in

ਤਿੱਲ ਨਾਰੀਅਲ ਗਰੇਵੀ

ਸਮੱਗਰੀ
ਤਿੱਲ : ਇੱਕ ਚੱਮਚ
ਸੁੱਕਾ ਨਾਰੀਅਲ : ਅੱਧਾ ਕੱਪ (ਕੱਦੂਕਸ ਕੀਤਾ ਹੋਇਆ)
ਜੀਰਾ : ਅੱਧਾ ਛੋਟਾ ਚੱਮਚ
ਧਨੀਆ ਪਾਊਡਰ : ਇਕ ਛੋਟਾ ਚੱਮਚ
ਟਮਾਟਰ : 2 ਮੱਧਮ ਅਕਾਰ ਦੇ
ਹਰੀ ਮਿਰਚ : ਇਕ
ਤੇਲ : 2 ਚੱਮਚ
ਲਾਲ ਮਿਰਚ ਪਾਊਡਰ : ਇਕ ਚੌਥਾਈ ਛੋਟਾ ਚੱਮਚ
ਅਦਰਕ : ਇਕ ਛੋਟਾ ਟੁਕੜਾ
ਗਰਮ ਮਸਾਲਾ : ਇਕ ਚੌਥਾਈ ਛੋਟਾ ਚੱਮਚ
ਨਮਕ : ਸਵਾਦਾਨੁਸਾਰ
ਹਰਾ ਧਨੀਆ : ਸਜਾਵਟ ਲਈ, ਬਾਰੀਕ ਕੱਟਿਆ ਹੋਇਆ
ਇਕ ਪੈਨ ਨੂੰ ਗੈਸ ਉੱਪਰ ਰੱਖ ਕੇ ਗਰਮ ਕਰੋ ਅਤੇ ਇਸ ਵਿਚ ਜੀਰਾ ਪਾ ਕੇ ਹਲਕਾ ਜਿਹਾ ਭੁੰਨ ਲਓ। ਤਿਲਾਂ ਨੂੰ ਹਲਕਾ ਜਿਹਾ ਭੁੰਨ ਲਓ ਅਤੇ ਅਲੱਗ ਰੱਖ ਦਿਓ। ਪੈਨ ਨੂੰ ਗੈਸ ਉੱਪਰ ਰੱਖੋ। ਇਸ ਵਿਚ ਥੋੜਾ ਜਿਹਾ ਤੇਲ ਪਾਓ। ਤੇਲ ਗਰਮ ਹੋ ਜਾਣ ’ਤੇ ਇਸ ਵਿਚ ਹਲਦੀ ਅਤੇ ਧਨੀਆ ਪਾਊਡਰ ਪਾਓ। ਇਸ ਮਸਾਲੇ ਨੂੰ ਥੋੜਾ ਜਿਹਾ ਭੁੰਨੋ ਅਤੇ ਇਸ ਵਿਚ ਪੀਸ ਕੇ ਟਮਾਟਰ ਅਤੇ ਹਰੀ ਮਿਰਚ ਪੇਸਟ ਪਾ ਦਿਓ, ਲਾਲ ਮਿਰਚ ਵੀ ਪਾ ਦਿਓ ਅਤੇ ਮਸਾਲੇ ਨੂੰ ਸੁਨਹਿਰਾ ਹੋਣ ਤੱਕ ਭੁੰਨ ਲਓ। ਮਿਕਸਰ ਵਿਚ ਤਿੱਲ, ਜੀਰਾ, ਨਾਰੀਅਲ ਅਤੇ ਅੱਧਾ ਕੱਪ ਪਾਣੀ ਪਾ ਕੇ ਪੇਸਟ ਬਣਾ ਲਓ। ਹੁਣ ਪਹਿਲਾਂ ਤੋਂ ਭੁੰਨੇ ਹੋਏ ਮਸਾਲੇ ਵਿਚ ਇਹ ਪੇਸਟ ਪਾ ਕੇ ਚੰਗੀ ਤਰ੍ਹਾਂ ਭੁੰਨ ਲਓ। ਮਸਾਲਾ ਭੁੱਜ ਜਾਣ ਬਾਅਦ ਆਪਣੀ ਪਸੰਦ ਅਨੁਸਾਰ ਗਰੇਵੀ ਨੂੰ ਗਾੜਾ ਜਾਂ ਪਤਲਾ ਕਰਨ ਲਈ ਲੋੜ ਅਨੁਸਾਰ ਪਾਣੀ ਪਾਓ। ਕੁਝ ਦੇਰ ਮੱਧਮ ਅੱਗ ’ਤੇ ਗਰੇਵੀ ਨੂੰ ਪਕਾਓ। ਕੁਝ ਹੀ ਮਿੰਟਾਂ ਵਿਚ ਗਰੇਵੀ ਤਿਆਰ ਹੋ ਜਾਵੇਗੀ। ਗੈਸ ਬੰਦ ਕਰ ਕੇ ਹਰੇ ਧਨੀਏ ਨਾਲ ਗਰੇਵੀ ਨੂੰ ਸਜਾਓ। ਇਸ ਗਰੇਵੀ ਨੂੰ ਕਿਸੇ ਵੀ ਮਨਪਸੰਦ ਡਿੱਸ਼ ਲਈ ਵਰਤਿਆ ਜਾ ਸਕਦਾ ਹੈ।

ਲਾਤੀਨਾ : ਸੜਕ ਹਾਦਸੇ ਦੌਰਾਨ ਮ੍ਰਿਤਕ ਨੌਜਵਾਨ ਦੀ ਮ੍ਰਿਤਕ ਦੇਹ ਪਾਕਿਸਤਾਨ ਭੇਜੀ

ਮੋਟਾਪਾ ਦੇ ਸਕਦਾ ਹੈ ਡਿਮੈਂਸ਼ੀਆ ਦੀ ਬਿਮਾਰੀ ਦਾ ਖਤਰਾ