ਆਪਣੇ ਜਨਮ ਦਿਨ ਵਾਲੇ ਦਿਨ ਦਿੱਤੀ ਦੇਸ਼ ਨੂੰ ਸੌਗਾਤ
ਰੋਮ (ਇਟਲੀ) 20 ਅਗਸਤ (ਪ ਅ) – ਲੇਗਾ ਨਾੱਰਦ ਦੇ ਲੀਡਰ ਮਾਤੇਓ ਸਾਲਵੀਨੀ ਨੂੰ ਮੌਕਾ ਪ੍ਰਸਤ ਦੱਸਦਿਆਂ ਅੱਜ ਥੋੜੀ ਦੇਰ ਪਹਿਲਾਂ ਇਟਲੀ ਦੇ ਪ੍ਰਧਾਨ ਮੰਤਰੀ ਜੁਸੇਪੇ ਕੌਂਤੀ ਨੇ ਆਪਣੇ ਪ੍ਰਧਾਨ ਮੰਤਰੀ ਅਹੁਦੇ ਤੋਂ ਅਸਤੀਫਾ ਦੇ ਮਾਰਿਆ। ਦੁੱਖ ਦੀ ਗੱਲ ਇਹ ਹੈ ਿ ਇਹ ਕਾਰਵਾਈ ਪ੍ਰਧਾਨ ਮੰਤਰੀ ਜੁਸੇਪੇ ਕੌਂਤੀ ਨੇ ਉਸ ਵਕਤ ਕੀਤੀ, ਜਦੋਂ ਦੇਸ਼ ਇਕ ਪਾਸੇ ਆਰਥਿਕ ਸੰਕਟ ਨਾਲ ਜੂਝ ਰਿਹਾ ਹੈ ਅਤੇ ਦੂਸਰੇ ਪਾਸੇ ਗੈਰ ਕਾਨੂੰਨੀ ਇਮੀਗਰੇਸ਼ਨ ਨਾਲ ਤਾਰੋ – ਪੀੜ ਹੋਇਆ ਪਿਆ ਹੈ। ਅਪਣੀ ਇਸ ਕਾਰਵਾਈ ਲਈ ਜਿਥੇ ਉਨ੍ਹਾਂ ਸਾਲਵੀਨੀ ਨੂੰ ਦੋਸ਼ੀ ਦੱਸਿਆ, ਉੱਥੇ ਉਨ੍ਹਾਂ ਖੁਲਾਸਾ ਕੀਤਾ ਕਿ ਸਾਲਵੀਨੀ ਦੀਆਂ ਗਤਵਿਧੀਆਂ ਦੇਸ਼ ਅਤੇ ਦੇਸ਼ ਦੇ ਲੋਕਾਂ ਦੇ ਹਿੱਤ ਵਿਚ ਨਹੀਂ ਸਨ, ਜਿਸ ਤੋਂ ਨਾਖੁਸ਼ ਹੋ ਕੇ ਉਨ੍ਹਾਂ ਨੂੰ ਇਹ ਕਦਮ ਚੁੱਕਣਾ ਪਿਆ। ਇਸ ਵਕਤ ਦੇਸ਼ ਇਕ ਵੱਡੇ ਸੰਕਟ ਵਿਚ ਹੈ, ਜਾਂ ਤਾਂ ਚੋਣਾਂ ਦੁਬਾਰਾ ਹੋਣਗੀਆਂ ਅਤੇ ਜਿਸ ਨਾਲ ਦੇਸ਼ ਦੀ ਆਰਥਿਕਤਾ ਡਗਮਗਾ ਸਕਦੀ ਹੈ, ਜਾਂ ਫ਼ਿਰ ਪ੍ਰਧਾਨ ਮੰਤਰੀ ਜੁਸੇਪੇ ਕੌਂਤੀ ਦਾ ਅਹੁਦਾ ਸਾਲਵੀਨੀ ਸੰਭਾਲਣਗੇ ਅਤੇ ਜੇ ਸਾਲਵੀਨੀ ਦੇ ਹੱਥ ਵਿਚ ਦੇਸ਼ ਦੀ ਕਮਾਨ ਜਾਂਦੀ ਹੈ ਤਾਂ ਸ਼ਾਇਦ ਇਹ ਇਟਲੀ ਦੇ ਪ੍ਰਵਾਸੀਆਂ ਲਈ ਕੋਈ ਬਹੁਤਾ ਚੰਗਾ ਸਮਾਂ ਨਹੀਂ ਹੋ ਨਿੱਬੜੇਗਾ।
ਵਧੇਰੇ ਜਾਣਕਾਰੀ ਅਤੇ ਅਗਲੀ ਖ਼ਬਰ ਲਈ ਜੁੜੇ ਰਹੋ ‘ਪੰਜਾਬ ਐਕਸਪ੍ਰੈਸ’ ਨਾਲ , ਜਲਦ ਲੈ ਕੇ ਆਵਾਂਗੇ ਹੋਰ ਪੁਖਤਾ ਜਾਣਕਾਰੀ।