in

ਅਪ੍ਰੀਲੀਆ ਵਿਖੇ ਝੱਖੜ ਨਾਲ ਡਿੱਗੇ ਦਰਖਤਾਂ ਦੇ ਕਾਰਨ ਨੁਕਸਾਨੇ ਗਏ ਵਾਹਨ

ਕਈ ਥਾਵਾਂ ਤੇ ਭਰਿਆ ਪਾਣੀ

ਲਾਤੀਨਾ (ਇਟਲੀ) 11 ਸਤੰਬਰ (ਗੁਰਸ਼ਰਨ ਸਿੰਘ ਸੋਨੀ) – ਕੱਲ ਬੀਤੇ ਦਿਨ ਮਿੰਨੀ ਪੰਜਾਬ ਨਾਲ ਜਾਣੇ ਜਾਂਦੇ ਜਿਲ੍ਹਾ ਲਾਤੀਨਾ ਦੇ ਕੁਝ ਇਲਾਕਿਆਂ ਵਿੱਚ ਤੇਜ਼ ਹਵਾਵਾਂ, ਤੇਜ਼ ਮੀਂਹ ਤੇ ਗੜੇਮਾਰੀ ਕਾਰਨ ਦਰਖਤਾਂ ਦੇ ਡਿੱਗਣ ਕਾਰਨ ਬਹੁਤ ਸਾਰੀਆਂ ਗੱਡੀਆਂ ਦਾ ਨੁਕਸਾਨ ਹੋਇਆ ਹੈ. ਜਿਸ ਵਿੱਚ ਖਾਸ ਕਰਕੇ ਅਪ੍ਰੀਲੀਆ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਜਿਨ੍ਹਾਂ ਵਿੱਚ ਵੀਆ ਤੁਕਸਾਨੀਨੀ ਤੇ ਵੀਆ ਬੈਲਜਿੱਗ ਵਿਚ ਪਾਰਕ ਕੀਤੀਆਂ ਗੱਡੀਆਂ ‘ਤੇ ਡਿੱਗੇ ਦਰੱਖਤਾਂ ਕਰਕੇ ਗੱਡੀਆਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੈ। ਸਿਵਲ ਪ੍ਰਸ਼ਾਸਨ ਵੱਲੋਂ ਡਿੱਗੇ ਦਰੱਖਤਾਂ ਨੂੰ ਕੱਟ ਕੇ ਰਸਤਾ ਸਾਫ਼ ਕੀਤਾ ਗਿਆ ਤੇ ਗੱਡੀਆਂ ਨੂੰ ਕੱਢਿਆ ਗਿਆ.
ਜਿਕਰਯੋਗ ਹੈ ਕਿ, ਕੋਈ ਵੀ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਆਈ। ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਇਲਾਕਿਆਂ ਵਿੱਚ ਮੀਂਹ ਪੈਣ ਤੇ ਤੇਜ਼ ਹਵਾਵਾਂ ਨਾਲ ਮਾਲੀ ਨੁਕਸਾਨ ਹੋਇਆ ਹੈ। ਇਸ ਤੋ ਪਹਿਲਾਂ ਨੌਰਥ ਇਟਲੀ ਵਿੱਚ ਬਰੇਸ਼ੀਆ, ਮਾਨਤੋਵਾ, ਬੈਰਗਾਮੋ ਤੋਂ ਇਲਾਵਾ ਮੀਂਹ ਤੇ ਤੇਜ਼ ਹਵਾਵਾਂ ਤੇ ਭਾਰੀ ਗੜੇਮਾਰੀ ਕਾਰਨ ਬਹੁਤ ਗਿਣਤੀ ਗੱਡੀਆਂ ਦਾ ਮਾਲੀ ਨੁਕਸਾਨ ਹੋਇਆ ਸੀ ਤੇ ਕੱਲ ਅੰਡਰਬ੍ਰਿਜ਼ ਦੇ ਹੇਠਾਂ ਲੰਘਣ ਸਮੇ ਪਾਣੀ ਜਿਆਦਾ ਖੜ੍ਹਾ ਹੋਣ ਕਾਰਨ ਗੱਡੀ ਪਾਣੀ ਵਿੱਚ ਫਸ ਜਾਣ ਕਾਰਨ ਔਰਤ ਦੀ ਮੌਤ ਹੋ ਗਈ. ਪ੍ਰਸ਼ਾਸਨ ਵੱਲੋਂ ਔਰਤ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਗਈ ਸੀ, ਪਰ ਉਸ ਸਮੇਂ ਤੱਕ ਔਰਤ ਦੀ ਦਮ ਘੁੱਟਣ ਕਾਰਨ ਮੌਤ ਹੋ ਗਈ ਸੀ। ਦੂਜੇ ਪਾਸੇ ਰਾਜਧਾਨੀ ਰੋਮ ਦੇ ਆਸ ਪਾਸ ਦੇ ਕਈ ਇਲਾਕਿਆਂ ਵਿੱਚ ਗੱਡੀਆਂ ਦਾ ਮਾਲੀ ਨੁਕਸਾਨ ਤੇ ਦਰਖਤਾਂ ਦੇ ਡਿੱਗਣ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ। ਜਨਜੀਵਨ ਕੁਝ ਸਮੇਂ ਕਾਫੀ ਪ੍ਰਭਾਵਿਤ ਹੋਇਆ ਪ੍ਰਸ਼ਾਸਨ ਅਧਿਕਾਰੀਆਂ ਵਲੋਂ ਖਰਾਬ ਮੌਸਮ ਦੇ ਚਲਦਿਆਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਗੱਡੀਆਂ ਨੂੰ ਦਰੱਖਤਾਂ ਦੇ ਹੇਠਾਂ ਪਾਰਕ ਕਰਨ ਤੋ ਗੁਰੇਜ਼ ਕਰਨ।

ਤੂਫ਼ਾਨ ਕਾਰਨ ਇੱਕ ਬਜ਼ੁਰਗ ਔਰਤ ਦੀ ਮੌਤ