ਸਰੀਰ ਦੀ ਬਾਹਰੀ ਚਮੜੀ ਦੀ ਸਫਾਈ ਦੇ ਨਾਲ ਨਾਲ ਸਰੀਰ ਦੀ ਅੰਦਰੂਨੀ ਸਫਾਈ ਲਈ ਡੀਟਾਕਸ ਕਰਨਾ ਜ਼ਰੂਰੀ ਹੈ, ਤਾਂ ਕਿ ਅਸੀਂ ਫਿਟ ਰਹਿ ਸਕੀਏ। ਸਰੀਰ ਵਿਚੋਂ ਆਲਸ, ਬੇਚੈਨੀ, ਥਕਾਵਟ ਦੂਰ ਕਰਨ ਲਈ ਡੀਟਾਕਸ ਬਹੁਤ ਜਰੂਰੀ ਹੈ। ਇਸ ਨਾਲ ਸਰੀਰ ਮੁੜ ਤੋਂ ਫੁਰਤੀਲਾ ਹੋ ਜਾਂਦਾ ਹੈ। ਊਰਜਾ ਦੀ ਪੱਧਰ ਵਧਦੀ ਹੈ ਅਤੇ ਚਮੜੀ ਵੀ ਸਾਫ਼ ਹੋ ਜਾਂਦੀ ਹੈ। ਡੀਟਾਕਸ ਦਾ ਅਰਥ ਹੈ ਸਰੀਰ ਵਿਚੋਂ ਸਾਰੇ ਜ਼ਹਿਰੀਲੇ ਜਮਾਂ ਤੱਤਾਂ ਨੂੰ ਬਾਹਰ ਕੱਢਣਾ।
ਵੱਡੇ ਸ਼ਹਿਰਾਂ ਵਿਚ ਤਣਾਅ ਅਤੇ ਪ੍ਰਦੂਸ਼ਣ ਆਦਿ ਕਾਰਨ ਲੋਕ ਅਕਸਰ ਬਿਮਾਰ ਪੈਂਦੇ ਰਹਿੰਦੇ ਹਨ। ਡੀਟਾਕਸ ਪ੍ਰੋਗਰਾਮ ਅਪਣਾ ਕੇ ਅਸੀਂ ਆਪਣੇ-ਆਪ ਨੂੰ ਤੰਦਰੁਸਤ ਰੱਖ ਸਕਦੇ ਹਾਂ।
ਕਿਵੇਂ ਕਰੀਏ ਡੀਟਾਕਸ?
– ਹਫ਼ਤੇ ਵਿਚ ਇਕ ਦਿਨ ਵਰਤ ਰੱਖ ਕੇ ਅਸੀਂ ਆਪਣੇ ਸਰੀਰ ਵਿਚ ਜਮ•ਾਂ ਜ਼ਹਿਰੀਲੇ ਤੱਤਾਂ ਨੂੰ ਬਾਹਰ ਕੱਢ ਸਕਦੇ ਹਾਂ ਪਰ ਵਰਤ ਵਾਲੇ ਦਿਨ ਸਾਨੂੰ ਢੇਰ ਸਾਰਾ ਪਾਣੀ ਪੀਣਾ ਚਾਹੀਦਾ ਹੈ ਤਾਂ ਕਿ ਸਰੀਰ ਦੇ ਜ਼ਹਿਰੀਲੇ ਪਦਾਰਥ ਮੂਤਰ ਅਤੇ ਪਸੀਨੇ ਨਾਲ ਬਾਹਰ ਨਿਕਲ ਜਾਣ। ਹਰੀਆਂ ਸਬਜ਼ੀਆਂ ਦਾ ਸਲਾਦ ਅਤੇ ਤਾਜ਼ੇ ਫਲਾਂ ਦੀ ਵਰਤੋਂ ਕਰੋ। ਭਾਰੀ ਭੋਜਨ, ਤੇਲ ਵਾਲੇ ਭੋਜਨ ਤੋਂ ਬਚੋ ਤਾਂ ਹੀ ਵਰਤ ਵਾਲੇ ਦਿਨ ਨੂੰ ਡੀਟਾਕਸ ਕਰ ਸਕਦੇ ਹੋ।
– ਸਰੀਰ ਵਿਚੋਂ ਜ਼ਹਿਰੀਲੇ ਤੱਤਾਂ ਨੂੰ ਬਾਹਰ ਕੱਢਣ ਦਾ ਉਪਾਅ ਢੇਰ ਸਾਰਾ ਪਾਣੀ ਪੀਣਾ ਅਤੇ ਪਿਆਸ ਨੂੰ ਨਜ਼ਰ ਅੰਦਾਜ਼ ਨਾ ਕਰਨਾ। ਜੋ ਫਲ ਸਬਜ਼ੀਆਂ ਸਰੀਰ ਨੂੰ ਕਿਸੇ ਰੂਪ ਵਿਚ ਪਾਣੀ ਦਿੰਦੀਆਂ ਹਨ, ਉਨ•ਾਂ ਦਾ ਸੇਵਨ ਕਰੋ ਜਿਵੇਂ ਤਰਬੂਜ਼, ਖਰਬੂਜ਼ਾ, ਟਮਾਟਰ, ਤਰ, ਖੀਰਾ, ਮੌਸਮੀ ਸੰਤਰਾ।
– ਤੁਹਾਨੂੰ ਆਪਣੀ ਨੀਂਦ ਦਾ ਵੀ ਪੂਰਾ ਖਿਆਲ ਰੱਖਣਾ ਚਾਹੀਦਾ ਹੈ। ਨੀਂਦ ਪੂਰੀ ਲਓ। 7-8 ਘੰਟੇ ਦੀ ਸ਼ਾਂਤ ਨੀਂਦ ਲੈਣ ਨਾਲ ਸਰੀਰ ਅਤੇ ਦਿਮਾਗ ਨੂੰ ਪੂਰਾ ਆਰਾਮ ਮਿਲਦਾ ਹੈ। ਕਮਰੇ ਦਾ ਤਾਪਮਾਨ ਸੰਤੁਲਿਤ ਹੋਣਾ ਚਾਹੀਦਾ ਹੈ, ਨਾ ਬਹੁਤੀ ਗਰਮੀ ਅਤੇ ਨਾ ਬਹੁਤੀ ਠੰਢ ਵਿਚ ਸੌਵੋਂ। ਕਦੇ-ਕਦੇ ਆਪਣੀ ਨਿਯਮਤ ਰੋਜ਼ਮਰ•ਾ ਤੋਂ ਹਟ ਕੇ ਨੀਂਦ ਪੂਰੀ ਕਰੋ, ਤਾਂ ਹੀ ਸਰੀਰ ਨੂੰ ਡੀਟਾਕਸਿੰਗ ਵਿਚ ਮਦਦ ਮਿਲ ਸਕੇਗੀ।
– ਵਧੇਰੇ ਚਾਹ ਜਾਂ ਕੌਫੀ ਦਾ ਸੇਵਨ ਕਰਨ ਨਾਲ ਨੀਂਦ ਨਹੀਂ ਆਉਂਦੀ। ਪੇਟ ਵੀ ਪੂਰੀ ਤਰ•ਾਂ ਨਾਲ ਸਾਫ਼ ਨਹੀਂ ਹੁੰਦਾ। ਇਸ ਲਈ ਦਿਨ ਵਿਚ ਚਾਹ, ਕੌਫੀ ਦਾ ਸੇਵਨ ਘੱਟ ਤੋਂ ਘੱਟ ਕਰੋ ਅਤੇ ਸ਼ਾਮ ਤੋਂ ਬਾਅਦ ਚਾਹ ਜਾਂ ਕੌਫ਼ੀ ਬਿਲਕੁਲ ਨਾ ਪੀਓ। ਸ਼ਾਮ ਨੂੰ ਤਾਜ਼ੇ ਫਲਾਂ ਦਾ ਰਸ ਅਤੇ ਸਰਦੀਆਂ ਵਿਚ ਸਬਜ਼ੀਆਂ ਦਾ ਸੂਪ ਜਾਂ ਹਰਬਲ ਚਾਹ ਵਰਤੋ। ਇਸ ਨਾਲ ਸਰੀਰ ਨੂੰ ਤਾਕਤ ਮਿਲੇਗੀ ਅਤੇ ਪੇਟ ਵੀ ਆਸਾਨੀ ਨਾਲ ਸਾਫ਼ ਹੋ ਜਾਵੇਗਾ ਅਤੇ ਸਰੀਰ ਦੇ ਜ਼ਹਿਰੀਲੇ ਤੱਤ ਬਾਹਰ ਨਿਕਲ ਜਾਣਗੇ।
– ਆਧੁਨਿਕ ਜੀਵਨਸ਼ੈਲੀ ਦੇਰ ਰਾਤ ਤੱਕ ਦਫ਼ਤਰਾਂ ਵਿਚ ਕੰਮ ਕਰਨਾ ਹੈ। ਸਾਰਾ ਦਿਨ ਬੈਠ ਕੇ ਕੰਮ ਕਰਨ ਵਿਚ ਨਿਕਲ ਜਾਂਦਾ ਹੈ। ਇਸ ਤਰ•ਾਂ ਦੀ ਜੀਵਨ-ਤਰਜ਼ ਨਾਲ ਸਰੀਰ ਵਿਚ ਕਈ ਤਰ•ਾਂ ਦੀ ਜਕੜਣ ਪੈਦਾ ਹੋ ਜਾਂਦੀ ਹੈ, ਜਿਸ ਨਾਲ ਗਰਦਨ, ਮੋਢਿਆਂ ਅਤੇ ਹੱਥਾਂ ਵਿਚ ਦਰਦ ਹੋਣ ਲਗਦਾ ਹੈ।
ਇਨ•ਾਂ ਸਭ ਤੋਂ ਬਚਣ ਲਈ ਸਰੀਰ ਦੀ ਮਾਲਿਸ਼ ਕਰਵਾਓ। ਇਸ ਤੋਂ ਬਾਅਦ ਸਟੀਮ ਬਾਥ ਲੈ ਕੇ ਆਪਣੀ ਥਕਾਵਟ ਦੂਰ ਕਰ ਸਕਦੇ ਹੋ। ਮਸਾਜ਼ ਤੋਂ ਬਾਅਦ ਸਟੀਮ ਬਾਥ ਨਾਲ ਸਰੀਰ ਵਿਚੋਂ ਤੇਲ ਬਾਹਰ ਨਿਕਲ ਜਾਵੇਗਾ ਅਤੇ ਸਰੀਰ ਨੂੰ ਰਾਹਤ ਮਹਿਸੂਸ ਹੋਵੇਗੀ।
– ਜੇਕਰ ਤੁਸੀਂ ਡੀਟਾਕਸ ਕਰ ਰਹੇ ਹੋ ਤਾਂ ਮਾਸਾਹਾਰੀ ਭੋਜਨ ਦਾ ਸੇਵਨ ਨਾ ਕਰੋ। ਸ਼ਾਕਾਹਾਰੀ ਭੋਜਨ ਤੁਹਾਡੀ ਪ੍ਰਣਾਲੀ ਨੂੰ ਠੀਕ ਰੱਖਦਾ ਹੈ ਅਤੇ ਸਾਡੇ ਲੀਵਰ ਨੂੰ ਵਾਧੂ ਮਿਹਨਤ ਨਹੀਂ ਕਰਨੀ ਪੈਂਦੀ। ਫਲਾਂ ਵਿਚ ਐਂਟੀਆਕਸੀਡੈਂਟ ਹੁੰਦੇ ਹਨ ਜੋ ਸਾਡੀ ਪਾਚਣ ਕਿਰਿਆ ਨੂੰ ਠੀਕ ਰੱਖਦੇ ਹਨ। ਇਸੇ ਤਰ•ਾਂ ਸਬਜ਼ੀਆਂ ਵਿਚ ਹਾਈਟੋਨਿਊਟ੍ਰੀਐਂਟਸ ਹੁੰਦੇ ਹਨ, ਇਹ ਸਾਡੀ ਪਾਚਣ ਪ੍ਰਣਾਲੀ ਨੂੰ ਫਿਟ ਰੱਖਣ ਵਿਚ ਮਦਦ ਕਰਦੇ ਹਨ।