in

ਸ਼੍ਰੀ ਗੁਰੂ ਰਵਿਦਾਸ ਟੈਂਪਲ ਸਬਾਊਦੀਆ ਦੀ ਸੰਗਤ ਨੇ ਖਰੀਦੀ ਨਵੀਂ ਇਮਾਰਤ

ਗੁਰਦੁਆਰਾ ਸਾਹਿਬ ਸ਼੍ਰੀ ਗੁਰੂ ਰਵਿਦਾਸ ਟੈਂਪਲ ਸਬਾਊਦੀਆ ਦੀ ਨਵੀਂ ਇਮਾਰਤ ਦੀ ਰਜਿਸਟਰੀ ਮੌਕੇ ਚਾਬੀਆਂ ਫੜ੍ਹਦੇ ਹੋਏ ਪ੍ਰਬੰਧਕ।

ਰੋਮ (ਇਟਲੀ) (ਕੈਂਥ) – ਸਤਿਗੁਰੂ ਰਵਿਦਾਸ ਮਹਾਰਾਜ ਜੀਓ ਦੇ ਮਿਸ਼ਨ ਦਾ ਆਪਣੇ ਆਖ਼ਰੀ ਸਾਹ ਤੱਕ ਪ੍ਰਚਾਰ ਕਰਨ ਵਾਲੇ ਕੌਮ ਦੇ ਮਹਾਨ ਅਮਰ ਸ਼ਹੀਦ 108 ਸੰਤ ਰਾਮਾਨੰਦ ਦੁਆਰਾ 26 ਅਪ੍ਰੈਲ 2009 ਨੂੰ ਸਥਾਪਿਤ ਕੀਤੇ ਗੁਰਦੁਆਰਾ ਸਾਹਿਬ ਸ਼੍ਰੀ ਗੁਰੂ ਰਵਿਦਾਸ ਟੈਂਪਲ ਬੋਰਗੋਲੀਵੀ ਸਬਾਊਦੀਆ (ਲਾਤੀਨਾ) ਸਦਾ ਹੀ ਸਤਿਗੁਰੂ ਰਵਿਦਾਸ ਮਹਾਰਾਜ ਜੀਓ ਦੇ ਮਿਸ਼ਨ ਦੇ ਝੰਡੇ ਨੂੰ ਕਿਰਾਏ ਦੀ ਇਮਾਰਤ ਵਿੱਚ ਪਿਛਲੇ 16 ਸਾਲਾਂ ਤੋਂ ਬੁਲੰਦ ਕਰਦਾ ਆ ਰਿਹਾ ਹੈ. ਹੁਣ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੇ ਇਟਲੀ ਦੀ ਸਮੂਹ ਸੰਗਤ ਦੇ ਸਹਿਯੋਗ ਨਾਲ ਸੂਬੇ ਦੇ ਮੁੱਖ ਮਾਰਗ ਨਾਪੋਲੀ-ਲਾਤੀਨਾ 148 ਪੁਨਤੀਨਾ ਉੱਪਰ ਗੁਰਦੁਆਰਾ ਸਾਹਿਬ ਲਈ ਨਵੀਂ ਇਮਾਰਤ ਖਰੀਦ ਲਈ ਹੈ, ਜਿਸ ਦੀ ਰਜਿਸਟਰੀ 5 ਮਾਰਚ 2025 ਨੂੰ ਮੁਕੰਮਲ ਹੋ ਗਈ।
ਇਸ ਸ਼ਲਾਘਾਯੋਗ ਕਾਰਜ ਲਈ ਸੰਗਤਾਂ ਵੱਲੋਂ ਪ੍ਰਬੰਧਕ ਕਮੇਟੀ ਨੂੰ ਵਿਸ਼ੇਸ਼ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ। ਇਸ ਖੁਸ਼ੀ ਦੇ ਮੌਕੇ ਰਾਮ ਆਸਰਾ ਪ੍ਰਧਾਨ, ਹੰਸ ਰਾਜ ਭੁਲਾਰਾਈ ਚੇਅਰਮੈਨ ਤੇ ਚਮਨ ਲਾਲ ਭੱਟੀ ਵਿੱਤ ਸਕੱਤਰ ਪ੍ਰਬੰਧ ਕਮੇਟੀ ਸ਼੍ਰੀ ਗੁਰੂ ਰਵਿਦਾਸ ਟੈਂਪਲ ਸਬਾਊਦੀਆ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਕਿਹਾ, ਉਹ ਕਮੇਟੀ ਵੱਲੋਂ ਇਸ ਮਹਾਨ ਕਾਰਜ ਨੂੰ ਨੇਪਰੇ ਚੜ੍ਹਨ ਲਈ ਸਮੁੱਚੀ ਸਾਧ-ਸੰਗਤ ਦੇ ਤਹਿ ਦਿਲੋਂ ਧੰਨਵਾਦੀ ਹਨ।

ਢੋਲ ਦੀ ਤਾਲ ‘ਤੇ ਨੱਚੇ ਗੋਰੇ, ਭੰਗੜੇ ਵਾਲਿਆ ਨੇ ਕਰਵਾਈ ਬੱਲੇ ਬੱਲੇ!

Name Change / Cambio di Nome