ਰੋਮ (ਇਟਲੀ) (ਗੁਰਸ਼ਰਨ ਸਿੰਘ ਸੋਨੀ) – ਰਾਜਧਾਨੀ ਰੋਮ ਦੇ ਪ੍ਰਸਿੱਧ ਸ਼ਹਿਰ ਲਵੀਨੀਓ (ਰੋਮ) ਵਿਖੇ ਸਥਿਤ ਸ੍ਰੀ ਸਨਾਤਨ ਧਰਮ ਮੰਦਰ ਵਿਖੇ ਹਫ਼ਤਾਵਾਰੀ ਸਮਾਗਮ ਵਿੱਚ ਗੁਰਪ੍ਰਤਾਪ ਸਿੰਘ ਬਾਜਵਾ ਸਪੁੱਤਰ ਜਗਮੋਹਨ ਸਿੰਘ ਬਾਜਵਾ ਵਾਸੀ ਅਪ੍ਰੀਲੀਆ ਵਲੋਂ ਮਾਤਾ ਰਾਣੀ ਦਾ ਆਸ਼ੀਰਵਾਦ ਪ੍ਰਾਪਤ ਕਰਨ ਲਈ ਤੇ ਮਨੋਕਾਮਨਾਵਾਂ ਪੂਰਨ ਹੋਣ ਉਪਰੰਤ ਵਿਸ਼ੇਸ਼ ਤੌਰ ‘ਤੇ ਵਿਸ਼ਾਲ ਜਾਗਰਣ ਕਰਵਾਇਆ ਗਿਆ. ਇਸ ਮੌਕੇ ਵੱਖ ਵੱਖ ਧਾਰਮਿਕ ਗਾਇਕਾਂ ਨੇ ਮਾਤਾ ਰਾਣੀ ਦੀ ਮਹਿਮਾ ਦਾ ਜ਼ਸ ਗਾਇਨ ਕੀਤਾ।
ਇਸ ਮੌਕੇ ਦੂਰ-ਦੁਰਾਡਿਓ ਸੰਗਤਾਂ ਨੇ ਮੰਦਰ ਵਿਖੇ ਨਤਮਸਤਕ ਹੋ ਕੇ ਮਾਤਾ ਰਾਣੀ ਅਸ਼ੀਰਵਾਦ ਪ੍ਰਾਪਤ ਕੀਤਾ ਤੇ ਭੇਟਾ ਸੁਣ ਕੇ ਜੀਵਨ ਨੂੰ ਸਫ਼ਲਾਂ ਬਣਾਇਆ। ਮੰਦਰ ਕਮੇਟੀ ਵਲੋਂ ਬਾਜਵਾ ਪਰਿਵਾਰ ਦਾ ਧੰਨਵਾਦ ਕੀਤਾ ਗਿਆ ਤੇ ਸਮੂਹ ਸੰਗਤਾਂ ਨੂੰ ਜੀ ਆਇਆਂ ਆਖਿਆ ਗਿਆ.
ਇਸ ਮੌਕੇ ਮੰਦਿਰ ਕਮੇਟੀ ਵਲੋ ਇਸ ਪਰਿਵਾਰ ਨੂੰ ਸਨਮਾਨਿਤ ਕੀਤਾ ਗਿਆ ਪ੍ਰਬੰਧਕਾਂ ਨੇ ਦੱਸਿਆ ਕਿ, ਪਰਿਵਾਰਕ ਮੈਂਬਰਾਂ ਦਾ ਹਮੇਸ਼ਾਂ ਹੀ ਮੰਦਰ ਪ੍ਰਤੀ ਸਤਿਕਾਰ ਤੇ ਅਥਾਹ ਪਿਆਰ ਹੈ ਅਤੇ ਜਦੋਂ ਵੀ ਮੰਦਰ ਦੇ ਕਾਰਜਾਂ ਲਈ ਕਿਸੇ ਵੀ ਚੀਜ਼ ਦੀ ਲੋੜ ਹੁੰਦੀ ਹੈ ਇਨ੍ਹਾਂ ਵੱਲੋਂ ਪਹਿਲ ਦੇ ਆਧਾਰ ‘ਤੇ ਮੰਦਰ ਲਈ ਦਿਲ ਖੋਲ੍ਹ ਕੇ ਦਾਨ ਕੀਤਾ ਜਾਂਦਾ ਹੈ। ਸਨਮਾਨਿਤ ਕਰਨ ਮੌਕੇ ਮੰਦਰ ਦੀ ਪ੍ਰਬੰਧਕ ਕਮੇਟੀ ਤੋਂ ਇਲਾਵਾ ਹੋਰ ਵੀ ਸੰਗਤਾਂ ਤੇ ਸੇਵਾਦਾਰ ਹਾਜ਼ਰ ਸਨ। ਸੰਗਤਾਂ ਲਈ ਮਾਤਾ ਰਾਣੀ ਦੇ ਲੰਗਰਾਂ ਦੇ ਖੁੱਲ੍ਹੇ ਭੰਡਾਰੇ ਵਰਤਾਏ ਗਏ।
ਸ਼੍ਰੀ ਸਨਾਤਨ ਧਰਮ ਮੰਦਰ ਲਵੀਨੀਓ ਵਿਖੇ ਬਾਜਵਾ ਪਰਿਵਾਰ ਵਲੋਂ ਕਰਵਾਇਆ ਗਿਆ ਵਿਸ਼ਾਲ ਜਾਗਰਣ

