6 ਯਾਤਰੀ ਕਰੋਨਾ ਪੋਾਜੀਟਿਵ ਪਾਏ ਗਏ
ਬੈਰਗਾਮੋ (ਇਟਲੀ) ( ਸਾਬੀ ਚੀਨੀਆ ) – ਭਾਰਤ ਵਿਚ ਕਰੋਨਾ ਮਹਾਮਾਰੀ ਦੇ ਵੱਧ ਦੇ ਮਾਮਲਿਆਂ ਨੂੰ ਵੇਖਦੇ ਹੋਏ ਇਟਲੀ ਸਰਕਾਰ ਨੇ ਭਾਰਤ ਤੋ ਆਓਣ ਵਾਲੇ ਸਾਰੇ ਯਾਤਰੀਆਂ ਓਪਰ ਸਖ਼ਤੀ ਕੀਤੀ ਹੋਈ ਹੈ ਜਿਸ ਤਰ੍ਹਾਂ ਦਿੱਲੀ ਤੋਂ ਰੋਮ ਪੁੱਜੇ ਇਕ ਭਾਰਤੀ ਜਹਾਜ ਦੇ ਯਾਤਰੀਆਂ ਨੂੰ ਇਕਾਂਤਵਾਸ ਚ ਰੱਖਿਆ ਗਿਆ ਸੀ ਠੀਕ ਉਸੇ ਤਰ੍ਹਾਂ ਬੀਤੀ ਸ਼ਾਮ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਬੈਰਗਾਮੋ ਪੁੱਜੀ ਵਿਸ਼ੇਸ਼ ਫਲਾਈਟ ਦੇ ਸਾਰੇ ਯਾਤਰੀਆਂ ਨੂੰ 10 ਦਿਨ ਲਈ ਇਟਲੀ ਸਰਕਾਰ ਦੁਆਰਾ ਕਰੋਨਾ ਮਹਾਮਾਰੀ ਨਾਲ ਨੱਜਿਠਣ ਲਈ ਬਣਾਏ ਵਿਸ਼ੇਸ਼ ਕੈਪਾ ਵਿਚ ਭੇਜ ਦਿੱਤਾ ਗਿਆ ਹੈ ਇਟਲੀ ਸਰਕਾਰ ਵਲੋ ਭਾਰਤ ਤੋ ਆ ਰਹੇ ਯਾਤਰੀਆਂ ਦੀ ਡਾਕਟਰੀ ਜਾਂਚ ਬੜੀ ਗੰਭੀਰਤਾ ਨਾਲ ਕੀਤੀ ਜਾ ਰਹੀ ਹੈ ਸਥਾਨਕ ਮੀਡੀਆ ਵਿੱਚ ਪ੍ਰਕਾਸ਼ਿਤ ਹੋਈਆਂ ਖਬਰਾਂ ਤੋ ਬਾਅਦ ਏਅਰਪੋਰਟ ਅਧਿਕਾਰੀ ਪੂਰੀ ਤਰ੍ਹਾਂ ਹਰਕਤ ਵਿਚ ਆ ਗਏ ਹਨ ਤੇ ਓਨਾ ਬੀਤੀ ਰਾਤ ਅਮ੍ਰਿੰਤਸਰ ਤੋ ਬੇਰਗਾਮੋ ਏਅਰ ਪੋਰਟ ਤੇ ਪੁੱਜੀ ਫਲਾਈਟ ਦੇ ਸਾਰੇ ਦੇ ਸਾਰੇ 100 ਯਾਤਰੀਆਂ ਨੂੰ ਡਾਕਟਰੀ ਜਾਚ ਲਈ ਸਰਕਾਰੀ ਜਾਚ ਕੇਂਦਰ ਤੇ ਭੇਜ ਦਿੱਤਾ ਹੈ, ਦੱਸਣਯੋਗ ਹੈ ਕਿ ਇਟਲੀ ਪੁੱਜੇ ਇਹ ਸਾਰੇ ਦੇ ਸਾਰੇ ਯਾਤਰੀ ਇਟਾਲੀਅਨ ਪਾਸਪੋਰਟ ਹੋਲਡਰ ਹਨ ਜਿਨ੍ਹਾਂ ਕੌਲ ਭਾਰਤ ਦੀ ਦੋਹਰੀ ਨਾਗਰਿਕਤਾ ਹੈ ਇਸ ਤੋਂ ਪਹਿਲਾਂ ਹੀ ਸਰਕਾਰ ਦੁਆਰਾ ਭਾਰਤ ਵਿਚ ਵਧ ਰਹੇ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਭਾਰਤ ਤੋਂ ਆਉਣ ਵਾਲੀਆਂ ਸਾਰੀਆਂ ਫਲਾਈਟਾਂ ਰੱਦ ਕਰ ਦਿੱਤੀਆਂ ਗਈਆਂ ਸਨ, ਪਰ ਇਟਾਲੀਅਨ ਸਿਟੀਜ਼ਨ ਜੋ ਕਿ ਇਨ੍ਹੀਂ ਦਿਨੀਂ ਇੰਡੀਆ ਗਏ ਹੋਏ ਸਨ ਨੂੰ ਵਾਪਸ ਬੁਲਾਉਣ ਲਈ ਇਕ ਵਿਸ਼ੇਸ਼ ਫਲਾਈਟ ਦਾ ਪ੍ਰਬੰਧ ਕੀਤਾ ਗਿਆ ਸੀ ।