in

ਮਨੈਰਬਿਓ ਵਿਖੇ ਗੁਰੂ ਨਾਨਕ ਦੇਵ ਜੀ ਆਗਮਨ ਪੁਰਬ ਸ਼ਰਧਾ ਨਾਲ ਮਨਾਇਆ

ਰੋਮ (ਕੈਂਥ)ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਮਿਸ਼ਨ ਨੂੰ ਸਮਰਪਿਤ ਗੁਰਦੁਆਰਾ ਸਾਹਿਬ ਸ਼੍ਰੀ ਗੁਰੂ ਰਵਿਦਾਸ ਟੈਪਲ (ਮਨੈਰਬਿਓ)ਬਰੇਸ਼ੀਆ ਵਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ 552 ਪ੍ਰਕਾਸ਼ ਪੁਰਬ ਬਹੁਤ ਸ਼ਰਧਾ ਭਾਵਨਾ ਨਾਲ ਗੁਰੂਘਰ   ਮੈਨਰਬੀਉ ਵਿਚ ਮਨਾਇਆ ਗਿਆ ।ਇਸ ਮੌਕੇ ਤੇ ਧੰਨ ਧੰਨ ਸ਼੍ਰੀ ਗੁਰੂ ਰਵਿਦਾਸ ਜੀ ਦੇ ਮੁਖਾਰਬਿੰਦ ਚੋਂ ਉਚਾਰੀ ਹੋਈ ਪਾਵਨ ਅੰਮ੍ਰਿਤ ਬਾਣੀ ਜੀ ਦੇ ਅਖੰਡ ਜਾਪ ਦੇ ਭੋਗ ਗੁਰੂਘਰ ਦੇ ਵਜੀਰ ਸ੍ਰੀ ਕੇਵਲ ਕ੍ਰਿਸ਼ਨ ਵਲੋਂ ਪਾਏ ਗਏ ਤੇ ਸਟੇਜ ਦੀ ਕਾਰਵਾਈ ਨੂੰ ਸ੍ਰੀ ਦੇਸ ਰਾਜ ਹੀਰ ਨੇ ਬੜੀ ਬਾਖੂਬੀ ਢੰਗ ਨਾਲ ਨਿਭਾਈਆ।ਗੁਰੂਘਰ ਦੇ ਮੁੱਖ ਸੇਵਾਦਾਰ ਅਮਰੀਕ ਲਾਲ ਦੋਲੀਕੇ ਨੇ  ਸ੍ਰੀ ਗੁਰੂ ਨਾਨਕ ਦੇਵ ਜੀ ਪ੍ਰਕਾਸ ਪੁਰਬ ਦੀਆਂ ਦਰਬਾਰ ਵਿਚ ਹਾਜ਼ਰੀ ਭਰ ਰਹੀਆਂ  ਸੰਗਤਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਸਤਿਗੁਰੂ ਨਾਨਕ ਦੇਵ ਜੀ ਨੇ ਜੋ ਆਪਸੀ ਪਿਆਰ ਦਾ ਸੁਨੇਹਾ ਸਮੁੱਚੀ ਮਾਨਵਤਾ ਨੂੰ ਦਿੰਦਿਆ ਕਿਰਤ ਕਰੋ,ਵੰਡ ਛੱਕੋ ਤੇ ਨਾਮ ਜੱਪਣ ਦਾ ਉਪਦੇਸ਼ ਦਿੱਤਾ ਉਸ ਨਾਲ ਇਨਸਾਨ ਆਪਣਾ ਆਵਾਗਵਨ ਦਾ ਸਫਰ ਸੁਹੇਲਾ ਕਰ ਸਕਦਾ ਹੈ।
ਇਸ ਮੌਕੇ ਸਜੇ ਧਾਰਮਿਕ ਦੀਵਾਨਾਂ ਵਿੱਚ ਬੀਬੀ ਭੁਪਿੰਦਰ ਕੌਰ ਵਿਚੈਂਸਾ ਵਾਲਿਆ ਦੇ ਕੀਰਤਨੀ ਜਥਾ ਨੇ ਪਹਿਲੀ ਪਤਿਸ਼ਾਹੀ ਧੰਨ  ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਇਲਾਹੀ  ਬਾਣੀ ਦੇ ਕਰੀਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ। ਸਰਬਜੀਤ ਵਿਰਕ, ਸ਼ਾਮ ਲਾਲ ਟੂਰਾ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਉਸਤਤਿ ਵਿਚ ਅਪਨੇ ਵਿਚਾਰ ਪੇਸ਼ ਕੀਤੇ। ਉਪਰੰਤ ਗੁਰੂ ਦਾ ਅਤੁੱਟ ਲੰਗਰ ਵਰਤਾਇਆ ਗਿਆ। ਗੁਰਪੁਰਬ ਸਮਾਰੋਹ ਮੌਕੇ ਬਲਵੀਰ ਮਾਹੀ, ਦੀਪਕ ਪਾਲ ਜਸਵਿੰਦਰ ਜੱਸੀ, ਭੁਪਿੰਦਰ ਕੁਮਾਰ, ਪਰਮਜੀਤ ਗੋਜਰਾ, ਬਲਜੀਤ ਸਿੰਘ, ਜੁਗਿੰਦਰ ਲਾਲ, ਰਸ਼ਪਾਲ ਪਾਲੌ,ਸੰਨੀ, ਬਿੰਪਨ, ਜਗਜੀਤ, ਸੁਰਜੀਤ ਲਾਲ, ਪਰਮਜੀਤ ਗਿੱਲ ਆਦਿ ਨੇ ਸੇਵਾਦਾਰ ਮੌਜੂਦ ਸਨ।

ਸ਼ਿੰਗਾਰਾ ਸਿੰਘ ਦੀ ਮੌਤ ਤੋਂ ਬਾਅਦ ਸੋਗ ਦੀ ਲਹਿਰ

ਅਣਵਿਆਹੀ/अविवाहिता/ Unmarried/Nubile