in

ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੇ ਦੋਖੀਆਂ ਤੋਂ ਸੰਗਤਾਂ ਹਮੇਸ਼ਾਂ ਸੁਚੇਤ ਰਹਿਣ – ਭਾਈ ਮਨਦੀਪ ਸਿੰਘ

ਬੈਰਗਾਮੋ (ਇਟਲੀ) (ਭੁਪਿੰਦਰ ਸਿੰਘ ਕੰਗ) – ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਜੁਗੋ ਜੁਗ ਅਟੱਲ ਹਨ ਅਤੇ ਗੁਰਬਾਣੀ ਦਾ ਪ੍ਰਕਾਸ਼ ਸਮੁੱਚੀ ਮਨੁੱਖਤਾ ਨੂੰ ਹਮੇਸ਼ਾ ਚਾਨਣ ਬਖਸ਼ਦਾ ਰਹੇਗਾ।ਇਸ ਵਿਚਾਰ ਦਾ ਪ੍ਰਗਟਾਵਾ ਇਟਲੀ ਦੇ ਪ੍ਰਸਿੱਧ ਢਾਡੀ ਭਾਈ ਮਨਦੀਪ ਸਿੰਘ ਹੀਰਾਂ ਵਾਲਿਆਂ ਨੇ ਇਕ ਵਿਸ਼ੇਸ਼ ਗੱਲਬਾਤ ਦੌਰਾਨ ਕੀਤਾ। ਭਾਈ ਹੀਰਾਂ ਵਾਲਿਆਂ ਨੇ ਕਿਹਾ ਕਿ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਦੀਆਂ ਘਟਨਾਵਾਂ ਦਿਲ ਨੂੰ ਹਿਲਾਉਣ ਵਾਲੀਆਂ ਤੇ ਅਤਿ ਨਿੰਦਯਯੋਗ ਘਟਨਾਵਾਂ ਹਨ।
ਉਨ੍ਹਾਂ ਦੱਸਿਆ ਕਿ, ਸਾਲ 2007 ਤੋਂ ਲੈ ਕੇ ਹੁਣ ਤੱਕ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ 5200 ਘਟਨਾਵਾਂ ਵਾਪਰ ਚੁੱਕੀਆਂ ਹਨ ਜੋ ਕਿ ਹੈਰਾਨ ਕਰਨ ਵਾਲੀਆਂ ਹਨ. ਇਨਾਂ ਘਟਨਾਵਾਂ ਦੇ ਨਾਲ਼ ਸਿੱਖ ਸੰਗਤਾਂ ਦੇ ਹਿਰਦੇ ਵਲੂੰਧਰੇ ਗਏ ਹਨ। ਭਾਈ ਮਨਦੀਪ ਸਿੰਘ ਨੇ ਕਿਹਾ ਕਿ, ਸਿੱਖ ਸੰਗਤਾਂ ਪੰਥਕ ਦੋਸ਼ੀਆਂ ਨੂੰ ਕਦੇ ਮੁਆਫ ਨਹੀਂ ਕਰਨਗੀਆਂ। ਉਨਾਂ ਕਿਹਾ ਕਿ, ਸਰਕਾਰਾਂ ਨੂੰ ਵੀ ਆਪਣੇ ਫਰਜ ਪਛਾਨਣੇ ਚਾਹੀਦੇ ਹਨ ਅਤੇ ਅਜਿਹੀਆਂ ਘਟੀਆ ਹਰਕਤਾਂ ਕਰਨ ਵਾਲੇ ਸ਼ਰਾਰਤੀ ਅਨਸਰਾਂ ਨੂੰ ਸਖਤ ਤੋਂ ਸਖਤ ਸਜਾਵਾਂ ਮਿਲਣੀਆਂ ਚਾਹੀਦੀਆਂ ਹਨ।

ਸੁਖਜਿੰਦਰ ਸਿੰਘ ਕਾਲਰੂ ਦੇ ਪਿਤਾ ਜੀ ਦੇ ਅਕਾਲ ਚਲਾਣਾ ਕਰ ਜਾਣ ਤੇ ਸ਼੍ਰੋਮਣੀ ਅਕਾਲੀ ਦਲ ਇਟਲੀ ਵੱਲੋਂ ਗਹਿਰੇ ਦੁੱਖ ਦਾ ਪ੍ਰਗਟਾਵਾ

ਅਪ੍ਰੀਲੀਆ ਵਿਖੇ 31 ਅਕਤੂਬਰ ਨੂੰ ਮਨਾਇਆ ਜਾਵੇਗਾ ਭਗਵਾਨ ਵਾਲਮੀਕਿ ਜੀ ਅਤੇ ਬਾਬਾ ਜੀਵਨ ਸਿੰਘ ਜੀ ਦਾ ਪ੍ਰਗਟ ਦਿਵਸ