in

SPID ਨੂੰ ਐਕਟਿਵ ਕਰਨ ਲਈ ਕੀ ਲੋੜ ਹੈ

SPID (ਜਨਤਕ ਡਿਜੀਟਲ ਪਛਾਣ ਪ੍ਰਣਾਲੀ) ਇੱਕ ਡਿਜੀਟਲ ਪਛਾਣ ਸਾਧਨ ਹੈ ਜਿਸ ਵਿੱਚ ਪ੍ਰਮਾਣ ਪੱਤਰਾਂ ਦੀ ਇੱਕ ਜੋੜੀ (ਉਪਭੋਗਤਾ ਨਾਮ ਅਤੇ ਪਾਸਵਰਡ) ਸ਼ਾਮਲ ਹੁੰਦੀ ਹੈ – ਜੋ ਜਨਤਕ ਪ੍ਰਸ਼ਾਸਨ ਦੀਆਂ ਸੇਵਾਵਾਂ (INPS ਪੋਰਟਲ, ਗ੍ਰਹਿ ਮੰਤਰਾਲੇ ਦਾ ਪੋਰਟਲ ਨਾਗਰਿਕਤਾ, ਪਰਿਵਾਰਕ ਏਕੀਕਰਨ ਜਾਂ ਦੇਕਰੇਤੋ ਫਲੂਸੀ ਅਰਜ਼ੀ ਲਈ ਬਾਲਗਾਂ ਲਈ ਲੋੜੀਂਦਾ ਹੈ. ਪਰ ਲੋਕਾਂ ਦੁਆਰਾ ਉਹਨਾਂ ਦੀਆਂ ਨਿੱਜੀ ਸੇਵਾਵਾਂ ਤੱਕ ਪਹੁੰਚ ਲਈ SPID ਬਣਾਉਣ ਲਈ ਵੱਧ ਤੋਂ ਵੱਧ ਬੇਨਤੀ ਕੀਤੀ ਜਾਂਦੀ ਹੈ।

SPID ਨੂੰ ਐਕਟਿਵ ਕਰਨ ਲਈ ਵਿਦੇਸ਼ੀ ਨਾਗਰਿਕਾਂ ਨੂੰ ਨਿਮਨਲਿਖਤ ਦੀ ਲੋੜ ਹੈ:

  • ਵੈਧ ਇਤਾਲਵੀ ਸ਼ਨਾਖਤੀ ਦਸਤਾਵੇਜ਼ ((ਕਾਰਤਾ ਦੀ ਇਦੇਨਤੀਤਾ) ਪਛਾਣ ਪੱਤਰ);
    ਫਿਸਕਲ ਕੋਡ ਕਾਰਡ (https://stranieriinitalia.it/normativa-immigrazione/stranieri-in-italia-guida-al-codice-fiscale-dove-e-come-richiederlo/ ਲਿੰਕ ‘ਤੇ, ਇਸਦੀ ਬੇਨਤੀ ਕਰਨ ਲਈ ਨਿਰਦੇਸ਼;
    ਨਿੱਜੀ ਵਰਤੋਂ ਲਈ ਇੱਕ ਈਮੇਲ ਅਤੇ ਇੱਕ ਮੋਬਾਈਲ ਨੰਬਰ।

ਇਸ ਲਈ ਸਿਰਫ਼ ਨਿਵਾਸ ਪਰਮਿਟ ਨਾਲ ਸਪਿਡ ਲਈ ਬੇਨਤੀ ਕਰਨਾ ਸੰਭਵ ਨਹੀਂ ਹੈ।
ਸਪਿਡ ਪ੍ਰਮਾਣ ਪੱਤਰ ਪ੍ਰਾਪਤ ਕਰਨ ਲਈ, ਇੱਕ ਸਮਰਥਿਤ ਡਿਜੀਟਲ ਪਛਾਣ ਪ੍ਰਬੰਧਕ https://www.spid.gov.it/cos-e-spid/come-scegliere-tra-gli-idp/ ਨਾਲ ਸੰਪਰਕ ਕਰਨਾ ਜ਼ਰੂਰੀ ਹੈ.
ਤੁਹਾਨੂੰ ਮਾਨਤਾ ਨੂੰ ਪੂਰਾ ਕਰਨ ਲਈ ਕਿਹਾ ਜਾਵੇਗਾ, ਕਿਉਂਕਿ ਸਪਿਡ ਦੀ ਵਿਸ਼ੇਸ਼ਤਾ ਸਖਤੀ ਨਾਲ ਨਿੱਜੀ ਹੈ। ਇਹ ਪਛਾਣ ਹੋ ਸਕਦੀ ਹੈ:

  • ਵਿਅਕਤੀਗਤ ਤੌਰ ‘ਤੇ, ਸਿੱਧੇ ਪ੍ਰਬੰਧਕ (https://www.spid.gov.it/cos-e-spid/come-attivare-spid/le-pa-per-attivare-spid/) ਜਾਂ ਜਨਤਕ ਪ੍ਰਸ਼ਾਸਨ ਕਾਊਂਟਰਾਂ ‘ਤੇ ਜਾ ਕੇ;
  • ਵੈਬਕੈਮ ਰਾਹੀਂ (ਆਮ ਤੌਰ ‘ਤੇ ਭੁਗਤਾਨ ਕੀਤੀ ਸੇਵਾ);
  • ਪ੍ਰਬੰਧਕਾਂ ਦੀ ਐਪ ਰਾਹੀਂ ਇਲੈਕਟ੍ਰਾਨਿਕ ਆਈਡੀ ਕਾਰਡ ਰਾਹੀਂ;
  • CNS ਜਾਂ ਹੈਲਥ ਕਾਰਡ ਨਾਲ;
  • ਡਿਜੀਟਲ ਦਸਤਖਤ ਦੇ ਨਾਲ, ਉਹਨਾਂ ਲਈ ਜਿਨ੍ਹਾਂ ਕੋਲ ਡਿਜੀਟਲ ਦਸਤਖਤ ਹੈ।

– ਭਵਸ਼ਰਨ ਸਿੰਘ ਧਾਲੀਵਾਲ, ਵਰਿੰਦਰ ਕੌਰ ਧਾਲੀਵਾਲ

ਪਾਸਿਆਨੋ ਪੋਰਦੇਨੋਨੇ ਵਿਖੇ 30 ਜਨਵਰੀ ਨੂੰ ਹੋਵੇਗਾ ਅੰਮ੍ਰਿਤ ਸੰਚਾਰ

ਬੋਰਗੋ ਸੰਨ ਯਾਕਮੋ : ਵਿਖੇ 40 ਮੁਕਤਿਆਂ ਦੇ ਸ਼ਹੀਦੀ ਸਮਾਗਮ ਨੂੰ ਸਮਰਪਿਤ ਕਰਵਾਇਆ ਗਿਆ ਸਮਾਗਮ