in

ਵਿਸ਼ਵ ਜੰਗ ਮੌਕੇ ਸ਼ਹੀਦ ਹੋਏ ਭਾਰਤੀਆਂ ਦੀ ਯਾਦ ਵਿੱਚ ਮੋਰਾਦੀ ਵਿਖੇ ਕਰਵਾਏ ਸ਼ਰਧਾਂਜਲੀ ਸਮਾਗਮ

ਮੋਰਾਦੀ (ਇਟਲੀ) (ਗੁਰਸ਼ਰਨ ਸਿੰਘ ਸੋਨੀ) – ਮੋਰਾਦੀ ਦੀ ਨਗਰ ਪਾਲਿਕਾ ਵੱਲੋਂ ਪਹਿਲੀ ਅਤੇ ਦੂਜੀ ਵਿਸ਼ਵ ਜੰਗ ਮੌਕੇ ਇਟਲੀ ਦੀ ਧਰਤੀ ਉੱਤੇ ਸ਼ਹੀਦ ਹੋਏ ਸੈਂਕੜੇ ਭਾਰਤੀਆਂ ਦੀ ਯਾਦ ਵਿੱਚ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ. ਜਿਸ ਵਿੱਚ ਇਲਾਕੇ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਅਤੇ ਵਰਲਡ ਸਿੱਖ ਸ਼ਹੀਦ ਮਿਲਟਰੀ ਐਸੋਸੀਏਸ਼ਨ ਇਟਲੀ ਦੇ ਨੁਮਾਇੰਦਿਆਂ ਨੇ ਪਹੁੰਚ ਕੇ ਸ਼ਰਧਾਂਜਲੀ ਭੇਟ ਕੀਤੀ। ਇਟਲੀ ਵਿੱਚ ਵਰਲਡ ਸਿੱਖ ਸ਼ਹੀਦ ਮਿਲਟਰੀ ਐਸੋਸੀਏਸ਼ਨ ਇਟਲੀ ਇੱਕ ਅਜਿਹੀ ਸੰਸਥਾ ਹੈ ਜਿਹੜੀ ਕਿ ਇਟਲੀ ਵਿੱਚ ਪਹਿਲੀ ਅਤੇ ਦੂਜੀ ਵਿਸ਼ਵ ਜੰਗ ਦੌਰਾਨ ਸ਼ਹੀਦੀ ਹੋਏ ਸਿੱਖ ਫੌਜੀਆਂ ਦੀਆਂ ਇਟਲੀ ਭਰ ਵਿੱਚ ਯਾਦਗਾਰਾਂ ਸਥਾਪਿਤ ਕਰ ਰਹੀ ਹੈ. ਜਿਸ ਦਾ ਮਕਸਦ ਇਟਲੀ ਵਿੱਚ ਪੈਦਾ ਹੋਣ ਵਾਲੀ ਭਾਰਤੀ ਪੀੜ੍ਹੀ ਨੂੰ ਪਤਾ ਲੱਗ ਸਕੇ ਕਿ ਸਿੱਖ ਕੌਮ ਬਹਾਦਰਾਂ ਅਤੇ ਸੂਰਵੀਰਾਂ ਦੀ ਕੌਮ ਹੈ.
ਇਟਲੀ ਦੇ ਪਿੰਡ ਮੋਰਾਦੀ ਵਿਖੇ ਸ਼ਹੀਦ ਹੋਏ ਸਿੱਖ ਫੌਜਆਂ ਦੀ ਯਾਦ ਵਿਚ ਕਰਵਾਏ ਸ਼ਰਧਾਂਜਲੀ ਸਮਾਗਮ ਦੌਰਾਨ ਪ੍ਰਿਥੀਪਾਲ ਸਿੰਘ, ਸੇਵਾ ਸਿੰਘ ਫੋਜੀ, ਸਤਿਨਾਮ ਸਿੰਘ, ਜਸਵੀਰ ਸਿੰਘ, ਗੁਰਮੇਲ ਸਿੰਘ, ਜਗਦੀਪ ਸਿੰਘ ਮੱਲ੍ਹੀ, ਕੁਲਜੀਤ ਸਿੰਘ, ਸਤਿੰਦਰ ਸਿੰਘ, ਜੀਤ ਸਿੰਘ, ਜਗਦੀਸ਼ ਸਿੰਘ, ਜਸਵੀਰ ਸਿੰਘ, ਹਰਜਾਪ ਸਿੰਘ ਅਤੇ ਕਮੂਨੇ ਦੀ ਮਰਾਦੀ ਦੇ ਮੇਅਰ ਤੋਮਾਸੋ ਤਰੀਬਿਰਤੀ, ਉਪ ਮੇਅਰ ਵਿਤੋਰੀਆ ਮਿਰਕਾਤਾਲੀ, ਕਮੂਨੇ ਦੀ ਮੋਰਾਦੀ ਵਲੋਂ ਸਤੇਫਾਨੀਆ ਫਾਰੋਲਫੀ, ਕਾਰਾਬੀਨੀਏਰੀ ਅਤੇ ਨਗਰ ਕੌਂਸਲ ਦੇ ਸੁਰੱਖਿਆ ਕਰਮਚਾਰੀਆਂ ਤੋਂ ਇਲਾਵਾ ਕੈਥੋਲਿਕ ਚਰਚ ਦੇ ਨੁਮਾਇੰਦੇ ਮੀਰਕੋ ਅਤੇ ਜਨਲੂਕਾ, ਫਰੀਊਲੀ ਡਵੀਜ਼ਨ ਦੇ ਪ੍ਰਧਾਨ ਰੋਮਾਨੋ ਰੋਸੀ, ਸਨ ਮਾਰਕੋ ਡਵੀਜ਼ਨ ਦੇ ਸਿਰਜੋ ਬਿਰਨਾਬੇ, ਅਲਪੀਨੀ ਫੌਜੀ ਡਵੀਜ਼ਨ ਤੋਂ ਕਾਰਲੋ, ਫਾਬੀਓ ਅਤੇ ਅਨੇਕਾਂ ਹੋਰ ਸਾਥੀ। ਆਰਗਿਲ ਸਕੌਟਿਸ਼ ਵਲੋਂ ਸਾਂਸੀਓ ਗੁਇਰੀਨੀ। ਲੂਤੀਰਾਨੋ ਦੇ ਨੁਮਾਇੰਦੇ ਜੂਸੇਪੇ, ਵਿਤੋਰੀਓ ਤੋਂ ਇਲਾਵਾ ਇਲਾਕੇ ਦੇ ਹੋਰ ਕਈ ਸ਼ਖ਼ਸੀਅਤਾਂ ਨੇ ਸ਼ਹੀਦ ਫੌਜੀਆਂ ਨੂੰ ਸ਼ਰਧਾਂਜਲੀ ਭੇਟ ਕੀਤੀ।

ਪੁਨਤੀਨੀਆ : ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ ਸਮਾਗਮ 10,11 ਅਤੇ 12 ਜੂਨ ਨੂੰ

ਕਹਾਣੀਕਾਰ ਸੁਖਜੀਤ ਦਾ ਕਹਾਣੀ ਸੰਗ੍ਰਹਿ ‘ਮੈਂ ਇਨਜੁਆਏ ਕਰਦੀ ਹਾਂ’ ਲੋਕ ਅਰਪਣ