in

ਪੁਨਤੀਨੀਆ : ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ ਸਮਾਗਮ 10,11 ਅਤੇ 12 ਜੂਨ ਨੂੰ

ਰੋਮ (ਇਟਲੀ) (ਕੈਂਥ) – ਸ਼ਹੀਦਾਂ ਦੇ ਸਿਰਤਾਜ ਧੰਨ ਸਤਿਗੁਰੂ ਅਰਜਨ ਦੇਵ ਮਹਾਰਾਜ ਜੀ ਜਿਹਨਾਂ ਦਾ 416ਵਾਂ ਸ਼ਹੀਦੀ ਦਿਵਸ ਸਿੱਖ ਸੰਗਤ ਵੱਲੋਂ ਬਹੁਤ ਹੀ ਸ਼ਰਧਾ ਪੂਰਵਕ ਦੇਸ਼-ਵਿਦੇਸ਼ ਵਿੱਚ ਮਨਾਇਆ ਜਾ ਰਿਹਾ ਹੈ। ਇਸ ਮਹਾਨ ਦਿਵਸ ਨੂੰ ਸਮਰਪਿਤ ਇਟਲੀ ਦੇ ਗੁਰਦੁਆਰਾ ਸਾਹਿਬ ਵਿਖੇ ਵੀ ਸਮਾਗਮ ਹੋ ਰਹੇ ਹਨ ਤੇ ਸੰਨ 2010 ਤੋਂ ਉੱਪਲ (ਫਾਰਮ) ਪਰਿਵਾਰ ਇਟਲੀ ਵੱਲੋਂ ਵੀ ਇਸ ਸ਼ਹੀਦੀ ਦਿਵਸ ਨੂੰ ਸਮਰਪਿਤ ਵਿਸ਼ੇਸ਼ ਸਮਾਗਮ ਸਮੂਹ ਸੰਗਤ ਦੇ ਸਹਿਯੋਗ ਨਾਲ ਕਰਵਾਏ ਜਾਂਦੇ ਹਨ. ਇਸ ਵਾਰ ਇਹ ਸ਼ਹੀਦੀ ਸਮਾਰੋਹ 10,11 ਤੇ 12 ਜੂਨ 2022 ਨੂੰ ਗੁਰਦੁਆਰਾ ਸਾਹਿਬ ਸਿੰਘ ਸਭਾ ਪੁਨਤੀਨੀਆ (ਲਾਤੀਨਾ) ਵਿਖੇ ਕਰਵਾਏ ਜਾ ਰਹੇ ਹਨ।
ਪ੍ਰੈੱਸ ਨੂੰ ਇਹ ਜਾਣਕਾਰੀ ਦਿੰਦਿਆਂ ਅਮਰਜੀਤ ਸਿੰਘ ਉੱਪਲ ਨੇ ਦੱਸਿਆ ਕਿ, ਇਸ ਮੌਕੇ ਪੰਥ ਦੇ ਕਵੀਸ਼ਰ ਭਾਈ ਮਨਿੰਦਰ ਸਿੰਘ ਖਾਲਸਾ ਆਪਣੀ ਬੁਲੰਦ ਤੇ ਦਮਦਾਰ ਅਵਾਜ਼ ਵਿੱਚ ਸਤਿਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਸ਼ਹੀਦੀ ਦਾ ਪ੍ਰਸੰਗ ਸਰਵਣ ਕਰਵਾਉਣਗੇ। ਉਹਨਾਂ ਸਮੂਹ ਸੰਗਤ ਨੂੰ ਅਪੀਲ ਕੀਤੀ ਕਿ, ਸਭ ਸੰਗਤਾਂ ਇਸ ਮੌਕੇ ਗੁਰਦੁਆਰਾ ਸਾਹਿਬ ਵਿਖੇ ਆਪਣੀ ਹਾਜ਼ਰੀ ਲੁਆ ਕੇ ਗੁਰਬਾਣੀ ਸਰਵਣ ਕਰੋ ਜੀ। ਇਸ ਮੌਕੇ ਠੰਡੇ -ਮਿੱਠੇ ਜਲ ਦੀ ਛਬੀਲ ਤੇ ਗੁਰੂ ਦੇ ਲੰਗਰ ਅਤੁੱਟ ਵਰਤਣਗੇ।

ਰੋਮ ਵਿਖੇ ਹੋਏ “ਮਾਂ ਭਗਵਤੀ ਜਾਗਰਣ “ਮੌਕੇ ਭਗਤਾਂ ਨੇ ਸਾਰੀ ਰਾਤ ਲਗਾਏ ਮਹਾਂਮਾਈ ਦੇ ਜੈਕਾਰੇ

ਵਿਸ਼ਵ ਜੰਗ ਮੌਕੇ ਸ਼ਹੀਦ ਹੋਏ ਭਾਰਤੀਆਂ ਦੀ ਯਾਦ ਵਿੱਚ ਮੋਰਾਦੀ ਵਿਖੇ ਕਰਵਾਏ ਸ਼ਰਧਾਂਜਲੀ ਸਮਾਗਮ