in

ਪ੍ਰਮੁੱਖ ਸਿੱਖ ਆਗੂ ਬਲਬੀਰ ਸਿੰਘ ਲੱਲ ਦਾ ਦਿਹਾਂਤ

ਰੋਮ ਦੇ ਹਸਪਤਾਲ ਵਿਚ ਸਨ ਜੇਰ੍ਹੇ ਇਲਾਜ

ਮਿਲਾਨ (ਇਟਲੀ) ( ਸਾਬੀ ਚੀਨੀਆਂ) – ਇਟਲੀ ਤੋ ਪ੍ਰਮੁੱਖ ਸਿੱਖ ਆਗੂ ਅਤੇ ਗੁਰਦੁਆਰਾ ਹਰਿਗੋਬਿੰਦ ਸੇਵਾ ਸੁਸਾਇਟੀ ਰੋਮ ਦੇ ਪ੍ਰਧਾਨ ਭਾਈ ਬਲਬੀਰ ਸਿੰਘ ਲੱਲ ਦਾ ਰੋਮ ਦੇ ਇੱਕ ਹਸਪਤਾਲ ਵਿਚ ਦਿਹਾਂਤ ਹੋ ਜਾਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ ਜਿੱਥੇ ਉਹ ਪਿਛਲੇ ਲੰਮੇ ਸਮੇਂ ਤੋ ਕੌਮਾਂ ਵਿੱਚ ਸਨ. ਭਾਈ ਲੱਲ ਵੱਲੋਂ ਇਟਲੀ ਵਿੱਚ ਰਹਿੰਦੇ ਹੋਏ ਸਿੱਖ ਪੰਥ ਅਤੇ ਭਾਈਚਾਰੇ ਲਈ ਨਿਭਾਈਆਂ ਗਈਆਂ ਸੇਵਾਵਾਂ ਬਦਲੇ ਉਨ੍ਹਾਂ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ।
ਉਨ੍ਹਾਂ ਗੁਰਦੁਆਰਾ ਹਰਗੋਬਿੰਦ ਸੇਵਾ ਸੁਸਾਇਟੀ ਰੋਮ ਦੇ ਮੁੱਖ ਸੇਵਾਦਾਰ ਵਜੋਂ ਤਨਦੇਹੀ ਨਾਲ ਸੇਵਾਵਾਂ ਨਿਭਾਈਆਂ ਅਤੇ ਰੋਮ ਵਿਖੇ ਗੁਰਦੁਆਰਾ ਹਰਿਗੋਬਿੰਦ ਸੇਵਾ ਸੁਸਾਇਟੀ ਦੀ ਸਥਾਪਨਾ ਲਈ ਅਹਿਮ ਯੋਗਦਾਨ ਪਾਇਆ, ਉੱਥੇ ਸਿੱਖ ਧਰਮ ਦੀ ਰਜਿਸਟ੍ਰੇਸ਼ਨ ਲਈ “ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਇਟਲੀ ਦੇ ਨਾਲ ਮਿਲ ਕੇ ਇਟਲੀ ਵਿੱਚ ਸਿੱਖ ਧਰਮ ਨੂੰ ਕਾਨੂੰਨੀ ਤੌਰ ‘ਤੇ ਰਜਿਸਟਰ ਕਰਵਾਉਣ ਲਈ ਬਣੀ ਕਮੇਟੀ ਵਿੱਚ ਵੀ ਮੋਹਰੀ ਹੋ ਕੇ ਸੇਵਾਵਾਂ ਨਿਭਾਈਆਂ। ਭਾਈ ਬਲਬੀਰ ਸਿੰਘ ਲੱਲ ਉੱਨਾਂ ਸਿੱਖ ਆਗੂਆਂ ਵਿੱਚੋਂ ਇੱਕ ਸਨ ਜਿਨ੍ਹਾਂ ਇਟਲੀ ਵਿੱਚ ਸਿੱਖ ਦੀ ਪਹਿਚਾਣ ਬਣਾਉਣ ਲਈ ਕੰਮ ਕੀਤਾ। ਇੱਥੋ ਦੇ ਸਰਕਾਰੀ ਦਫ਼ਤਰਾਂ ਵਿੱਚ ਸਿੱਖਾਂ ਦੀ ਪਹਿਚਾਣ ਲਈ ਸਮੇ ਸਿਰ ਬਣੀਆਂ ਸਾਰੀਆਂ ਸੰਸਥਾਵਾਂ ਦਾ ਭਰਪੂਰ ਸਹਿਯੋਗ ਕੀਤਾ।
ਉੱਨਾਂ ਰੋਮ ਵਿੱਚ ਲੋਹੇ ਦੀ ਫੈਕਟਰੀ ਲਾਕੇ ਜਿੱਥੇ ਅਨੇਕਾਂ ਲੋਕਾਂ ਨੂੰ ਰੁਜ਼ਗਾਰ ਦਿੱਤਾ ਉੱਥੇ ਇਟਲੀ ਵਰਗੇ ਦੇਸ਼ ਵਿੱਚ ਆਪਣਾ ਕਾਰੋਬਾਰ ਸਥਾਪਿਤ ਕਰਕੇ ਨਵੀਂ ਪੀੜ੍ਹੀ ਦੇ ਨੌਜਵਾਨਾਂ ਨੂੰ ਆਪਣੇ ਬਿਜਨੈਸ ਖੋਲਣ ਲਈ ਹਲਾਸ਼ੇਰੀ ਵੀ ਦਿੱਤੀ। ਇੱਕ ਸੱਟ ਲੱਗਣ ਤੋ ਬਾਅਦ ਕੋਈ ਸਾਢੇ ਤਿੰਨ ਸਾਲ ਦੇ ਕਰੀਬ ਕੌਮਾ ਵਿੱਚ ਰਹਿਣ ਉਪਰੰਤ ਦਿਹਾਂਤ ਹੋ ਜਾਣ ਤੇ ‘ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਇਟਲੀ’, ਯੂਨੀਅਨ ਸਿੱਖ ਇਟਲੀ ਦੀ ਸਮੁੱਚੀ ਲੀਡਰਸ਼ਿਪ ਸਮੇਤ ਵੱਖ-ਵੱਖ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਅਤੇ ਸਮਾਜ ਸੇਵੀ ਸੰਸਥਾਵਾਂ ਵੱਲੋਂ ਪਰਿਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਲੱਲ ਦੀ ਮੌਤ ਨੂੰ ਇਟਲੀ ਵੱਸਦੇ ਭਾਈਚਾਰੇ ਲਈ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਦੱਸਿਆ ਗਿਆ ਗਿਆ ਹੈ।

ਅਪ੍ਰੀਲੀਆ ਵਿਖੇ ਝੱਖੜ ਨਾਲ ਡਿੱਗੇ ਦਰਖਤਾਂ ਦੇ ਕਾਰਨ ਨੁਕਸਾਨੇ ਗਏ ਵਾਹਨ