ਵੇਰੋਨਾ (ਇਟਲੀ) (ਦਲਵੀਰ ਸਿੰਘ ਕੈਂਥ) – ਪਿਛਲੇ 2 ਦਹਾਕਿਆਂ ਤੋਂ ਵੀ ਵਧੇਰੇ ਸਮੇਂ ਤੋਂ ਯੂਰਪ ਵਿੱਚ ਗਰੀਬਾਂ ਦੇ ਮਸੀਹਾ ਭਾਰਤ ਰਤਨ ਡਾਕਟਰ ਭੀਮ ਰਾਓ ਅੰਬੇਦਕਰ ਸਾਹਿਬ ਜੀ ਦੇ ਮਿਸ਼ਨ ਨੂੰ ਰੁਸ਼ਨਾਉਣ ਵਾਲੀ ਇਟਲੀ ਦੀ ਸਿਰਮੌਰ ਸਮਾਜ ਸੇਵੀ ਸੰਸਥਾ ਭਾਰਤ ਰਤਨ ਡਾਕਟਰ ਬੀ. ਆਰ. ਅੰਬੇਡਕਰ ਵੈਲਫੇਅਰ ਐਸੋਸੀਏਸ਼ਨ (ਰਜਿ:) ਦੀ ਵਿਸ਼ੇਸ਼ ਮੀਟਿੰਗ ਵੇਰੋਨਾ ਵਿਖੇ ਕੀਤੀ ਗਈ। ਜਿਸ ਵਿੱਚ ਭਾਰਤ ਅੰਦਰ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਦੀਆਂ ਪ੍ਰਤਿਮਾ ਦੀ ਹੋ ਰਹੀਆਂ ਬੇਅਦਬੀਆਂ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਿਆਂ ਕੀਤੀ ਗਈ। ਸਿੱਖ ਸਮਾਜ ਨੂੰ ਗੁਰਪਤਵੰਤ ਪੰਨੂ ਵਰਗੇ ਬਹੁਰੂਪੀਆਂ ਤੋਂ ਸੁਚੇਤ ਰਹਿਣ ਦੀ ਅਪੀਲ ਕੀਤੀ ਤੇ ਕਿਹਾ, ਇਸ ਤਰ੍ਹਾ ਦੇ ਲੋਕ ਪੰਜਾਬ ਦਾ ਮਾਹੌਲ ਖ਼ਰਾਬ ਕਰਕੇ ਮਨੂੰਵਾਦੀ ਸਰਕਾਰਾਂ ਦੇ ਹੱਥ ਕੰਡੇ ਬਣਨ ਤੋਂ ਇਲਾਵਾ ਹੋਰ ਕੁਝ ਨਹੀਂ ਕਰਦੇ। ਸੰਸਥਾ ਦੇ ਪ੍ਰਧਾਨ ਨੇ ਪੰਜਾਬ ਦੇ ਵਾਰਸਾਂ ਨੂੰ ਬਹੁਜਨ ਸਮਜ ਪਾਰਟੀ ਵੱਲੋਂ ਆਰੰਭੀ ਗਈ ਪੰਜਾਬ ਸੰਭਾਲੋ ਮੁਹਿੰਮ ਨਾਲ ਜੁੜਨ ਲਈ ਅਪਲੀ ਕੀਤੀ।

ਇਸ ਦੇ ਉਪਰੰਤ ਸੰਸਥਾ ਦੀ ਕਾਰਜਕਾਰਨੀ ਕਮੇਟੀ ਦੀ ਚੋਣ ਕੀਤੀ ਗਈ। ਜਿਸ ਵਿੱਚ ਸੰਸਥਾ ਦੇ ਆਹੁਦੇਦਾਰ ਤੇ ਮੈਂਬਰਾਂ ਦੀ ਸਹਿਮਤੀ ਨਾਲ ਕੈਲਾਸ਼ ਬੰਗੜ ਨੂੰ ਦੂਜੀ ਵਾਰ ਸੰਸਥਾ ਦੀ ਕਮਾਂਡ ਕਰਨ ਲਈ ਪ੍ਰਧਾਨ ਚੁਣਿਆ ਗਿਆ, ਜਦੋਂ ਕਿ ਉਹਨਾਂ ਦੀ ਟੀਮ ਵਿੱਚ ਉਪ ਪ੍ਰਧਾਨ ਦੇਸਰਾਜ, ਚਮਨ ਬੈਂਸ, ਰਾਮ ਕ੍ਰਿਸ਼ਨ, ਅਸ਼ੋਕ ਭੁੱਲਰ, ਕਮਲ ਅਤੇ ਸੋਮਰਾਜ ਮਾਨਤੋਵਾ, ਚੇਅਰਮੈਨ ਸ਼੍ਰੀ ਸਰਬਜੀਤ ਵਿਰਕ, ਜਨਰਲ ਸਕੱਤਰ ਸ਼੍ਰੀ ਸੁੱਖਵਿੰਦਰ ਪਾਲ, ਸਟੇਜ ਸਕੱਤਰ ਸ਼੍ਰੀਮਤੀ ਵਰਖਾ ਦੁੱਗਲ, ਅਜਮੇਰ ਕਲੇਰ, ਸ਼੍ਰੀ ਜਸਵਿੰਦਰ ਬੱਬੂ, ਸ਼੍ਰੀ ਗੁਲਵੰਤ ਰਾਏ ਨੂੰ ਮੀਡੀਆ ਇੰਚਾਰਜ ਸ਼੍ਰੀ ਸੁੱਖਵਿੰਦਰ ਕੁਮਾਰ, ਮੁੱਖ ਸਲਾਹਕਾਰ ਸੁਰੇਸ਼ ਕੁਮਾਰ, ਗੁਰਵਿੰਦਰ ਸੰਧੂ, ਅਮਰਦੀਪ ਦੀਪੂ, ਵਰਿੰਦਰ ਸਿੰਘ, ਹੁਸਨ ਲਾਲ, ਜੈ ਪਾਲ ਅਤੇ ਰਣਜੀਤ ਜੋਧਾ ਵਿੱਤ ਸਕੱਤਰ, ਸੁੱਖਵਿੰਦਰ ਪਾਲ ਸੁੱਖੀ, ਲਖਵੀਰ ਸਿੰਘ, ਰੋਮ ਦੇ ਇੰਚਾਰਜ ਰਾਜਿੰਦਰ ਪਾਲ, ਸਚੀਲੀਆ ਦੇ ਇੰਚਾਰਜ ਮਲਕੀਤ ਵਿਰਕ, ਕਰੇਮੋਨਾ ਦੇ ਇੰਚਾਰਜ ਵਿਜੈ ਕੁਮਾਰ, ਬ੍ਰੇਸ਼ੀਆ ਦੇ ਇੰਚਾਰਜ ਬਲਦੇਵ ਰਾਜ, ਬੈਰਗਾਮੋ ਦੇ ਇੰਚਾਰਜ ਗੁਰਪ੍ਰੀਤ ਸਲ੍ਹਣ, ਮਾਨਤੋਵਾ ਦੇ ਇੰਚਾਰਜ ਸਤਿਨਾਮ ਸਿੰਘ, ਵਿਰੋਨਾ ਦੇ ਇੰਚਾਰਜ ਹਰਨੇਕ ਸਿੰਘ, ਕਮਲਜੀਤ ਅਤੇ ਕਰਨਵੀਰ , ਬਲੋਨੀਆ ਦੇ ਇੰਚਾਰਜ ਰਾਜਿੰਦਰ ਵਿਰਕ, ਵਿਚੈਂਸਾ ਦੇ ਇੰਚਾਰਜ ਪਰਮਜੀਤ ਬੱਧਣ ਅਤੇ ਬਲਵਿੰਦਰ ਮਹਿੰਮੀ, ਬਾਰੀ ਦੇ ਇੰਚਾਰਜ ਸੁਰਿੰਦਰ ਪਾਲ ਅਤੇ ਕੁਲਦੀਪ ਕੁਮਾਰ ਆਦਿ ਨੂੰ ਚੁਣਿਆ ਗਿਆ।
ਇਸ ਮੌਕੇ ਕੈਲਾਸ਼ ਬੰਗੜ ਪ੍ਰਧਾਨ ਨੇ ਕਿਹਾ ਕਿ, ਉਹਨਾਂ ਦੀ ਸੰਸਥਾ ਬਾਬਾ ਸਾਹਿਬ ਦੇ ਮਿਸ਼ਨ ਨੂੰ ਸਮਰਪਿਤ ਹੈ ਜਿਹੜੀ ਕਿ ਬਾਬਾ ਸਾਹਿਬ ਦੇ ਪਾਏ ਪੂਰਨਿਆਂ ਉੱਪਰ ਚੱਲਦਿਆਂ ਉਹਨਾਂ ਲੋਕਾਂ ਦੀ ਸੇਵਾ ਵਿੱਚ ਹੈ ਜਿਹੜੇ ਕਿ ਸਮਾਜ ਵਿੱਚ ਹਾਕਮ ਧਿਰਾਂ ਵੱਲੋਂ ਲਤਾੜੇ ਹੋਏ ਹਨ। ਉਹਨਾਂ ਦੀ ਸੰਸਥਾ ਜਲਦ ਹੀ ਇਟਲੀ ਭਰ ਵਿੱਚ ਵੱਖ-ਵੱਖ ਸੂਬਿਆਂ ਵਿੱਚ ਬਾਬਾ ਸਾਹਿਬ ਦੇ ਮਿਸ਼ਨ ਨੂੰ ਸਮਰਪਿਤ ਗਤੀਵਿਧੀਆਂ ਨੂੰ ਪਹਿਲਾਂ ਤੋਂ ਵੀ ਹੋਰ ਤੇਜ ਕਰ ਰਹੀ ਹੈ, ਜਿਸ ਲਈ ਸਮਾਜ ਦੇ ਨੌਜਵਾਨਾਂ ਨੂੰ ਸੰਸਥਾ ਨਾਲ ਜੁੜਨ ਦਾ ਉਹਨਾਂ ਵੱਲੋਂ ਹੋਕਾ ਹੈ।


