550ਵੇਂ ਪ੍ਰਕਾਸ਼ ਉਤਸਵ ‘ਤੇ ਭਾਰਤ ਤੋਂ ਜਾਣ ਵਾਲੇ ਹਿੰਦੂ ਸਿੱਖ ਸ਼ਰਧਾਲੂਆਂ ਵਿਚ ਭਾਰੀ ਉਤਸਾਹ ਪਾਇਆ ਜਾ ਰਿਹਾ ਹੈ। 12 ਨਵੰਬਰ 2019 ਨੂੰ ਯਾਤਰਾ ਦਾ ਪਹਿਲਾ ਪੜ੍ਹਾਅ ਸ਼ੁਰੂ ਹੋਵੇਗਾ। ਸ਼ਰਧਾਲੂਆਂ ਦਾ ਪਹਿਲਾ ਪੜ੍ਹਾਅ ਨਰੋਵਾਲ ਜਿਲ੍ਹਾ ਮਿੱਥਿਆ ਗਿਆ ਹੈ। ਵਰਣਨਯੋਗ ਹੈ ਕਿ ਪਾਕਿਸਤਾਨ ਵਾਲੇ ਪਾਸੇ ਕੰਮ ਧੀਮੀ ਗਤੀ ਨਾਲ ਚੱਲ ਰਿਹਾ ਹੈ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਇਸ ਨੂੰ ਜਲਦ ਖਤਮ ਕਰਨ ਦੇ ਆਦੇਸ਼ ਦਿੱਤੇ ਹਨ। ਦੂਸਰੀ ਵਾਰ ਪ੍ਰਧਾਨ ਮੰਤਰੀ ਬਣਨ ਉਪਰੰਤ ਨਰੇਂਦਰ ਮੋਦੀ ਨੇ ਪਹਿਲ ਦੇ ਅਧਾਰ ‘ਤੇ ਭਾਰਤ ਨੂੰ ਕਰਤਾਰਪੁਰ ਨਾਲ ਜੋੜ੍ਹਨ ਵਾਲਾ ਰਸਤਾ ਜਲਦ ਅਤੇ ਸਮਾਂ ਸੀਮਾ ਤੋਂ ਪਹਿਲਾਂ ਪੂਰਾ ਕਰਨ ਦਾ ਵਾਅਦਾ ਕੀਤਾ ਹੈ। ਡੇਰਾ ਬਾਬਾ ਨਾਨਕ ਤੋਂ ਅੰਤਰਰਾਸ਼ਟਰੀ ਬਾੱਡਰ ਜਰੀਏ ਕਰਤਾਰਪੁਰ ਤੱਕ ਤਕਰੀਬਨ 7 ਕਿਲੋਮੀਟਰ ਦਾ ਰਸਤਾ ਹੈ, ਜਿਸਦਾ 45% ਕੰਮ ਖਤਮ ਹੋ ਚੁੱਕਾ ਸੀ ਅਤੇ ਸਤੰਬਰ ਮਹੀਨੇ ਦੇ ਆਖਿਰ ਤੱਕ ਉਸਾਰੀ ਦਾ ਕੰਮ ਕਤਮ ਹੋ ਜਾਵੇਗਾ। ਜਿਸ ਉਪਰੰਤ ਅਕਤੂਬਰ ਦੇ ਆਖਿਰ ਤੱਕ ਆਵਾਜਾਈ ਲਈ ਤਿਆਰ ਹੋਵੇਗਾ। ਸ਼ਰਧਾਲੂਆਂ ਲਈ ਨਵੰਬਰ ਵਿਚ ਕਾੱਰੀਡੋਰ ਨੂੰ ਖੋਲ੍ਹਿਆ ਜਾਵੇਗਾ। ਰਾਵੀ ਨੂੰ ਪਾਰ ਕਰਨ ਲਈ 800 ਮੀਟਰ ਦਾ ਪੁੱਲ ਬਣਾਇਆ ਗਿਆ ਹੈ। ਇਸ ਤੋਂ ਇਲਾਵਾ ਸਰਹੱਦ ਸੀਮਾ ਪਾਰ ਕਰਨ ਤੋਂ ਪਹਿਲਾਂ ਖਾਸ ਪਰਮਿਟ ਤੋਂ ਇਲਾਵਾ ਇਮੀਗ੍ਰੇਸ਼ਨ ਅਤੇ ਕਸਟਮ ਦੀਆਂ ਜਾਂਚ ਪ੍ਰਣਾਲੀਆਂ ਵਿਚੋਂ ਲੰਘਣਾ ਪਵੇਗਾ। ਜਿਸ ਵਿਚ ਬਾਇਓਮੈਟਰਿਕ ਅਤੇ ਸਕਿਓਰਿਟੀ ਚੈੱਕ ਸ਼ਾਮਿਲ ਹੈ। ਇਸ ਤੋਂ ਇਲਾਵਾ ਟਰਮੀਨਲ ਵਿਚ ਸਥਾਈ ਰਿਹਾਇਸ਼ ਬਾਥਰੂਮ ਅਤੇ ਰਸੋਈ ਦਾ ਪ੍ਰਬੰਧ ਵੀ ਕੀਤਾ ਗਿਆ ਹੈ। ਕਰਤਾਰਪੁਰ ਕਾੱਰੀਡੋਰ ਹਿੰਦੂ ਅਤੇ ਸਿੱਖਾਂ ਲਈ ਬਰਾਬਰ ਮਹੱਤਤਾ ਰੱਖਦਾ ਹੈ, ਕਿਉਂਕਿ ਦਰਬਾਰ ਸਾਹਿਬ ਕਰਤਾਰਪੁਰ ਦੋਵਾਂ ਮੱਤ ਦੇ ਲੋਕਾਂ ਲਈ ਆਸਥਾ ਦਾ ਕੇਂਦਰ ਹੈ, ਜਿਵੇਂ ਹਰਿਮੰਦਰ ਸਾਹਿਬ ਸਾਰੇ ਮੱਤਾਂ ਲਈ ਆਸਥਾ ਦਾ ਕੇਂਦਰ ਹੈ। ਭਾਰਤ ਚਾਹੁੰਦਾ ਹੈ ਕਿ ਕਾੱਰੀਡੋਰ ਨੂੰ ਸਾਲ ਭਰ ਖੋਲ੍ਹਿਆ ਜਾਵੇ, ਪਰ ਪਾਕਿਸਤਾਨ ਇਸ ਨੂੰ ਸਿਰਫ ਖਾਸ ਮੌਕਿਆਂ ਲਈ ਖੋਲ੍ਹਣ ਦੀ ਹੀ ਗੱਲ ਕਰ ਰਿਹਾ ਹੈ। ਪਾਕਿਸਤਾਨ ਦਾ ਖਾਲਿਸਤਾਨੀ ਸਮਰਥਕ ਹੋਣ ਦੇ ਕਾਰਨ ਭਾਰਤ ਵੱਲੋਂ ਵਧੇਰੇ ਚੌਕਸੀ ਵਰਤੀ ਜਾਵੇਗੀ। ਜਿਸ ਨਾਲ ਕਿ ਮਾਹੌਲ ਨੂੰ ਖਰਾਬ ਹੋਣ ਤੋਂ ਬਚਾਇਆ ਜਾ ਸਕੇ। ਭਾਰਤ ਵੱਲੋਂ 5 ਹਜਾਰ ਸ਼ਰਧਾਲੂ ਪਰਤੀ ਦਿਨ ਆਮ ਦਿਨਾਂ ਵਿਚ ਅਤੇ 15 ਹਜਾਰ ਸ਼ਰਧਾਲੂ ਖਾਸ ਮੌਕਿਆਂ ਦੌਰਾਨ ਕਾੱਰੀਡੋਰ ਰਾਹੀਂ ਕਰਤਾਰਪੁਰ ਦੇ ਦਰਸ਼ਨਾਂ ਲਈ ਜਾ ਸਕਣ ਇਸਦੀ ਮੰਗ ਕੀਤੀ ਸੀ, ਪਰ ਪਾਕਿਸਤਾਨ ਵੱਲੋਂ ਫਿਲਹਾਲ 500-700 ਸ਼ਰਧਾਲੂ ਪ੍ਰਤੀ ਦਿਨ ਦੀ ਮਨਜੂਰੀ ਦਿੱਤੀ ਗਈ ਹੈ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਕੁਝ ਵੀ ਸਪਸ਼ਟ ਨਹੀਂ ਕਰ ਪਾ ਰਹੇ। ਮੰਨਿਆ ਜਾ ਰਿਹਾ ਹੈ ਕਿ ਉਨ੍ਹਾਂ ਦੀ ਸਲਾਹਕਾਰ ਕਮੇਟੀ ਨਿਰਪੱਖ ਸੋਚ ਨਹੀਂ ਰੱਖਦੀ।