in

ਬਾਰੀ : ਇੰਡੀਅਨ ਅੰਬੈਸੀ ਨੇ ਪਾਸਪੋਰਟ ਸਬੰਧੀ ਮੁਸ਼ਕਿਲਾਂ ਦਾ ਹੱਲ ਕੀਤਾ

ਪਾਸਪੋਰਟ ਕੈਂਪ ਦੌਰਾਨ ਪੁੱਜੇ ਅਧਿਕਾਰੀ ਅਤੇ ਹੋਰ। ਫੋਟੋ : ਸਾਬੀ ਚੀਨੀਆਂ  

ਬਾਰੀ (ਇਟਲੀ) 14 ਨਵੰਬਰ (ਸਾਬੀ ਚੀਨੀਆਂ) – ਰੋਮ ਅੰਬੈਸੀ ਅਧਿਕਾਰੀਆ ਨੇ ਇਟਲੀ ਦੇ ਦੱਖਣੀ ਹਿੱਸੇ ਬਾਰੀ ਵਿਚ ਦੂਸਰਾ ਪਾਸਪੋਰਟ ਕੈਂਪ ਲਗਾ ਕੇ 200 ਦੇ ਕਰੀਬ ਭਾਰਤੀਆਂ ਦੀਆਂ ਪਾਸਪੋਰਟ ਸਬੰਧੀ ਮੁਸ਼ਕਿਲਾਂ ਸੁਣੀਆਂ ਅਤੇ ਉਨਾਂ ਦਾ ਹੱਲ ਕਰ ਕੇ ਸ਼ਲਾਘਾਯੋਗ ਉਪਰਾਲਾ ਕੀਤਾ। ਇੰਡੀਅਨ ਵੈਅਲਫੇਅਰ ਐਸੋਸੀਏਸ਼ਨ ਬਾਰੀ ਦੇ ਸਹਿਯੋਗ ਨਾਲ ਇਸ ਪਾਸਪੋਰਟ ਕੈਂਪ ਵਿਚ ਫਸਟ ਸੈਕਟਰੀ ਸਰੂਚੀ ਸ਼ਰਮਾ ਦੀ ਅਗਵਾਈ ਹੇਠ ਪੁੱਜੇ ਅਮਲੇ ਵੱਲੋਂ ਲੋੜਵੰਦਾਂ ਦੀਆਂ ਮੁਸ਼ਕਿਲਾਂ ਬੜੇ ਧਿਆਨ ਨਾਲ ਸੁਣ ਕੇ ਉਨਾਂ ਦਾ ਹਰ ਸੰਭਵ ਹੱਲ ਤੇ ਮਦਦ ਕੀਤੀ ਗਈ। ਰੋਮ ਤੋਂ ਕੋਈ ਚਾਰ ਸੋ ਕਿਲੋਮੀਟਰ ਦੂਰੀ ‘ਤੇ ਲੱਗਿਆ ਇਹ ਕੈਂਪ ਭਾਰਤੀ ਪਰਿਵਾਰਾਂ ਲਈ ਸੋਨੇ ‘ਤੇ ਸੁਹਾਗਾ ਸਾਬਿਤ ਹੋਇਆ। ਦੱਸਣਯੋਗ ਕਿ ਹੈ ਇਸ ਤੋਂ ਪਹਿਲਾਂ ਬਾਰੀ ਅਤੇ ਆਸ ਪਾਸ ਰਹਿੰਦੇ ਭਾਰਤੀਆਂ ਨੂੰ ਪਾਸਪੋਰਟ ਰੀਨਿਊ ਕਰਵਾਉਣ ਲਈ ਛੋਟੇ ਬੱਚਿਆਂ ਨਾਲ ਰੋਮ ਤੱਕ ਦਾ ਸਫਰ ਕਰ ਕੇ ਪ੍ਰੇਸ਼ਾਨੀ ਝੱਲਣੀ ਪੈਂਦੀ ਸੀ।  
ਅੰਬੈਸੀ ਨੇ ਇਕ ਸਾਲ ਵਿਚ ਦੂਜੀ ਵਾਰ ਉਪਰਾਲਾ ਕਰਦੇ ਹੋਏ ਇਲਾਕੇ ਦੇ ਲੋਕਾਂ ਦੀਅæਾਂ ਮੁਸ਼ਕਿਲਾਂ ਨੂੰ ਧਿਆਨ ਵਿਚ ਰੱਖਦੇ ਪਾਸਪੋਰਟ ਕੈਂਪ ਲਗਾ ਕੇ ਕੀਮਤ ਸਮਾਂ ਅਤੇ ਖੱਜਲ ਖੁਆਰੀ ਤੋਂ ਭਾਰਤੀਆਂ ਨੂੰ ਬਚਾਇਆ। ਇਸ ਕੈਂਪ ਲਈ ਸਾਰੀਆਂ ਲੌਂੜੀਂਦੀਆਂ ਤਿਆਰੀਆਂ ਕਰਕੇ ਗੁਰਮੇਲ ਸਿੰਘ, ਹਰਿੰਦਰ ਸਿੰਘ, ਰਵਿੰਦਰ ਸਿੰਘ ਪ੍ਰਧਾਨ ਸ੍ਰੀ ਗੁਰੂ ਰਵਿਦਾਸ ਸਭਾ ਮੋਦੇਨਾ ਅਤੇ ਰਿੰਪੀ ਨੇ ਆਪਣੇ ਫਰਜਾਂ ਨੂੰ ਬਾਖੂਬੀ ਨਿਭਾਇਆ। ਇੱਥੇ ਇਹ ਵੀ ਦੱਸਣਯੋਗ ਹੈ ਕਿ ਪਾਸਪੋਰਟ ਅਪਲਾਈ ਕਰਨ ਲਈ ਜਿਹੜੇ ਫਾਰਮ ਜਾਂ ਫੋਟੋ ਕਾਪੀਆਂ ਦੀ ਲੋੜ ਸੀ ਉਹ ਸੇਵਾ ਇਲਾਕੇ ਦੇ ਦੁਕਾਨਦਾਰਾਂ ਵੱਲੋਂ ਬਿਲਕੁਲ ਮੁਫ਼ਤ ਨਿਭਾਈ ਗਈ।  

ਜੈਜੀ ਬੀ ਨੇ ਗੁਰਦਾਸ ਮਾਨ ਨੂੰ ਦਿੱਤੀ ਸਲਾਹ

ਕਰਤਾਰਪੁਰ ਸਾਹਿਬ : 3120 ਪਾਕਿਸਤਾਨੀ ਰੁਪਏ ਦੀ ਵਸੂਲੀ ਦਾ ਪ੍ਰਸਤਾਵ ਬਰਕਰਾਰ