in

ਸਾਹਿਤ ਸੁਰ ਸੰਗਮ ਸਭਾ ਵੱਲੋਂ ‘ਠੰਡੀਆਂ ਛਾਵਾਂ’ ਤੇ ‘ਕੁੱਖ ਵਿੱਚ ਕਬਰ’ ਉੱਪਰ ਵਿਚਾਰ ਚਰਚਾ

ਰੋਮ (ਇਟਲੀ) (ਗੁਰਸ਼ਰਨ ਸਿੰਘ ਸੋਨੀ) – ਸਾਹਿਤ ਸੁਰ ਸੰਗਮ ਸਭਾ ਇਟਲੀ ਵੱਲੋਂ ਆਪਣੀ ਸਾਹਿਤਕ ਲੜੀ ਨੂੰ ਅੱਗੇ ਤੋਰਦਿਆਂ ਪੰਜਾਬੀ ਗੀਤ ‘ਠੰਡੀਆਂ ਛਾਵਾਂ’ ਤੇ ‘ਕੁੱਖ ਵਿੱਚ ਕਬਰ’ ਉੱਪਰ ਆਨਲਾਈਨ ਵਿਚਾਰ ਚਰਚਾ ਕੀਤੀ ਗਈ. ਸਮਾਗਮ ਦੀ ਸ਼ੁਰੂਆਤ ਗੀਤਕਾਰ ਸਹਿਬਾਜ ਨੂੰ ਯਾਦ ਕਰਦਿਆਂ 2 ਮਿੰਟ ਦਾ ਮੌਨ ਧਾਰਨ ਕਰਕੇ ਕੀਤੀ ਗਈ. ਆਰੰਭਕ ਭਾਸ਼ਨ ਵਿੱਚ ਸਭਾ ਦੇ ਪ੍ਰਧਾਨ ਬਲਵਿੰਦਰ ਸਿੰਘ ਚਾਹਲ ਨੇ ਸਭ ਨੂੰ ਜੀ ਆਇਆਂ ਆਖਿਆ ਅਤੇ ਸਭਾ ਦੀ ਕਾਰਗੁਜ਼ਾਰੀ ਤੇ ਭਵਿੱਖ ਦੇ ਪ੍ਰੋਗਰਾਮਾਂ ਬਾਰੇ ਜਾਣਕਾਰੀ ਦਿੱਤੀ। ਇਸ ਆਨਲਾਈਨ ਸਾਹਿਤਿਕ ਸਮਾਗਮ ਵਿੱਚ ਪ੍ਰੋ ਰਜਿੰਦਰਪਾਲ ਸਿੰਘ ਬਰਾੜ ਪੰਜਾਬੀ ਵਿਭਾਗ ਪੰਜਾਬੀ ਯੂਨੀਵਰਸਿਟੀ ਪਟਿਆਲਾ ਮੁੱਖ ਮਹਿਮਾਨ ਦੇ ਤੌਰ ‘ਤੇ ਸ਼ਾਮਿਲ ਹੋਏ। ਲੋਕ ਗਾਇਕ ਗੁਰਬਖਸ਼ ਸ਼ੌਂਕੀ ਤੇ ਵਾਤਾਵਰਨ ਗਾਇਕ ਬਲਵੀਰ ਸ਼ੇਰਪੁਰੀ ਨੇ ਆਪਣੇ ਗੀਤਾਂ ਨੂੰ ਸਭ ਨਾਲ ਸਾਂਝਾ ਕੀਤਾ।
ਇਸ ਸਮੇਂ ਬੋਲਦੇ ਹੋਏ ਪ੍ਰੋ: ਰਜਿੰਦਰਪਾਲ ਸਿੰਘ ਬਰਾੜ ਨੇ ਪੰਜਾਬੀ ਸੱਭਿਆਚਾਰ ਵਿੱਚ ਗੀਤਾਂ ਦੇ ਮੌੋਲਕ ਸੰਬੰਧ ਬਾਰੇ, ਅਜੋਕੇ ਸੰਦਰਭ ਵਿੱਚ ਗੀਤਾਂ ਦਾ ਸਥਾਨ ਅਤੇ ਉਪਰੋਕਤ ਦੋਵਾਂ ਗੀਤਾਂ ਬਾਰੇ ਖੁੱਲੀ ਕੇ ਵਿਚਾਰ ਚਰਚਾ ਕੀਤੀ। ਗਾਇਕ ਗੁਰਬਖਸ਼ ਸ਼ੌਂਕੀ ਨੇ ‘ਕੁੱਖ ਵਿੱਚ ਕਬਰ’ ਗੀਤ ਤੋਂ ਇਲਾਵਾ ਆਪਣੇ ਹੋਰ ਗੀਤ ਵੀ ਸਰੋਤਿਆਂ ਨਾਲ ਸਾਂਝੇ ਕੀਤੇ। ਇਸ ਤੋਂ ਬਾਅਦ ਗਾਇਕ ਬਲਵੀਰ ਸ਼ੇਰਪੁਰੀ ਨੇ ‘ਠੰਡੀਆਂ ਛਾਂਵਾਂ’ ਅਤੇ ਹੋਰ ਗੀਤ ਗਾ ਕੇ ਸੁਣਾਏ। ਬਿੰਦਰ ਕੋਲੀਆਂਵਾਲ ਨੇ ਆਪਣੇ ਸਾਹਿਤਕ ਤੇ ਗੀਤਕਾਰੀ ਦੇ ਸਫ਼ਰ ਬਾਬਤ ਵਿਚਾਰਾਂ ਦੀ ਸਾਂਝ ਪਾਈ. ਦਲਜਿੰਦਰ ਰਹਿਲ ਬਾਰੇ ਬਲਵਿੰਦਰ ਸਿੰਘ ਚਾਹਲ ਨੇ ਉਹਨਾਂ ਦੇ ਜੀਵਨ, ਲੇਖਣੀ ਅਤੇ ਪ੍ਰਵਾਸੀ ਸਾਹਿਤ ਵਿੱਚ ਨਿਭਾਏ ਜਾ ਰਹੇ ਰੋਲ ਬਾਰੇ ਸੰਖੇਪ ਵਿੱਚ ਜਾਣਕਾਰੀ ਦਿੱਤੀ। ਸਾਬਕਾ ਵਾਈਸ ਚਾਂਸਲਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਡਾ: ਐਸ ਪੀ ਸਿੰਘ ਨੇ ਸਭਾ ਵੱਲੋਂ ਉਲੀਕੇ ਜਾ ਰਹੇ ਕਾਰਜਾਂ ਦੀ ਸਰਾਹਨਾ ਕਰਦਿਆਂ ਭਵਿੱਖ ਵਿੱਚ ਹੋਰ ਉਮੀਦਾਂ ਦੀ ਆਸ ਜਤਾਈ। ਸਾਹਿਤ ਕਲਾ ਕੇਂਦਰ ਸਾਊਥਹਾਲ ਦੀ ਪ੍ਰਧਾਨ ਕੁਲਵੰਤ ਕੌਰ ਢਿੱਲੋਂ ਨੇ ਗੀਤਾਂ ਤੋਂ ਭਾਵੁਕ ਹੁੰਦੇ ਹੋਏ ਮਾਂ ਨੂੰ ਸਮਰਪਿਤ ਕਵਿਤਾ ਸਾਂਝੀ ਕੀਤੀ।
ਪੰਜਾਬੀ ਸ਼ਾਇਰ ਗੁਰਚਰਨ ਸਿੰਘ ਜੋਗੀ , ਸਿੱਕੀ ਝੱਜੀ, ਨਿਰਵੈਲ ਸਿੰਘ ਢਿੱਲੋਂ ਤਾਸ਼ਪੁਰੀ, ਰਾਣਾ ਅਠੌਲਾ, ਪ੍ਰੋ ਜਸਪਾਲ ਸਿੰਘ, ਹਰਦੀਪ ਸਿੰਘ ਮੰਗਲੀ ਟਾਂਡਾ, ਤੇਜਿੰਦਰ ਕੌਰ ਆਦਿ ਨੇ ਵੀ ਬਾਖੂਬੀ ਹਾਜ਼ਰੀ ਲਗਵਾਈ। ਦਲਜਿੰਦਰ ਰਹਿਲ ਦੀ ਸੰਚਾਲਨਾ ਹਰ ਵਾਰ ਦੀ ਤਰ੍ਹਾਂ ਗਹਿਰੇ ਤੇ ਸਾਹਿਤਿਕ ਭਾਵਾਂ ਨਾਲ ਲਬਰੇਜ਼ ਸੀ ਜਿਸ ਨੂੰ ਸਭ ਨੇ ਪਸੰਦ ਕੀਤਾ।

ਕੁਆਰਾ/अविवाहित/ Unmarried/Celibe

21ਵੀਂ ਸਦੀ ਦੀ ਸਭ ਤੋਂ ਵੱਡੀ ਸਮੱਸਿਆ: ਵਾਤਾਵਰਨ ਪ੍ਰਦੂਸ਼ਣ