in

ਸਿੱਖ ਸਮਾਜ ਦੇ ਬੱਚਿਆਂ ਨੂੰ ਊੜੇ ਤੇ ਜੂੜੇ ਨਾਲ ਜੋੜ੍ਹਨ ਲਈ ਪੁਨਤੀਨੀਆਂ ਵਿਖੇ ਲੱਗਾ ਖਾਲਸਾ ਕੈਂਪ

ਰੋਮ (ਇਟਲੀ) (ਕੈਂਥ) – ਇਟਲੀ ਵਿੱਚ ਸਿੱਖ ਫੁੱਲਬਾੜੀ ਮਹਿਕਾਉਣ ਲਈ, ਸਿੱਖ ਪਰਿਵਾਰਾਂ ਦੇ ਨੰਨੇ ਮੁੰਨੇ ਬੱਚਿਆਂ ਨੂੰ ਊੜੇ ਤੇ ਜੂੜੇ ਨਾਲ ਜੋੜ੍ਹਨ ਹਿੱਤ ਇਟਲੀ ਦੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਤੇ ਸਿੱਖ ਸੰਸਥਾਵਾਂ ਦਿਨ-ਰਾਤ ਸੇਵਾ ਨਿਭਾਅ ਰਹੀਆਂ ਹਨ. ਇਸ ਮਿਸ਼ਨ ਤਹਿਤ ਹੀ ਲਾਸੀਓ ਸੂਬੇ ਦੇ ਪ੍ਰਸਿੱਧ ਗੁਰਦੁਆਰਾ ਸਾਹਿਬ ਸਿੰਘ ਸਭਾ ਪੁਰਾਣੀ ਇਮਾਰਤ ਪੁਨਤੀਨੀਆਂ (ਲਾਤੀਨਾ) ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ 2 ਮਹੀਨੇ ਲਈ ਵਿਸ਼ੇਸ਼ ਖਾਲਸਾ ਕੈਂਪ ਲਗਾਇਆ ਗਿਆ. ਜਿਸ ਵਿੱਚ ਬੱਚਿਆਂ ਨੂੰ ਗੁਰਬਾਣੀ ਦੀ ਸੰਥਿਆ, ਮਹਾਨ ਸਿੱਖ ਧਰਮ ਦੇ ਕੁਰਬਾਨੀਆਂ ਨਾਲ ਭਰੇ ਲਾਸਾਨੀ ਇਤਿਹਾਸ ਦੀ ਵਿਸਥਾਰਪੂਰਵਕ ਜਾਣਕਾਰੀ,ਕਵੀਸ਼ਰੀ ਕਲਾ ਦਾ ਗਿਆਨ ਤੇ ਪੰਜਾਬੀ ਮਾਂ ਬੋਲੀ ਪੜ੍ਹਾਉਣ ਲਈ ਕਲਾਸਾਂ ਲੱਗੀਆਂ। ਇਸ ਦੇ ਨਾਲ ਹੀ ਸਿੱਖ ਮਾਰਸ਼ਲ ਆਰਟ ਗਤਕਾ ਕਲਾ ਦੀਆਂ ਬਾਰੀਕੀ ਦਾ ਵੀ ਗਿਆਨ ਦਿੱਤਾ ਗਿਆ।
ਬੱਚਿਆਂ ਨੂੰ ਖਾਲਸਾ ਕੈਂਪ ਵਿੱਚ ਸਿੱਖਿਆ ਦੇਣ ਦੀ ਜਿੰਮੇਵਾਰੀ ਭਾਈ ਹਰਜੋਤ ਸਿੰਘ ਖਾਲਸਾ ਲਵੀਨਿਓ ਵਾਲਿਆਂ ਨੇ ਦਿੱਤੀ। ਇਸ ਖਾਲਸਾ ਕੈਂਪ ਵਿੱਚ ਕਰੀਬ 40 ਬੱਚਿਆਂ ਨੇ ਭਾਗ ਲਿਆ, ਜਿਹਨਾਂ ਨੇ ਕੈਂਪ ਦੇ ਆਖ਼ਰੀ ਦਿਨ ਕੈਂਪ ਦੌਰਾਨ ਲਈ ਸਿੱਖਿਆ ਦੀ ਵੀ ਸੰਗਤਾਂ ਨਾਲ ਸਾਂਝ ਪਾਈ। ਜਿਹਨਾਂ ਨੂੰ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬਾਅਦ ਵਿੱਚ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕਰਦਿਆਂ ਇਸ ਕੈਂਪ ਵਿੱਚ ਭਾਗ ਲੈਣ ਵਾਲੇ ਬੱਚਿਆਂ ਦੇ ਮਾਪਿਆਂ ਦਾ ਧੰਨਵਾਦ ਕਰਦਿਆਂ ਕਿਹਾ, ਸਿੱਖ ਸਮਾਜ ਦੇ ਇਟਲੀ ਵਿੱਚ ਜਨਮੇ ਬੱਚਿਆਂ ਨੂੰ ਊੜੇ ਤੇ ਜੂੜੇ ਨਾਲ ਜੋੜ੍ਹਨ ਲਈ ਸਭ ਮਾਪਿਆਂ ਨੂੰ ਸੰਜੀਦਗੀ ਨਾਲ ਵਿਚਾਰਨਾ ਚਾਹੀਦਾ ਹੈ ਤੇ ਲਗ ਰਹੇ ਖਾਲਸਾ ਕੈਂਪਾਂ ਵਿੱਚ ਵੱਧ ਤੋਂ ਵੱਧ ਬੱਚਿਆਂ ਨੂੰ ਸਿੱਖਿਅਕਤ ਕਰਨ ਲਈ ਮੁਹਰੇ ਹੋ ਤੁਰਨਾ ਚਾਹੀਦਾ ਹੈ। ਇਸ ਖਾਲਸਾ ਕੈਂਪ ਮੌਕੇ ਛੋਟੇ ਬੱਚਿਆਂ ਦਾ ਜਜ਼ਬਾ ਦੇਖਣਯੋਗ ਸੀ। ਇਹਨਾਂ ਬੱਚਿਆਂ ਨੇ ਸਮਾਗਮ ਦੌਰਾਨ ਖਾਲਸੇ ਦੀ ਚੜ੍ਹਦੀ ਕਲਾ ਦੇ ਜੈਕਾਰੇ ਵੀ ਬੁਲਾਏ ਤੇ ਮਾਰਸ਼ਲ ਆਰਟ ਗਤਕਾ ਕਲਾ ਦੇ ਜੌਹਰ ਦਿਖਾ ਸੰਗਤਾਂ ਦੀ ਵਾਹ-ਵਾਹ ਖੱਟੀ।

ਬਿੱਟੂ ਨੇ ਕਾਂਗਰਸ ਦੇ ਸੀਨੀਅਰ ਆਗੂ ਰਾਹੁਲ ਗਾਂਧੀ ‘ਤੇ ਕਿੰਤੂ ਕਰ ਆਪਣੀ ਬੌਧਿਕ ਸ਼ਕਤੀ ਦਾ ਆਪ ਹੀ ਜ਼ਨਾਜ਼ਾ ਕੱਢ ਦਿੱਤਾ – ਰਾਣਾ

ਇਟਾਲੀਅਨ ਨਾਗਰਿਕ ਦੁਆਰਾ ਇੱਕ ਬਾਲਗ ਵਿਦੇਸ਼ੀ ਨੂੰ ਗੋਦ ਲੈਣਾ: ਕੀ ਹੈ ਪ੍ਰਕਿਰਿਆ?