in

ਵੇਰੋਨਾ : ਸ਼੍ਰੋਮਣੀ ਅਕਾਲੀ ਦਲ (ਬ) ਦੇ ਮੈਂਬਰਾਂ ਦੀ ਮੀਟਿੰਗ ਵੀਡੀਓ ਕਾਨਫਰੰਸ ਰਾਹੀਂ ਹੋਈ

ਵੇਰੋਨਾ (ਇਟਲੀ) 22 ਜੁਲਾਈ (ਪੱਤਰ ਪ੍ਰੇਰਕ) – ਵੇਰੋਨਾ ਨੇੜ੍ਹਲੇ ਪ੍ਰਸਿੱਧ ਇੰਡੀਅਨ ਰੈਸਟੋਰੈਂਟ “ਚੇਲੋ ਅਜੂਰੋ” ਵਿਖੇ ਸ਼੍ਰੋਮਣੀ ਅਕਾਲੀ ਦਲ (ਬ) ਇਟਲੀ ਦੇ ਆਗੂਆਂ ਤੇ ਸਮਰਥਕਾਂ ਦੀ ਇਕ ਮੀਟਿੰਗ ਹੋਈ। ਵੱਖ ਵੱਖ ਮੁੱਦਿਆਂ ਨੂੰ ਲੈ ਕੇ ਅਕਾਲੀ ਦਲ ਯੂਥ ਵਿੰਗ ਦੇ ਕੌਮੀ ਪ੍ਰਧਾਨ ਪਰਮਬੰਸ ਸਿੰਘ ਬੰਟੀ ਰੋਮਾਣਾ, ਯੁਵਰਾਜ ਭੁਪਿੰਦਰ ਸਿੰਘ, ਬਰਜਿੰਦਰ ਸਿੰਘ ਮੱਖਣ ਬਰਾੜ ਨਾਲ ਵੀਡੀਓ ਕਾਨਫਰੰਸ ਕਰਕੇ ਸਲਾਹ-ਮਸ਼ਵਰੇ ਕੀਤੇ ਗਏ। ਅਕਾਲੀ ਦਲ (ਬ) ਇਟਲੀ ਦੇ ਪ੍ਰਧਾਨ ਜਗਵੰਤ ਸਿੰਘ ਲਹਿਰਾ, ਜਨਰਲ ਸਕੱਤਰ ਜਗਜੀਤ ਸਿੰਘ ਈਸ਼ਰਹੇਲ ਦੀ ਅਗਵਾਈ ਵਿੱਚ ਹੋਈ। ਇਸ ਮੀਟਿੰਗ ਤੇ ਵੀਡੀਓ ਕਾਨਫਰੰਸਿਗ ਦੌਰਾਨ ਵੱਡੀ ਗਿਣਤੀ ਵਿੱਚ ਪਹੁੰਚੇ ਯੂਥ ਆਗੂਆਂ ਤੇ ਵਰਕਰਾਂ ਦੁਆਰਾ ਹਾਈ ਕਮਾਂਡ ਦੇ ਉਪਰੋਕਤ ਆਗੂਆਂ ਤੋਂ ਭਵਿੱਖਵਰਤੀ ਪ੍ਰੋਗਰਾਮਾਂ ਬਾਰੇ ਵੀ ਜਾਣਕਾਰੀ ਹਾਸਿਲ ਕੀਤੀ ਗਈ। ਇਟਲੀ ਦੇ ਅਕਾਲੀ ਆਗੂਆਂ ਤੇ ਸਮਰਥਕਾਂ ਵਿੱਚ ਪਾਰਟੀ ਪ੍ਰਤੀ ਉਤਸ਼ਾਹ ਦੇਖਦਿਆਂ ਇਨ੍ਹਾਂ ਸੀਨੀਅਰ ਆਗੂਆਂ ਨੇ ਇਟਲੀ ਇਕਾਈ ਦੀ ਕਾਰਜੁਗਾਰੀ ਤੇ ਤਸੱਲੀ ਵੀ ਪ੍ਰਗਟਾਈ। ਇਸ ਦੌਰਾਨ ਹੋਰਨਾਂ ਦੇ ਨਾਲ ਨਾਲ ਗਿਰੰਦਰ ਸਿੰਘ ਸੋਮਲ ਘਟੌਰ, ਗੁਰਮੁੱਖ ਸਿੰਘ, ਰਣਧੀਰ ਸਿੰਘ, ਗੁਰਮਨਜੋਤ ਸਿੰਘ, ਸੰਜੀਵ ਕੁਮਾਰ, ਰਮਨਜੀਤ ਸਿੰਘ, ਗੁਰਜੀਤ ਸਿੰਘ, ਬਲਰਾਜ ਸਿੰਘ, ਗੁਰਜੀਤ ਸਿੰਘ ਨਿੱਝਰ, ਗੁਰਦੀਪ ਗਿੱਲ, ਗੁਰਜੀਤ ਸਿੰਘ ਭਮੱਦੀ ਆਦਿ ਵੀ ਹਾਜਰ ਸਨ।

ਇਟਲੀ ਤੋਂ ਵਿਸ਼ੇਸ਼ ਵਫਦ ਬੀਬੀ ਹਰਸਿਮਰਤ ਕੌਰ ਬਾਦਲ ਨੂੰ ਮਿਲਿਆ

ਪੋਪ ਨੇ ਇਟਲੀ ਦੇ ਪੁਜਾਰੀਆਂ ਨੂੰ ਵਿਆਹ ਅਤੇ ਅੰਤਿਮ ਸੰਸਕਾਰ ਦਾ ਚਾਰਜ ਦੇਣਾ ਬੰਦ ਕਰਨ ਦੀ ਚੇਤਾਵਨੀ ਦਿੱਤੀ