂ ਕੋਰੋਨਾ ਮਹਾਂਮਾਰੀ ਦੇ ਨਿਯਮਾਂ ਵਿੱਚ ਆਏ ਦਿਨ ਸਖ਼ਤੀ ਕੀਤੀ ਜਾ ਰਹੀ ਹੈ ਜਿਸ ਦੇ ਤਹਿਤ ਇਟਲੀ ਸਰਕਾਰ ਵਲੋਂ 1 ਸਤੰਬਰ ਤੋਂ ਪੂਰੀ ਇਟਲੀ ਵਿੱਚ ਸਕੂਲਾਂ,ਯੂਨੀਵਰਸਿਟੀਆਂ, ਪਬਲਿਕ ਟਰਾਂਸਪੋਰਟ ਅਤੇ ਆਵਾਜਾਈ ਦੇ ਸਾਧਨਾਂ ਵਿੱਚ ਕੋਰੋਨਾ ਵੈਕਸੀਨ ਦੇ ਲੱਗੀ ਹੋਈ ਦਾ ਗ੍ਰੀਨ ਪਾਸ ਲਾਜ਼ਮੀ ਕਰਨ ਜਾ ਰਹੀ ਹੈ,ਜਿਸ ਤੋਂ ਇਹ ਸਿੱਧ ਹੋ ਰਿਹਾ ਹੈ ਕਿ ਸਰਕਾਰ ਕੋਰੋਨਾ ਦੇ ਬਣਾਏ ਹੋਏ ਨਿਯਮਾਂ ਵਿੱਚ ਕੋਈ ਵੀ ਢਿੱਲ ਨਹੀਂ ਦਿੱਤੀ ਜਾਵੇਗੀ, ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਸਰਕਾਰ ਵਲੋਂ ਰੈਸਟੋਰੈਂਟਾ,ਕੈਫੇ ਬਾਰਾਂ, ਸਿਨੇਮਾ ਘਰਾਂ, ਜਿੰਮ, ਥੀਏਟਰਾਂ, ਸਵੀਮਿੰਗ ਪੂਲ, ਏਅਰਪੋਰਟਾ ਆਦਿ ਹੋਰ ਬਹੁਤ ਸਾਰੀਆਂ ਥਾਵਾਂ ਤੇ ਗ੍ਰੀਨ ਦਾ ਹੋਣਾ ਲਾਜ਼ਮੀ ਕੀਤਾ ਗਿਆ ਸੀ, ਜੇਕਰ ਕਿਸੇ ਵਿਅਕਤੀ ਕੋਲ ਛਾਣਬੀਣ ਦੌਰਾਨ ਗ੍ਰੀਨ ਪਾਸ ਪਾਇਆ ਨਹੀਂ ਜਾਂਦਾ ਤਾਂ,ਜੁਰਮਾਨਾ ਕਰਨ ਦਾ ਕਾਨੂੰਨ ਪਾਸ ਕੀਤਾ ਹੋਇਆ ਹੈ,ਪਰ ਕੁਝ ਦਿਨ ਪਹਿਲਾਂ ਇਟਲੀ ਦੇ ਜ਼ਿਲ੍ਹਾ ਕੋਮੋ ਵਿਖੇ ਪੁਲਿਸ ਅਧਿਕਾਰੀਆਂ ਨੂੰ ਗ੍ਰੀਨ ਪਾਸ ਨਾ ਹੋਣ ਦੀ ਸੂਰਤ ਵਿੱਚ ਇੱਕ ਰੈਸਟੋਰੈਂਟ ਵਿੱਚ ਦਾਖ਼ਲ ਨਹੀਂ ਸੀ ਹੋਣ ਦਿੱਤਾ ਗਿਆ, ਅਤੇ ਇਨ੍ਹਾਂ ਪੁਲਿਸ ਵਾਲਿਆਂ ਨੂੰ ਸੜਕ ਦੇ ਕਿਨਾਰੇ ਤੇ ਬੈਠ ਕੇ ਖਾਣਾ ਪਿਆ ਸੀ ਅਤੇ ਇਹ ਖ਼ਬਰ ਇਟਾਲੀਅਨ ਮੀਡੀਏ ਤੇ ਖ਼ੂਬ ਚਰਚਾ ਦਾ ਵਿਸ਼ਾ ਬਣੀ ਰਹੀ ਸੀ, ਕਿਉਂਕਿ ਕਿ ਲੋਕਾਂ ਵਲੋਂ ਸਵਾਲੀਆ ਨਿਸ਼ਾਨ ਲਗਾਏ ਗਏ ਸਨ ਕਿ ਲੋਕਾਂ ਨੂੰ ਜਾਗਰੂਕ ਕਰਨ ਵਾਲੇ ਅਤੇ ਗ੍ਰੀਨ ਪਾਸ ਨਾ ਹੋਣ ਦੀ ਸੂਰਤ ਵਿੱਚ ਜੁਰਮਾਨੇ ਕਰਨ ਵਾਲਿਆਂ ਨੇ ਆਪ ਕੋਰੋਨਾ ਵੈਕਸੀਨ ਕਿਉਂ ਨਹੀਂ ਲਗਵਾਈ ਅਤੇ ਹੁਣ ਇਹ ਦੇਖਣਾ ਹੋਵੇਗਾ ਕਿ ਸਰਕਾਰ ਦੇ ਇਸ ਨਵੇਂ ਫੁਰਮਾਨ ਦੀ ਇਟਲੀ ਦੇ ਬਾਸ਼ਿੰਦੇ ਕਿਵੇਂ ਪਾਲਣਾ ਕਰਦੇ ਹਨ ਇਹ ਤਾ ਆਉਣ ਵਾਲਾ ਸਮਾਂ ਦੱਸੇਗਾ, ਕਿਉਂਕਿ ਜਿਨ੍ਹਾਂ ਨੇ ਕੋਰੋਨਾ ਵੈਕਸੀਨ ਨਹੀ ਲਗਵਾਈ ਹੈ ਉਨ੍ਹਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਪੈ ਸਕਦਾ ਹੈ,ਪਰ ਇਥੇ ਇਹ ਵੀ ਜ਼ਿਕਰਯੋਗ ਹੈ ਕਿ ਇਟਲੀ ਵਿੱਚ ਗ੍ਰੀਨ ਪਾਸ ਦੇ ਵਿਰੁੱਧ ਅਤੇ ਵੈਕਸੀਨ ਨਾ ਲਗਵਾਉਣ ਦੇ ਵਿਰੁੱਧ ਥਾਂ ਥਾਂ ਤੇ ਮੁਜ਼ਾਹਰੇ ਵੀ ਕੀਤੇ ਜਾ ਚੁੱਕੇ ਹਨ ਪਰ ਇਟਲੀ ਸਰਕਾਰ ਤੇ ਇਨ੍ਹਾਂ ਮੁਜ਼ਾਹਰਿਆਂ ਦਾ ਵੀ ਕੋਈ ਅਸਰ ਨਹੀਂ ਹੋਇਆਂ ਸੀ।