in

ਰਵਿਦਾਸੀਆ ਧਰਮ ਦੇ ਸ੍ਰਪਰਸਤ 108 ਸੰਤ ਨਿਰੰਜਣ ਦਾਸ ਤੇ ਸੰਤ ਮਨਦੀਪ ਦਾਸ ਅੱਜਕਲ੍ਹ ਯੂਰਪ ਫੇਰੀ ‘ਤੇ

11 ਅਗਸਤ ਤੋਂ ਦੇਣਗੇ ਇਟਲੀ ਦੀਆਂ ਸੰਗਤਾਂ ਨੂੰ ਦਰਸ਼ਨ ਦੀਦਾਰ
ਸੰਤ ਨਿਰੰਜਣ ਦਾਸ ਜੀ ਦਾ ਸਬਾਊਦੀਆ ਸੰਗਤ ਵੱਲੋਂ ਗੋਲਡ ਮੈਡਲ ਨਾਲ ਹੋਵੇਗਾ ਸਨਮਾਨ

ਰੋਮ (ਇਟਲੀ) (ਦਲਵੀਰ ਕੈਂਥ) – ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਮਿਸ਼ਨ ਦਾ ਝੰਡਾ ਦੁਨੀਆ ਭਰ ਵਿੱਚ ਬੁਲੰਦ ਕਰਨ ਵਾਲੇ ਮਹਾਂਪੁਰਸ਼, ਰਵਿਦਾਸੀਆ ਧਰਮ ਦੇ ਸਰਪ੍ਰਸਤ, ਸ਼ਾਂਤੀ ਦੇ ਪੁੰਜ ਸ਼੍ਰੀ 108 ਸੰਤ ਨਿਰੰਜਣ ਦਾਸ ਜੀ ਮਹਾਰਾਜ ਜੀ ਡੇਰਾ ਸੱਚ ਖੰਡ ਬੱਲਾਂ ਵਾਲੇ (ਜਲੰਧਰ) 5 ਸਾਲ ਬਾਅਦ ਇਸ ਮਹੀਨੇ ਆਪਣੀ ਵਿਸ਼ੇਸ਼ ਯੂਰਪ ਫੇਰੀ ਉੱਤੇ ਹਨ. ਇਸ ਯਾਤਰਾ ਦੌਰਾਨ ਉਹ ਗਰੀਸ, ਇਟਲੀ, ਅਸਟਰੀਆ, ਜਰਮਨ ਆਦਿ ਦੇਸ਼ਾਂ ਵਿੱਚ ਰੈਣ ਬਸੇਰਾ ਕਰਦੀ ਨੂੰ ਦਰਸ਼ਨ ਦੀਦਾਰ ਦੇ ਕੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਮਿਸ਼ਨ ਪ੍ਰਤੀ ਜਾਗਰੂਕ ਕਰਨਗੇ। ਸੰਤਾਂ ਮਹਾਪੁਰਸ਼ਾਂ ਦੇ ਨਾਲ ਉਨ੍ਹਾਂ ਦੇ ਵਜ਼ੀਰ ਸ਼੍ਰੀ ਮਨਦੀਪ ਦਾਸ ਜੀ ਵੀ ਉਚੇਚੇ ਤੌਰ ਤੇ ਸੰਗਤਾਂ ਨੂੰ ਦਰਸ਼ਨ ਦੇਣ ਆ ਰਹੇ ਹਨ। ਇਟਲੀ ਫੇਰੀ ਮੌਕੇ ਸਮੁੱਚੀਆਂ ਸ਼੍ਰੀ ਗੁਰੂ ਰਵਿਦਾਸ ਸਭਾਵਾਂ ਵੱਲੋਂ ਸੰਤਾਂ ਦਾ ਨਿੱਘਾ ਸਵਾਗਤ ਕਰਨ ਲਈ ਤਿਆਰੀਆਂ ਜੋਰਾਂ ਉੱਤੇ ਹਨ। ਇਟਲੀ ਦੇ ਵੱਖ-ਵੱਖ ਗੁਰਦੁਆਰਾ ਸਾਹਿਬ ਜਿੱਥੇ ਸੰਤਾਂ ਵੱਲੋਂ ਸਤਿਸੰਗ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ ਜਾਵੇਗਾ, ਉਨਾਂ ਵਿੱਚ 11 ਅਗਸਤ ਨੂੰ ਸ਼੍ਰੀ ਗੁਰੂ ਰਵਿਦਾਸ ਸਭਾ ਕਿਰਮੋਨਾ, 14 ਅਗਸਤ ਸਵੇਰੇ 10 ਤੋਂ ਸ਼ਾਮ 4 ਵਜੇ ਤੱਕ ਸ੍ਰੀ ਗੁਰੂ ਰਵਿਦਾਸ ਟੈਪਲ ਮਨੈਰਬਿਓ, ਬ੍ਰੇਸ਼ੀਆ 14 ਅਗਸਤ ਸ਼ਾਮ 6 ਵਜੇ ਤੋਂ 9 ਵਜੇ ਤੱਕ, 15 ਅਗਸਤ ਗੁਰਦੁਆਰਾ ਸਾਹਿਬ ਸ਼੍ਰੀ ਗੁਰੂ ਰਵਿਦਾਸ ਦਰਬਾਰ ਬੈਰਗਾਮੋ, 16 ਅਗਸਤ ਗੁਰਦੁਆਰਾ ਸ਼੍ਰੀ ਗੁਰੂ ਰਵਿਦਾਸ ਟੈਂਪਲ ਅਰੇਸੋ, 17 ਅਗਸਤ ਸ਼੍ਰੀ ਗੁਰੂ ਰਵਿਦਾਸ ਦਰਬਾਰ ਤੇਰਨੀ ਨਾਰਨੀ, 18 ਅਗਸਤ ਸਵੇਰੇ 10 ਵਜੇ ਤੋਂ 3 ਵਜੇ ਤੱਕ ਸ੍ਰੀ ਗੁਰੂ ਰਵਿਦਾਸ ਮਹਾਰਾਜ ਧਰਮ ਅਸਥਾਨ ਰੋਮ ਵਿਖੇ ਅਤੇ ਸ਼੍ਰੀ ਗੁਰੂ ਰਵਿਦਾਸ ਟੈਂਪਲ ਸਬਾਊਦੀਆ (ਲਾਤੀਨਾ) ਸ਼ਾਮ 5 ਤੋਂ ਸ਼ਾਮ 9 ਵਜੇ ਤੱਕ ਆਦਿ ਗੁਰਦੁਆਰਾ ਸਾਹਿਬ ਸ਼ਾਮਿਲ ਹਨ।
ਇਸ ਤੋਂ ਇਲਾਵਾ ਹੋਰ ਵੀ ਕਈ ਸ਼੍ਰੀ ਗੁਰੂ ਰਵਿਦਾਸ ਗੁਰਦੁਆਰਾ ਸਾਹਿਬ ਵਿੱਚ ਸੰਤ ਸੰਗਤਾਂ ਨੂੰ ਦਰਸ਼ਨ ਦੇਣਗੇ। ਕੌਮ ਦੀ ਮਹਾਨ ਸਖ਼ਸੀਅਤ ਸੰਤ ਨਿਰੰਜਣ ਦਾਸ ਜੀ ਦਾ ਇਟਲੀ ਫੇਰੀ ਮੌਕੇ ਸ਼੍ਰੀ ਗੁਰੂ ਰਵਿਦਾਸ ਟੈਂਪਲ ਸਬਾਊਦੀਆ (ਲਾਤੀਨਾ) ਤੇ ਹੋਰ ਸ਼੍ਰੀ ਗੁਰੂ ਰਵਿਦਾਸ ਸਭਾਵਾਂ ਵੱਲੋਂ ਉਹਨਾਂ ਦਾ ਗੋਲਡ ਮੈਡਲ ਨਾਲ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ।
ਸੰਤਾਂ ਦੀ ਇਟਲੀ ਫੇਰੀ ਮੌਕੇ ਰਵਿਦਾਸੀਆਂ ਕੌਮ ਦੇ ਮਿਸ਼ਨਰੀ ਗਾਇਕ ਕਮਲ ਤੱਲਣ ਇੰਡੀਆ ਤੋਂ ਉਚੇਚੇ ਤੌਰ ਪਹੁੰਚ ਰਹੇ ਹਨ, ਜੋ ਕਿ ਆਪਣੀ ਦਮਦਾਰ ਤੇ ਬੁਲੰਦ ਆਵਾਜ਼ ਰਾਹੀਂ ਸੰਗਤਾਂ ਨੂੰ ਧੰਨ ਸਤਿਗੁਰ ਰਵਿਦਾਸ ਮਹਾਰਾਜ ਜੀ ਦੇ ਮਿਸ਼ਨ ਨਾਲ ਜੋੜਨਗੇ। ਸੰਤ ਮਹਾਂਪੁਰਸ਼ਾਂ ਦੇ ਵਜ਼ੀਰ ਸ੍ਰੀ ਮਨਦੀਪ ਦਾਸ ਜੀ ਧੰਨ ਧੰਨ ਸਤਿਗੁਰ ਰਵਿਦਾਸ ਮਹਾਰਾਜ ਜੀ ਦੀ ਬਾਣੀ ਦਾ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕਰਨਗੇ।

ਫੌਰਲੀ ਵਿਖੇ ਕਰਵਾਇਆ ਗਿਆ ਦੂਜੀ ਸੰਸਾਰ ਜੰਗ ਵਿੱਚ ਸ਼ਹੀਦ ਹੋਏ ਸਿੱਖ ਫ਼ੌਜੀਆਂ ਦਾ ਸ਼ਰਧਾਂਜਲੀ ਸਮਾਗਮ

ਪਾਰਦਰਸ਼ਿਤਾ ਦੀ ਗੱਲ ਕਰਨ ਵਾਲੀ ਆਮ ਆਦਮੀ ਪਾਰਟੀ ਮੁੱਖ ਮੰਤਰੀ ਦੇ ਹਫਾਈ ਸਫਰ ਦੇ ਖਰਚੇ ਨੂੰ ਦੱਸਣ ਤੋਂ ਮੁੱਕਰੀ