in

ਰੋਮ ਵਿਖੇ ਹੋਏ “ਮਾਂ ਭਗਵਤੀ ਜਾਗਰਣ “ਮੌਕੇ ਭਗਤਾਂ ਨੇ ਸਾਰੀ ਰਾਤ ਲਗਾਏ ਮਹਾਂਮਾਈ ਦੇ ਜੈਕਾਰੇ

ਰੋਮ (ਇਟਲੀ) (ਕੈਂਥ) – ਇਟਲੀ ਦੀ ਰਾਜਧਾਨੀ ਰੋਮ ਜਿੱਥੇ ਕਿ ਭਾਰਤੀ ਭਾਈਚਾਰੇ ਵੱਲੋਂ ਹਰ ਸਾਲ ਨਗਰ ਕੀਰਤਨ ਤੇ ਹੋਰ ਧਾਰਮਿਕ ਸਮਾਗਮ ਬਹੁਤ ਹੀ ਜੋਸ਼ੀਲੇ ਢੰਗ ਨਾਲ ਕਰਵਾਏ ਜਾਂਦੇ ਹਨ, ਇਸ ਸਾਲ ਪਹਿਲੀ ਵਾਰ ਰੋਮ ਦੇ ਕਾਲੀ ਮਾਤਾ ਮੰਦਰ ਵਿਖੇ ਭਾਰਤੀ ਭਾਈਚਾਰੇ ਵੱਲੋਂ “ਮਾਂ ਭਗਤੀ ਜਾਗਰਣ”ਕਰਵਾਇਆ ਗਿਆ. ਜਿਸ ਵਿੱਚ ਸੂਬੇ ਭਾਰ ਤੋਂ ਸੰਗਤਾਂ ਨੇ ਇਸ ਜਾਗਰਣ ਵਿੱਚ ਹੁੰਮਹੁਮਾ ਕੇ ਹਾਜ਼ਰੀ ਭਰੀ। ਇਸ ਮੌਕੇ ਜਿੱਥੇ ਮਹਾਂਮਾਈ ਦੀ ਆਖੰਡ ਜੋਤ ਨੂੰ ਪ੍ਰਚੰਡ ਕੀਤਾ ਗਿਆ, ਉੱਥੇ ਕੰਜਕਾਂ ਦਾ ਵੀ ਵਿਸ਼ੇਸ ਪੂਜਨ ਹੋਇਆ। ਸ਼ਾਮ 7 ਵਜੇ ਸ਼ੁਰੂ ਹੋਏ ਜਾਗਰਣ ਵਿੱਚ ਇਟਲੀ ਦੀਆਂ ਪ੍ਰਸਿੱਧ ਭਜਨ ਮੰਡਲੀਆਂ ਗੌਰਵ ਐਂਡ ਪਾਰਟੀ, ਪੰਡਤ ਜੀ ਅਤੇ ਸਾਹਿਲ ਸ਼ਰਮਾਂ ਨੇ ਮਹਾਂਮਾਈ ਦੀ ਮਹਿਮਾ ਦਾ ਸਾਰੀ ਰਾਤ ਗੁਣਗਾਨ ਕੀਤਾ।
ਇਸ ਮੌਕੇ ਮਹਾਂਮਾਈ ਦਾ ਅਤੁੱਟ ਭੰਡਾਰਾ ਵੀ ਸਾਰੀ ਰਾਤ ਵਰਤਾਇਆ ਗਿਆ, ਜਿਸ ਵਿੱਚ ਵੱਖ-ਵੱਖ ਤਰ੍ਹਾਂ ਦਾ ਭਾਰਤੀ ਭੋਜਨਾਂ ਦਾ ਸੰਗਤਾਂ ਨੇ ਖੂਬ ਆਨੰਦ ਮਾਣਿਆ। ਪਹਿਲੀ ਵਾਰ ਹੋਏ ਇਸ ਜਾਗਰਣ ਮੌਕੇ ਸਾਰੀ ਰਾਤ ਮਹਾਂਮਾਈ ਦੇ ਭਗਤਾਂ ਜੈਕਾਰੇ ਲਾਉਂਦਿਆਂ ਭੰਗੜਾ ਵੀ ਪਾਇਆ। ਕਾਲੀ ਮਾਤਾ ਮੰਦਰ ਪ੍ਰਬੰਧਕ ਕਮੇਟੀ ਨੇ ਸਾਂਝੇ ਤੌਰ ‘ਤੇ ਕਿਹਾ ਕਿ, ਇਹ ਮਾਂ ਭਗਵਤੀ ਜਾਗਰਣ ਉਹਨਾਂ ਵੱਲੋਂ ਪਹਿਲੀ ਵਾਰ ਕਰਵਾਇਆ ਗਿਆ ਹੈ, ਜਿਸ ਪ੍ਰਤੀ ਸੰਗਤ ਵਿੱਚ ਬਹੁਤ ਹੀ ਜ਼ਿਆਦਾ ਸ਼ਰਧਾ ਭਾਵਨਾ ਦੇਖਣ ਨੂੰ ਮਿਲੀ ਹੈ. ਸੰਗਤਾਂ ਦੀ ਸ਼ਰਧਾ ਨੂੰ ਦੇਖਦਿਆਂ ਕੋਸ਼ਿਸ਼ ਕੀਤੀ ਜਾਵੇਗੀ ਕਿ ਇਹ ਜਾਗਰਣ ਸਲਾਨਾ ਹੋਵੇ ਤਾਂ ਜੋ ਇਲਾਕੇ ਦੀਆਂ ਸੰਗਤਾਂ ਉਪਰ ਮਹਾਂਮਾਈ ਦਾ ਆਸ਼ੀਰਵਾਦ ਬਣਿਆ ਰਹੇ। ਇਟਲੀ ਵਿੱਚ ਰੈਣ ਬਸੇਰਾ ਕਰਦੇ ਸਭ ਮਾਤਾ ਰਾਣੀ ਦੇ ਭਗਤਾਂ ਨੇ ਜਾਗਰਣ ਵਿੱਚ ਤਨੋ ਮਨੋ ਤੇ ਧਨੋ ਭਰਪੂਰ ਸੇਵਾ ਕੀਤੀ। ਇਸ ਮੌਕੇ ਮੰਦਰ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਸੇਵਾਦਾਰਾਂ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ।

ਗੁਰਦੁਆਰਾ ਸ੍ਰੀ ਗ੍ਰੰਥ ਸਾਹਿਬ ਜੀ ਪਾਸੀਆਨੋ ਦੀ ਪੋਰਦੇਨੋਨੇ ਵਿਖੇ ਸਜਾਇਆ ਗਿਆ ਵਿਸ਼ਾਲ ਨਗਰ ਕੀਰਤਨ

ਪੁਨਤੀਨੀਆ : ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ ਸਮਾਗਮ 10,11 ਅਤੇ 12 ਜੂਨ ਨੂੰ