in

ਮੋਟਾਪਾ ਦੇ ਸਕਦਾ ਹੈ ਡਿਮੈਂਸ਼ੀਆ ਦੀ ਬਿਮਾਰੀ ਦਾ ਖਤਰਾ

ਭਾਰੀ ਪੇਟ ਅਤੇ ਮੋਟੇ ਲੋਕਾਂ ਨੂੰ ਇਹ ਜਾਣ ਕੇ ਬਹੁਤ ਹੈਰਾਨੀ ਹੋਵੇਗੀ ਕਿ ਜਿਸ ਭਾਰੀ ਪੇਟ ਨੂੰ ਆਪਣੀ ਸ਼ਾਨ ਮੰਨਦੇ ਹਨ, ਉਨ੍ਹਾਂ ਲੋਕਾਂ ਨੂੰ ਡਿਮੈਂਸ਼ੀਆ ਦੀ ਬਿਮਾਰੀ ਹੋਣ ਦਾ ਖਤਰਾ ਜ਼ਿਆਦਾ ਹੁੰਦਾ ਹੈ। ਇਸ ਖੋਜ ਵਿੱਚ ਇਹ ਪਾਇਆ ਗਿਆ ਕਿ 60 ਸਾਲ ਤੋˆ ਘੱਟ ਉਮਰ ਵਾਲੇ ਲੋਕਾਂ ਦੀ ਕਮਰ ਅਤੇ ਉਸ ਤੋਂ ਹੇਠਾਂ ਸਰੀਰ ਦਾ ਅਨੁਪਾਤ ਵਧ ਹੁੰਦਾ ਹੈ ਉਨ੍ਹਾਂ ’ਚ ਦਿਮਾਗੀ ਬਿਮਾਰੀਆਂ ਦਾ ਖਤਰਾ ਵਧੇਰੇ ਹੁੰਦਾ ਹੈ।
ਆਇਰਲੈˆਡ ਦੇ ਟ੍ਰਿਨੀਟੀ ਕਾਲਜ ਆਫ਼ ਡਬਲਿਨ ’ਚ ਹੋਈ ਇੱਕ ਸ਼ੋਧ ’ਚ ਮਾਹਿਰਾਂ ਨੇ ਇਹ ਵੀ ਕਿਹਾ ਹੈ ਕਿ, ਇਹ ਅਨੁਪਾਤ ਚਰਬੀ ਦਾ ਵਾਧੂ ਪੱਧਰ ਖੂਨ ’ਚ ਚੇਤਨਾ ਵਧਾਉਣ ਵਾਲੇ ਰਸਾਇਣਾਂ ਨੂੰ ਪੈਦਾ ਕਰਦਾ ਹੈ ਜੋ ਦਿਮਾਗ ਦੀ ਸਿਹਤ ਨੂੰ ਨੁਕਸਾਨ ਪਹੁੰਚਾਉਂਦਾ ਹੈ।
ਮਾਹਿਰਾਂ ਨੇ ਇਸ ਨਤੀਜੇ ’ਤੇ ਪੁੱਜਣ ਲਈ 5000 ਤੋਂ ਵੱਧ ਲੋਕਾਂ ਦੇ ਅੰਕੜੇ ਦਾ ਅਧਿਐਨ ਕੀਤਾ। ਇਸ ਸ਼ੋਧ ਨੂੰ ਡਿਮੈਂਸ਼ੀਆ ਲਈ ਕੀਤਾ ਗਿਆ ਹੁਣ ਤੱਕ ਦੀ ਸਭ ਵੱਡੀ ਸ਼ੋਧ ਦੱਸਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ, ਜੇਕਰ ਮੋਟਾਪੇ ਨੂੰ ਘਟਾ ਲਿਆ ਜਾਵੇ ਤਾˆ ਇਸ ਬੀਮਾਰੀ ’ਤੇ ਕੁੱਝ ਹੱਦ ਤੱਕ ਕਾਬੂ ਪਾਇਆ ਜਾ ਸਕਦਾ ਹੈ। ਇਸ ਨਾਲ 2020 ਤੱਕ ਦੁਨੀਆ ’ਚ 4.23 ਕਰੋੜ ਲੋਕਾਂ ਦੇ ਪ੍ਰਭਾਵਿਤ ਹੋਣ ਦਾ ਅੰਦਾਜ਼ਾ ਹੈ। ਇਹ ਸਥਿਤੀ ਮੋਟਾਪੇ ਦੀ ਵਿਸ਼ਵ ਸਮੱਸਿਆ ਕਾਰਨ ਹੋਰ ਵੀ ਗੰਭੀਰ ਹੋ ਸਕਦੀ ਹੈ।

ਤਿੱਲ ਨਾਰੀਅਲ ਗਰੇਵੀ

ਇਟਲੀ ਵਿਚ ਗਰੀਬੀ ਉੱਚ ਪੱਧਰ ਤੇ – ਇਸਤਾਤ